ਘਰ ਨੂੰ ਸਵਰਗ ਬਣਾਉਣ ਲਈ ਅੌਰਤਾਂ ਦੀ ਭੂਮਿਕਾ ਅਹਿਮ: ਕੁਲਜੀਤ ਬੇਦੀ

ਪਤੰਜਲੀ ਯੋਗ ਸਮਿਤੀ ਚੰਡੀਗੜ੍ਹ ਨੇ ਮੁਹਾਲੀ ਵਿੱਚ ਮਨਾਇਆ ਕੌਮਾਂਤਰੀ ਮਹਿਲਾ ਦਿਵਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਮਹਿਲਾ ਪਤੰਜਲੀ ਯੋਗ ਸਮਿਤੀ ਰਾਜ ਚੰਡੀਗੜ੍ਹ ਵੱਲੋਂ ਅੱਜ ਇੱਥੋਂ ਦੇ ਫੇਜ਼-3ਬੀ1 ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਮੈਨ ਵੈਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਜਗਜੀਤ ਕੌਰ ਸਿੱਧੂ ਮੁੱਖ ਮਹਿਮਾਨ ਸਨ ਜਦੋਂਕਿ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਉਨ੍ਹਾਂ ਦੀ ਪਤਨੀ ਦਮਨਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਬੋਲਦਿਆਂ ਕੁਲਜੀਤ ਬੇਦੀ ਨੇ ਸਮਾਜ ਵਿੱਚ ਅੌਰਤਾਂ ਦੇ ਯੋਗਦਾਨ, ਮਹਿਲਾ ਸਸ਼ਕਤੀਕਰਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅੌਰਤਾਂ ਕਈ ਫਰੰਟ ’ਤੇ ਕੰਮ ਕਰਦੀਆਂ ਹਨ। ਘਰ ਨੂੰ ਸਵਰਗ ਬਣਾਉਣ ਲਈ ਜਿੱਥੇ ਅੌਰਤਾਂ ਪੁਰੀ ਤਨਦੇਹੀ ਨਾਲ ਕੰਮ ਕਰਦੀਆਂ ਹਨ, ਉੱਥੇ ਨਵੇਂ ਨਰੋਏ ਸਮਾਜ ਦੀ ਸਿਰਜਣਾ ਲਈ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਤੁਰਦੀਆਂ ਹਨ।
ਜਗਜੀਤ ਕੌਰ ਸਿੱਧੂ ਨੇ ਸਵਾਮੀ ਜੀ ਮਹਾਰਾਜ ਵੱਲੋਂ ਯੋਗ ਨੂੰ ਆਮ ਲੋਕ ਖਾਸ ਕਰਕੇ ਅੌਰਤਾਂ ਤੱਕ ਪਹੁੰਚਾਉਣ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਸਮਾਜ ਵਿੱਚ ਅਮਰੀ ਸਭਿਆਚਾਰ ਵਿਰਸੇ ਦਾ ਚਾਣਨ ਕਰਨ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸੂਬਾ ਕਾਰਜਕਾਰਨੀ, ਜ਼ਿਲ੍ਹਾ ਇੰਚਾਰਜ ਬੀਬੀਆਂ ਨੂੰ ਸਮਾਜ ਵਿੱਚ ਯੋਗਾ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ।

ਇਸ ਮੌਕੇ ਪਤੰਜਲੀ ਯੋਗ ਸਮਿਤੀ ਦੀ ਸੂਬਾ ਇੰਚਾਰਜ ਸੁਧਾ ਰਾਣਾ, ਜਨਰਲ ਸਕੱਤਰ ਅੰਜਨਾ ਸੋਨੀ, ਰਾਜੇਸ਼ ਕੁਮਾਰੀ ਅਤੇ ਅੰਜਨਾ ਚੌਹਾਨ, ਮੀਡੀਆ ਇੰਚਾਰਜ ਸ੍ਰੀਮਤੀ ਸੁਨੀਤਾ ਸਿੰਘਲ, ਰਵਨੀਤ ਕੌਰ, ਪ੍ਰਭ ਮਠਾਰੂ, ਬਾਲਾ ਦੇਵੀ ਅਤੇ ਚੰਡੀਗੜ੍ਹ, ਪੰਚਕੂਲਾ ਅਤੇ ਮੁਹਾਲੀ ਦੀਆਂ ਕਰੀਬ 170 ਅੌਰਤਾਂ ਨੇ ਸ਼ਮੂਲੀਅਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ

ਏਡਿਡ ਸਕੂਲਾਂ ਦੀਆਂ ਮੰਗਾਂ ਨਾ ਮੰਨਣ ’ਤੇ ਡੀਪੀਆਈ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਅਧਿਆਪਕ ਤੇ ਕਰਮਚਾਰੀ ਯੂਨੀ…