ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੀਡੀਆ ਤੋਂ ਦੂਰੀ ਵੱਟ ਕੇ ਐਲਾਨਿਆ 10ਵੀਂ ਜਮਾਤ ਦਾ ਨਤੀਜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਸ਼੍ਰੇਣੀ 2018 ਦਾ ਨਤੀਜਾ ਅੱਜ ਫਿਰ ਬਾਰਵੀਂ ਸ੍ਰੇਣੀ ਵਾਂਗ ਸੀਬੀਐਸਈ ਤੋਂ ਪਹਿਲਾਂ ਘੋਸ਼ਿਤ ਕਰਕੇ ਕੀਰਤੀ ਮਾਨ ਸਥਾਪਤ ਕੀਤਾ। ਨਤੀਜ਼ਾ ਘੋਸ਼ਿਤ ਕਰਨ ਵੇਲੇ ਅਜ ਸਿੱਖਿਆ ਬੋਰਡ ਨੇ ਪਿਛਲੇ 40 ਸਾਲਾਂ ਤੋਂ ਚੱਲ ਰਹੀ ਪ੍ਰਥਾ ਮੀਡੀਆਂ ਨੂੰ ਬੁਲਾਕੇ ਨਤੀਜਾ ਘੋਸ਼ਿਤ ਕਰਨ ਤੋਂ ਹਟਕੇ ਮੀਡੀਆ ਤੋਂ ਦੂਰੀ ਬਣਾਕੇ ਰਖੀ ਗਈ। ਮੀਡੀਆ ਨੂੰ ਨਤੀਜਾ ਈਮੇਲ ਰਾਹੀਂ ਹੀ ਭੇਜਣ ਦੀ ਗੱਲ ਕੀਤੀ ਗਈ ਜਿਸ ਤੇ ਮੀਡੀਆ ਨੇ ਸਖਤ ਰੋਸ ਪ੍ਰਗਟਾਇਆ ਗਿਆ। ਸੱਭ ਤੋਂ ਵੱਡੀ ਮੁਸ਼ਕਲ ਇਲਕਟ੍ਰੈਨਿਕ ਮੀਡੀਆ ਨੂੰ ਬਣਦੀ ਸੀ ਕਿਉਂਕਿ ਕਿਸੇ ਅਧਿਕਾਰੀ ਦੀ ਬਾਈਟ ਤੋਂ ਬਿਨਾਂ ਜਾਣਕਾਰੀ ਨਹੀਂ ਦਿੱਤੀ ਸੀ ਜਾ ਸਕਦੀ। ਪੱਤਰਕਾਰਾਂ ਵੱਲੋਂ ਇਹ ਮਾਮਲਾ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਧਿਆਨ ਵਿੱਚ ਲਿਆਂਦਾ ਗਿਆ। ਜਿਨ੍ਹਾਂ ਦੇ ਦਖ਼ਲ ਤੋਂ ਬਾਅਦ ਇਲਕਟ੍ਰੈਨਿਕ ਮੀਡੀਆ ਨੂੰ ਮਹਿਲਾ ਅਧਿਕਾਰੀ ਵੱਲੋਂ ਬਾਈਟ ਦਿੱਤੀ ਗਈ ਅਤੇ ਪ੍ਰਿੰਟ ਮੀਡੀਆਂ ਨੂੰ ਨਤੀਜੇ ਦੀ ਹਾਰਡ ਕਾਪੀ ਪੀਆਰਓ ਵੱਲੋਂ ਦਿੱਤੀ ਗਈ।
ਸਿੱਖਿਆ ਬੋਰਡ ਵੱਲੋਂ ਜਾਰੀ ਮੈਰਿਟ ਸੂਚੀ ਅਨੁਸਾਰ ਪੰਜਾਬ ’ਚੋਂ ਇਸ ਵਾਰ ਨਤੀਜਾ ਰਲੀਆ ਮਿਲਿਆ ਰਿਹਾ। ਪਹਿਲਾ ਸਥਾਨ ਗੁਰਦਾਸਪੁਰ ਦੀ ਲੜਕੀ ਸ਼ਿਯਾ ਅਤੇ ਦੂਜਾ ਸਥਾਨ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਕਪੂਰਥਲਾ ਦੀ ਜਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਹਿਲਾ ਸਥਾਨ ਬਾਲ ਵਿਦਿਆ ਮੰਦਰ ਹਾਈ ਸਕੂਲ ਕੋਟਲੀ ਮੰਡੀ ਗੁਰਦਾਸਪੁਰ ਦੀ ਸ਼੍ਰਿਯਾ ਪੁੱਤਰੀ ਨਰੇਸ਼ ਕੁਮਾਰ ਨੇ 650 ਅੰਕਾਂ ’ਚੋਂ ਸਪੋਰਟਸ ਕੋਟੇ ਦੇ ਅੰਕਾਂ ਸਮੇਤ 641 ਅੰਕ ਪ੍ਰਾਪਤ ਕਰਕੇ 98.62 ਫੀਸਦੀ ਅੰਕਾਂ ਨਾਲ ਪ੍ਰਾਪਤ ਕੀਤਾ। ਜਦੋ ਕਿ ਸ੍ਰੀ ਹਰਿਕ੍ਰਿਸਨ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਕਲੌਨੀ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਪੁੱਤਰ ਦਵਿੰਦਰ ਸਿੰਘ ਨੇ ਅਕਾਦਿਮਕ ਕੋਟੋ ਰਾਹੀਂ 650 ਅੰਕਾਂ ਵਿਚੋਂ 637 ਅੰਕ ਪ੍ਰਾਪਤ ਕਰਕੇ 98 ਫੀਸਦੀ ਅੰਕਾਂ ਨਾਲ ਪੰਜਾਬ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਿਸੂ ਮਾਡਲ ਹਾਈ ਸਕੂਲ, ਭੁਲੱਥ ਜਿਲ੍ਹਾ ਕਪੂਰਥਲਾ ਦੀ ਜਸਮੀਨ ਕੌਰ ਪੁਤਰੀ ਸੁਖਵੀਰ ਸਿੰਘ ਨੇ 650 ਅੰਕਾਂ ‘ਚੋਂ 636 ਅੰਕ ਪ੍ਰਾਪਤ ਕਰਕੇ 97.85 ਫੀਸਦੀ ਅੰਕਾਂ ਨਾਲ ਪੰਜਾਬ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਗਿਆ।
ਸਿੱਖਿਆ ਬੋਰਡ ਵੱਲੋਂ ਜਾਰੀ ਸੂਚੀ ਅਨੂਸਾਰ ਦਸਵੀਂ ਸ਼੍ਰੇਣੀ ਵਿੱਚ ਰੈਗੂਲਰ ਵਿਦਿਆਰਥੀਆਂ ਦੇ ਤੌਰ ਤੇ ਕੁਲ 3,36,513 ਵਿਦਿਆਰਥੀ ਅਪੀਅਰ ਹੋਏ ਜਿਸ ਵਿਚੋਂ 2,08,958 ਵਿਦਿਆਰਥੀ ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 62.10 ਫੀਸਦੀ ਰਹੀ ਜਦੋਂ ਓਪਨ ਸਕੂਲ ਪ੍ਰਣਾਲੀ ਰਾਹੀਂ 31, 727 ਵਿਦਿਆਰਥੀ ਅਪੀਅਰ ਹੋਏ ਜਿਨ੍ਹਾਂ ਵਿਚੋਂ 10,093 ਵਿਦਿਆਰਥੀ ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 31.81 ਫੀਸਦੀ ਰਹੀ। ਪ੍ਰੀਖਿਆ ਵਿਚ ਕੁਲ 3,68,295 ਵਿਦਿਆਰਥੀ ਅਪੀਅਰ ਹੋਏ ਜਿਨ੍ਹਾਂ ਵਿਚੋਂ 2,19,035 ਵਿਦਿਆਰਥੀ ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 59.47ਫੀਸਦੀ ਰਹੀ। । ਘੋਸ਼ਿਤ ਨਤੀਜੇ ’ਚ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਫਿਰ ਐਸੋਸੀਏਟਿਡ ਸਕੂਲ ਨਾਲ ਵੀ ਘੱਟ ਰਹੀ।
ਐਫੀਲੀਏਟਿਡ ਸਕੂਲਾਂ ਵਿਚੋਂ ਕੁਲ 91956 ਵਿਦਿਆਰਥੀ ਅਪੀਅਰ ਹੋੲੈ। ਜਿਨ੍ਹਾਂ ’ਚੋਂ 66818 ਵਿਦਿਆਰਥੀ ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 72.66 ਫੀਸਦੀ ਰਹੀ। ਐਸੋਸੀਏਟਿਡ ਸਕੂਲ ’ਚੋਂ ਕੁਲ 29571 ਵਿਦਿਆਰਥੀ ਅਪੀਆ ਹੋਏ। ਜਿਸ ’ਚੋਂ 18957 ਵਿਦਿਆਰਥੀ ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 64.11 ਜਦੋ ਕਿ ਸਰਕਾਰੀ ਸਕੂਲਾਂ ਵਿਚੋਂ 1,87,764 ਵਿਦਿਆਰਥੀ ਅਪੀਅਰ ਹੋਏ। ਜਿਨ੍ਹਾਂ ’ਚੋਂ 1,08,764 ਵਿਦਿਆਰਥੀ ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 58.14 ਫੀਸਦੀ ਰਹੀ। ਏਡਿਡ ਸਕੂਲਾਂ ਵਿਚੋਂ 27935 ਵਿਦਿਆਰਥੀ ਅਪੀਅਰ ਹੋਏ ਜਿਨ੍ਹਾਂ ਵਿਚੋਂ 14415 ਵਿਦਿਆਰਥੀ ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 51.60 ਫੀਸਦੀ ਰਹੀ। ਜਦੋਂ ਕਿ ਓਵਰ ਆਲ ਪਾਸ ਪ੍ਰਤੀਸ਼ਤਤਾ 2016 ਵਿੱਚ 72.25 ਫੀਸਦੀ, ਸਾਲ 2017 ’ਚ 57.50 ਫੀਸਦੀ ਰਹੀ ਜਦੋਂ ਕਿ 2018 ’ਚ ਪਾਸ ਪ੍ਰਤੀਸ਼ਤਤਾ 59.47ਫੀਸਦੀ ਰਹੀ ਹੈ।
ਘੋਸ਼ਿਤ ਨਤੀਜੇ ’ਚ ਸ਼ਹਿਰੀ ਲੜਕੇ ਅਤੇ ਲੜਕੀਆਂ ਦੀ ਪਾਸ ਪ੍ਰਤੀਸਤਤਾ ਪੇਂਡੂ ਲੜਕੇ ਅਤੇ ਲੜਕੀਆਂ ਨਾਲੋਂ ਜਿਆਦਾ ਰਹੀ। ਜਾਰੀ ਸੂਚੀ ਅਨੂਸਾਰ ਸਹਿਰ ਲੜਕੀਆਂ 55739 ਅਪੀਅਰ ਹੋਈਆਂ। ਜਿਨ੍ਹਾਂ ’ਚੋਂ 37925 ਪਾਸ ਹੋਈਆਂ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 68.04 ਰਹੀ। ਸ਼ਹਿਰੀ ਲੜਕੇ 72906 ਅਪੀਅਰ ਹੋਏ। ਜਿਨ੍ਹਾਂ ’ਚੋਂ 39274 ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 53.87 ਰਹੀ। ਪੇਂਡੂ ਲੜਕੀਆਂ 101035 ਅਪੀਅਰ ਹੋਈਆਂ। ਜਿਨ੍ਹਾਂ ’ਚੋਂ 70435 ਲੜਕੀਆਂ ਪਾਸ ਹੋਈਆਂ। ਜਿਨ੍ਹਾਂ ਦੀ ਪ੍ਰਤੀਸ਼ਤਤਾ 69.73 ਫੀਸਦੀ ਰਹੀ। ਪੇਂਡੂ ਲੜਕੇ 138615 ਅਪੀਅਰ ਹੋਏ ਜਿਨ੍ਹਾਂ ਵਿਚੋਂ 71381 ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 51.50 ਫੀਸਦੀ ਰਹੀ। ਵਿਦਿਆਰਥੀ ਬੁੱਧਵਾਰ 9 ਮਈ ਨੂੰ ਸਵੇਰੇ 10 ਵਜੇ ਪੰਜਾਬ ਬੋਰਡ ਦੀ ਵੈੱਬਸਾਈਟ www.pseb.ac.in http://www.pseb.ac.in ਅਤੇ www.indiaresults.com http://www.indiaresults.com ’ਤੇ ਸਕੂਲ ਕੋਡ ਜਾਂ ਆਪਣੇ ਰੋਲ ਨੰਬਰ ਰਾਹੀਂ ਨਤੀਜਾ ਦੇਖ ਸਕਦੇ ਹਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…