ਸਿੱਖਿਆ ਬੋਰਡ ਦੀ ਜਬਰੀ ਸੇਵਾਮੁਕਤ ਕੀਤੀ ਸੰਯੁਕਤ ਸਕੱਤਰ ਸ੍ਰੀਮਤੀ ਸਰੋਇਆ ਮੁੜ ਬਹਾਲ

ਡੀਜੀਐਸਈ ਪ੍ਰਸ਼ਾਂਤ ਗੋਇਲ ਦੀ ਪੜਤਾਲੀਆਂ ਰਿਪੋਰਟ ਨੂੰ ਆਧਾਰ ਬਣਾ ਕੇ ਮਹਿਲਾ ਅਧਿਕਾਰੀ ਨੂੰ ਦਿੱਤੀ ਵੱਡੀ ਰਾਹਤ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਆਫ਼ ਡਾਇਰੈਕਟਰਜ਼ ਦੀ ਬੀਤੇ ਦਿਨ ਚੇਅਰਮੈਨ ਕ੍ਰਿਸ਼ਨ ਕੁਮਾਰ ਦੀ ਪ੍ਰਧਾਨਗੀ ਹੋਈ ਅਹਿਮ ਮੀਟਿੰਗ ਵਿੱਚ ਪਹਿਲੀ ਮੈਨੇਜਮੈਂਟ ਵੱਲੋਂ ਦੋ ਸਾਲ ਪਹਿਲਾਂ 17 ਜੁਲਾਈ 2015 ਨੂੰ ਜਬਰੀ ਸੇਵਾਮੁਕਤ ਕੀਤੀ ਸਕੂਲ ਬੋਰਡ ਦੀ ਸੰਯੁਕਤ ਸਕੱਤਰ ਤੇ ਸੀਨੀਅਰ ਕਾਨੂੰਨੀ ਸਲਾਹਕਾਰ ਸ੍ਰੀਮਤੀ ਸੁਖਵਿੰਦਰ ਕੌਰ ਸਰੋਇਆ ਨੂੰ ਵੱਡੀ ਰਾਹਤ ਦਿੰਦਿਆਂ ਦੋ ਸਾਲਾਨਾ ਤਰੱਕੀਆਂ ਤੁਰੰਤ ਅਗਲੇ ਪ੍ਰਭਾਵ ਨਾਲ ਰੋਕਦਿਆਂ ਮਹਿਲਾ ਅਧਿਕਾਰੀ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਬੋਰਡ ਦੇ ਚੇਅਰਮਨ ਨੇ ਦੱਸਿਆ ਕਿ ਅਦਾਲਤ ਦੇ ਆਦੇਸ਼ਾਂ ਅਨੁਸਾਰ ਬੋਰਡ ਆਫ਼ ਡਾਇਰੈਕਟਰ ਦੀ ਪਿਛਲੀ ਮੀਟਿੰਗ ਦੌਰਾਨ ਉਸ ਦੀ ਨਿੱਜੀ ਸੁਣਵਾਈ ਕੀਤੀ ਗਈ ਸੀ। ਜਿਸ ਦੌਰਾਨ ਉਨ੍ਹਾਂ ਵੱਲੋਂ ਆਪਣੇ ਵੱਲੋਂ ਲੱਗੇ ਦੋਸ਼ਾਂ ਵਿੱਚ ਕੁਝ ਨਵੇਂ ਤੱਤ ਪੇਸ਼ ਕੀਤੇ ਗਏ ਸਨ।
ਇਸ ਸਬੰਧੀ ਬੋਰਡ ਦੇ ਵਾਈਸ ਚੇਅਰਮੈਨ ਕਮ ਡੀਜੀਐਸਈ ਪ੍ਰਸਾਂਤ ਕੁਮਾਰ ਗੋਇਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ। ਉਨ੍ਹਾਂ ਵੱਲੋਂ ਕੀਤੀ ਸਿਫਾਰਸ਼ ’ਤੇ ਸ੍ਰੀਮਤੀ ਸਰੋਿਂੲਆ ਤੇ ਜੋ ਦੋਸ਼ ਲਗਾਏ ਗਏ ਸਨ ਉਨ੍ਹਾਂ ’ਚੋਂ ਦੋ ਦੋਸ ਗਲਤ ਹੋਏ ਇਕ ਦੋਸ ਦੋਸ਼ ਸੀ ਕਿ ਸ੍ਰੀਮਤੀ ਸਰੋਇਆ ਵੱਲੋਂ ਦਫ਼ਤਰ ਵੱਲੋਂ ਕੰਪਿਊਟਰ ਸਿਸਟਮ ਦੇ ਏ.ਐਮ.ਸੀ ਸਬੰਧੀ ਹਿਊਮਨ ਇਨਫੋਟੈਕ ਐਂਡ ਸਿਸਟਮ, ਚੰਡੀਗੜ੍ਹ ਨੂੰ ਕੰਮ ਦਿੱਤਾ ਗਿਆ ਸੀ। ਏਐਮਸੀ ਸਬੰਧੀ ਹਿਊਮਨ ਇਨਫੋਟੈਕ ਐਂਡ ਸਿਸਟਮ, ਚੰਡੀਗੜ ਮਾਲਕ ਵਿਸ਼ਨੂ ਪ੍ਰਤਾਪ ਸਿੰਘ ਵੱਲੋਂ ਹਲਫ਼ਨਾਮਾ ਦੇ ਕੇ ਇਹ ਦੋਸ਼ ਲਾਇਆ ਗਿਆ ਸੀ ਕਿ ਸ੍ਰੀਮਤੀ ਸਰੋਇਆ ਵੱਲੋਂ ਉਨ੍ਹਾਂ ਨੂੰ ਕੰਮ ਦੇਣ ਬਦਲੇ 50 ਹਜ਼ਾਰ ਰਿਸਵਤ ਦੀ ਮੰਗ ਕੀਤੀ ਗਈ ਸੀ। ਬੋਰਡ ਆਫ਼ ਡਾਇਰੈਕਟਰ ਵੱਲੋਂ ਸ੍ਰੀ ਗੋਇਲ ਦੀ ਰਿਪੋਰਟ ਦੇ ਆਧਾਰ ’ਤੇ ਸਿੱਖਿਆ ਬੋਰਡ ਸਜਾ ਵਿਨਿਯਮ ਮੁਤਾਬਕ ਬੀਬੀ ਸਰੋਇਆ ਦੀਆਂ ਦੋ ਸਾਲਾਨਾ ਤਰੱਕੀਆਂ ’ਤੇ ਰੋਕ ਲਗਾਉਂਦਿਆਂ ਉਨ੍ਹਾਂ ਦੀ ਜਬਰੀ ਸੇਵਾਮੁਕਤੀ ਦੇ ਹੁਕਮ ਰੱਦ ਕਰਕੇ ਬਹਾਲ ਕਰ ਦਿੱਤੀ ਗਈ ਹੈ।
ਿਂੲਸ ਸਬੰਧੀ ਸੰਪਰਕ ਕਰਨ ’ਤੇ ਸ੍ਰੀਮਤੀ ਸੁਖਵਿੰਦਰ ਕੌਰ ਸਰੋਇਆ ਨੇ ਕਿਹਾ ਕਿ ਉਨ੍ਹਾਂ ਨੂੰ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਇਨਸਾਫ ਦਿੱਤਾ ਗਿਆ ਹੈ। ਇਸ ਸਬੰਧੀ ਉਹ ਚੇਅਰਮੈਨ ਕ੍ਰਿਸ਼ਨ ਕੁਮਾਰ ਦੇ ਧੰਨਵਾਦੀ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾ. ਦਲਬੀਰ ਸਿੰਘ ਢਿੱਲੋਂ ਅਤੇ ਡਾ. ਤੇਜਿੰਦਰ ਕੌਰ ਧਾਲੀਵਾਲ ਵੱਲੋਂ ਉਨ੍ਹਾਂ ਨੂੰ ਨਿੱਜੀ ਕਿੜ ਕਾਰਨ ਕਸੂਰਵਾਰ ਠਹਿਰਾਉਂਦਿਆਂ ਪਹਿਲਾਂ ਮੁਅੱਤਲ ਕਰੀ ਰੱਖਿਆ ਅਤੇ ਬਾਅਦ ਵਿੱਚ ਜਬਰਦਸਤੀ ਸੇਵਾਮੁਕਤ ਕੀਤਾ ਗਿਆ। ਮੈਨੇਜਮੈਂਟ ਦੇ ਇਨ੍ਹਾਂ ਹੁਕਮਾਂ ਵਿਰੁੱਧ ਉਨ੍ਹਾਂ ਹਾਈ ਕੋਰਟ ਵਿੱਚ ਚੈਲਿੰਜ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…