
ਰੋਟਰੀ ਕਲੱਬ ਨੇ ਦੁਕਾਨਦਾਰਾਂ ਨੂੰ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਲਈ ਕੀਤਾ ਜਾਗਰੂਕ
ਚੰਡੀਗੜ੍ਹ ਤੋਂ ਉਚੇਚੇ ਤੌਰ ’ਤੇ ਪੁੱਜੀ ਰੋਟਰੀ ਕਲੱਬ ਦੇ ਮੈਂਬਰਾਂ ਦੀ ਟੀਮ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 29 ਨਵੰਬਰ:
ਰੋਟਰੀ ਕਲੱਬ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਚਲਾਏ ਜਾ ਰਹੇ ਅਭਿਆਨ ਤਹਿਤ ਅੱਜ ਰੋਟਰੀ ਕਲੱਬ ਖਰੜ ਵੱਲੋਂ ਰੋਟਰੈਕਟ ਕਲੱਬ ਆਫ਼ ਲੀ ਕਾਰਬੂਰਜ਼ੀਅਰ, ਚੰਡੀਗੜ੍ਹ ਦੇ ਨੌਜਵਾਨਾਂ ਨਾਲ ਮਿਲ ਕੇ ਸਾਂਝੇ ਤੌਰ ’ਤੇ ਖਰੜ ਸ਼ਹਿਰ ਦੇ ਦੁਕਾਨਦਾਰਾਂ ਨੂੰ ਆਪਣਾ ਆਲਾ ਦੁਆਲਾ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਜਾਗਰੂਕਤਾ ਰੈਲੀ ਕੱਢੀ ਗਈ। ਕਲੱਬ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਇਹ ਜਾਗਰੂਕਤਾ ਰੈਲੀ ਰੰਧਾਵਾ ਰੋਡ ਖਰੜ ਤੋਂ ਸ਼ੁਰੂ ਹੋ ਕੇ ਭੂਰੂ ਵਾਲਾ ਚੌਂਕ, ਮੇਨ ਬਜ਼ਾਰ, ਪੱਕਾ ਦਰਵਾਜ਼ਾ, ਆਰੀਆ ਕਾਲਜ ਰੋਡ ਅਤੇ ਲਾਂਡਰਾਂ ਰੋਡ ਤੋਂ ਹੁੰਦੀ ਹੋਈ ਭੂਰੂ ਵਾਲਾ ਚੌਂਕ ਵਿਖ਼ੇ ਆ ਕੇ ਸਮਾਪਤ ਹੋਈ। ਇਸ ਰੈਲੀ ਵਿੱਚ ਸ਼ਾਮਲ ਹੋਏ ਰੋਟਰੈਕਟ ਕਲੱਬ ਅਤੇ ਰੋਟਰੀ ਕਲੱਬ ਖਰੜ ਦੇ ਮੈਂਬਰਾਂ ਤੋਂ ਇਲਾਵਾ ਵਾਤਾਵਰਣ ਪ੍ਰੇਮੀ ਸ਼ਹਿਰ ਵਾਸੀਆਂ ਨੇ ਸਾਰੇ ਬਜ਼ਾਰ ਵਿੱਚੋਂ ਕੂੜਾਂ ਕਰਕਟ ਚੁੱਕਿਆ ਅਤੇ ਦੁਕਾਨਦਾਰਾਂ ਨੂੰ ਮੋਮੀ ਲਿਫ਼ਾਫ਼ਿਆਂ ਦੀ ਵਰਤੋਂ ਬੰਦ ਕਰਨ ਲਈ ਪ੍ਰੇਰਿਤ ਕਰਦੇ ਹੋਏ ਵੱਖ ਵੱਖ ਤਰ੍ਹਾਂ ਦੇ ਕੂੜੇ ਨੂੰ ਨਸ਼ਟ ਕਰਨ ਦੇ ਨੁਕਤੇ ਦੱਸੇ। ਇਸ ਮੌਕੇ ਨੰਦਨ ਤਿਆਲ, ਸੁਖਮਨਪ੍ਰੀਤ ਸਿੰਘ ਅਤੇ ਕੋਮਲਪ੍ਰੀਤ ਕੌਰ ਸਮੇਤ ਹੋਰ ਰੋਟਰੈਕਟ ਕਲੱਬ ਆਫ਼ ਲੀ ਕਾਰਬੂਜ਼ੀਅਰ ਦੇ ਮੈਂਬਰਾਂ ਸਮੇਤ ਰੋਟਰੀ ਕਲੱਬ ਖਰੜ ਦੇ ਜਨਰਲ ਸਕੱਤਰ ਹਰਨੇਕ ਸਿੰਘ, ਹਰਿੰਦਰ ਸਿੰਘ ਪਾਲ, ਧਰਮਪਾਲ ਕੌਸ਼ਲ, ਦਰਸ਼ਨ ਸਿੰਘ ਬੈਦ, ਐਮਐਮ ਭਾਟੀਆ, ਨੀਲਮ ਕੁਮਾਰ ਅਤੇ ਐਚਪੀ ਰੇਖ਼ੀ ਆਦਿ ਰੋਟੇਰੀਅਨਾਂ ਤੋਂ ਇਲਾਵਾ ਰੋਟਰੈਕਟ ਕਲੱਬ ਦੇ ਨੌਜਵਾਨ ਮੈਂਬਰ ਮੌਜੂਦ ਸਨ।