ਖਰੜ ਤੋਂ ਕਲੋਨਾਈਜਰ ਰਣਜੀਤ ਗਿੱਲ ਨੂੰ ਅਕਾਲੀ ਦਲ ਦੀ ਟਿਕਟ ਦੇਣ ਵਿਰੁੱਧ ਬਗਾਵਤੀ ਸੁਰਾਂ ਉੱਠੀਆਂ

ਪਡਿਆਲਾ ਪਰਿਵਾਰ ਦੇ ਸਮਰਥਕਾਂ ਨੇ ਮੀਟਿੰਗ ਕਰਕੇ ਗੁਰਪ੍ਰਤਾਪ ਸਿੰਘ ਨੂੰ ਆਜ਼ਾਦ ਚੋਣ ਲੜਨ ਦੀ ਅਪੀਲ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਜਨਵਰੀ:
ਇੱਥੋਂ ਦੇ ਨੇੜਲੇ ਪਿੰਡ ਪਡਿਆਲਾ ਸਥਿਤ ਸ਼ਹੀਦ ਭਗਤ ਸਿੰਘ ਖਾਲਸਾ ਗਰਲਜ਼ ਕਾਲਜ ਵਿਖੇ ਯੂਥ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਦੇ ਸਮਰਥਕਾਂ ਵੱਲੋਂ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਇਸ ਮੌਕੇ ਇਕੱਤਰ ਸਮਰਥਕਾਂ ਨੇ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਹਲਕਾ ਖਰੜ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਦਾ ਵਿਰੋਧ ਕਰਦਿਆਂ ਇਲਾਕੇ ਦੇ ਸੇਵਾਦਾਰ ਗੁਰਪ੍ਰਤਾਪ ਸਿੰਘ ਪਡਿਆਲਾ ਨੂੰ ਆਜ਼ਾਦ ਚੋਣ ਲੜਨ ਦੀ ਅਪੀਲ ਕੀਤੀ।
ਇਸ ਮੌਕੇ ਬੋਲਦਿਆਂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਕਿ ਉਹ ਆਪਣੇ ਸਮਰਥਕਾਂ ਦੀ ਰਾਏ ਅਨੁਸਾਰ ਆਉਣ ਵਾਲੀ 17 ਜਨਵਰੀ ਨੂੰ ਇੱਕ ਵੱਡਾ ਸਿਆਸੀ ਇਕੱਠ ਕਰਨ ਉਪਰੰਤ ਕੋਈ ਅੰਤਿਮ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਦੀ ਰਾਏ ਲਈ ਜਾਵੇਗੀ ਤਾਂ ਜੋ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਠੋਸ ਫੈਸਲਾ ਲਿਆ ਜਾ ਸਕੇ। ਇਸ ਦੌਰਾਨ ਇਕੱਤਰ ਪਡਿਆਲਾ ਸਮਰਥਕਾਂ ਵੰਲੋਂ ਪਰਚੀ ਪਾ ਕੇ ਆਪੋ ਆਪਣੀ ਰਾਏ ਦਿੱਤੀ। ਜਿਸ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਗੁਰਪ੍ਰਤਾਪ ਸਿੰਘ ਪਡਿਆਲਾ ਅਗਲਾ ਫੈਸਲਾ ਲੈਣਗੇ ਅਤੇ ਉਨ੍ਹਾਂ ਖ਼ੁਦ ਨੂੰ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਦੱਸਿਆ।
ਇਸ ਮੌਕੇ ਸਾਬਕਾ ਵਿਧਾਇਕ ਬੀਬੀ ਦਲਜੀਤ ਕੌਰ ਪਡਿਆਲਾ, ਪਰਮਿੰਦਰ ਸਿੰਘ ਸੋਹਾਣਾ, ਕੁਲਵਿੰਦਰ ਸਿੰਘ ਨਗਲੀਆਂ, ਸੁਰਜੀਤ ਸਿੰਘ ਲਖਨੌਰ, ਰਾਜਵਿੰਦਰ ਸਿੰਘ ਗੁੱਡੂ ਸਲੇਮਪੁਰ, ਠੇਕੇਦਾਰ ਰਣਜੀਤ ਸਿੰਘ, ਬੰਤ ਸਿੰਘ ਕਲਾਰਾ, ਸੁਰਿੰਦਰ ਕੌਰ ਪ੍ਰਧਾਨ, ਜਸਵੀਰ ਸਿੰਘ ਚਡਿਆਲਾ ਸੂਦ, ਸੇਵਾ ਸਿੰਘ ਸੌਂਕੀ, ਮਨੀ ਖਰੜ, ਦੀਪਕ ਰਾਣਾ, ਕੁਲਵੀਰ ਸਿੰਘ ਸਮਰੌਲੀ, ਜਸਕਰਨ ਸਿੰਘ, ਬਿੰਦਾ ਮਾਨ ਬਲੌਂਗੀ, ਅੰਮ੍ਰਿਤ ਕੌਰ ਪਡਿਆਲਾ, ਦੇਵ ਸਿੰਘ, ਭੁਪਿੰਦਰ ਸਿੰਘ, ਬਾਬਲਾ ਗੋਸਲਾਂ, ਹਰਮਨ ਪਡਿਆਲਾ, ਗੁਰਇਕਬਾਲ ਪਡਿਆਲਾ, ਕਰਮਜੀਤ ਸਿੰਘ, ਬੰਟੀ ਚਨਾਲੋਂ, ਗੋਲਡੀ ਕੁਰਾਲੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…