Share on Facebook Share on Twitter Share on Google+ Share on Pinterest Share on Linkedin ਬਾਰ੍ਹਵੀਂ ਦੀ ਵਿਵਾਦਿਤ ਇਤਿਹਾਸ ਵਿਸ਼ੇ ਦੇ ਚੈਪਟਰ ਵਿੱਚ ਲੋੜੀਂਦੀ ਸੋਧ ਬਾਰੇ ਸਕੂਲ ਬੋਰਡ ਵੱਲੋਂ ਕਾਰਵਾਈ ਤੇਜ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਦੇ ਇਤਿਹਾਸ ਵਿਸ਼ੇ ਦੀ ਵਿਵਾਦਿਤ ਕਿਤਾਬ ਦੇ ਚੈਪਟਰ ਵਿੱਚ ਲੋੜੀਂਦੀਆਂ ਸੋਧਾਂ ਬਾਰੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਤਿਹਾਸ ਦੇ ਪਾਠ-ਪੁਸਤਕ ਚੈਪਟਰ ਵਾਈਜ਼, ਪੰਜਾਬ ਸਰਕਾਰ ਵੱਲੋਂ ਗਠਿਤ ਓਵਰ ਸਾਈਟ ਕਮੇਟੀ ਵੱਲੋਂ ਉੱਘੇ ਵਿਵਦਾਨ ਡਾ. ਕਿਰਪਾਲ ਸਿੰਘ ਦੀ ਅਗਵਾਈ ਵਿੱਚ ਤਿਆਰ ਕਰਵਾਈ ਜਾ ਰਹੀ ਹੈ। ਜਿਸ ਦਾ ਪਹਿਲਾ ਚੈਪਟਰ ‘ਪੰਜਾਬ ਦੀ ਰਾਜਨੀਤੀ ਸਮਾਜ ਅਤੇ ਧਰਮ (15ਵੀਂ ਸਦੀ ਤੋਂ 16ਵੀਂ ਸਦੀ ਤੱਕ)’ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਹੋਣ ਉਪਰੰਤ ਚੈਪਟਰ ਵਿੱਚ ਲੋੜੀਂਦੀ ਸੋਧ ਲਈ ਜੋ-ਜੋ ਸੁਝਾਅ, ਇਤਰਾਜ਼ ਮਿਲੇ ਹਨ, ਉਨ੍ਹਾਂ ਪ੍ਰਤੀ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਤੁਰੰਤ ਨੋਟਿਸ ਲੈਂਦੇ ਹੋਏ ਸਕੂਲ ਬੋਰਡ ਨੂੰ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਕਿਤਾਬ ਦੇ ਚੈਪਟਰਾਂ ਵਿੱਚ ਜੇਕਰ ਕਿਸੇ ਕਿਸਮ ਦੀਆਂ ਤਰੁੱਟੀਆਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਦੂਰ ਕੀਤਾ ਜਾਵੇ। ਇਸ ਸਬੰਧੀ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਓਵਰ ਸਾਈਟ ਕਮੇਟੀ ਨੂੰ ਇਨ੍ਹਾਂ ਇਤਰਾਜ਼ਾਂ ਤੋਂ ਜਾਣੂ ਕਰਵਾਉਂਦੇ ਹੋਏ ਸਬੰਧਤ ਚੈਪਟਰਾਂ ਵਿੱਚ ਜ਼ਰੂਰੀ ਸੋਧ ਕਰਨ ਲਈ ਆਖਿਆ। ਜਿਸ ’ਤੇ ਕਮੇਟੀ ਨੇ ਸੰਜੀਦਾ ਢੰਗ ਨਾਲ ਸੋਧ ਕਰਨ ਅਤੇ ਅੌਖੇ ਸ਼ਬਦਾਂ ਨੂੰ ਘੱਟ ਕਰਨ ਲਈ ਸਹਿਮਤੀ ਜਤਾਈ ਹੈ। ਉਨ੍ਹਾਂ ਦੱਸਿਆ ਕਿ ਹੁਣ ਕਮੇਟੀ ਦੇ ਮੈਂਬਰ ਪਹਿਲਾਂ ਸੌਂਪੀ ਜ਼ਿੰਮੇਵਾਰੀ ਦੇ ਨਾਲ-ਨਾਲ ਨਵੇਂ ਸਿਰਿਓਂ ਸੋਧ ਦਾ ਕੰਮ ਵੀ ਕਰ ਰਹੇ ਹਨ ਅਤੇ ਆਪਣਾ ਕੰਮ ਪੂਰਾ ਕਰਨ ਉਪਰੰਤ ਗਿਆਰ੍ਹਵੀਂ ਦੇ ਇਤਿਹਾਸ ਵਿਸ਼ੇ ਦੇ ਚੈਪਟਰ ਦਾ ਬਾਕੀ ਰਹਿੰਦਾ ਅਨੁਵਾਦ ਵੀ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਕੁਝ ਦਿਨਾਂ ਵਿੱਚ ਅਪਲੋਡ ਕਰ ਦਿੱਤਾ ਜਾਵੇਗਾ। ਸ੍ਰੀ ਕਲੋਹੀਆ ਨੇ ਦੱਸਿਆ ਕਿ ਕਮੇਟੀ ਵੱਲੋਂ ਜਿਵੇਂ ਜਿਵੇਂ ਚੈਪਟਰ ਤਿਆਰ ਹੁੰਦੇ ਜਾਣਗੇ। ਉਹ ਬੋਰਡ ਦੇ ਅਕਾਦਮਿਕ ਅਧਿਕਾਰੀਆਂ ਰਾਹੀਂ ਮੁੱਢਲੀ ਪੜਚੋਲ ਤੋਂ ਬਾਅਦ ਸਕੂਲ ਬੋਰਡ ਦੀ ਵੈੱਬਸਾਈਟ ’ਤੇ ਅਪਲੋਡ ਹੁੰਦੇ ਰਹਿਣਗੇ। ਬੋਰਡ ਮੁਖੀ ਨੇ ਦੱਸਿਆ ਕਿ ਅਗਲੇ ਅਪਲੋਡ ਹੋਣ ਵਾਲੇ ਚੈਪਟਰਾਂ ਬਾਰੇ ਵੱਖ ਵੱਖ ਖੇਤਰ ’ਚੋਂ ਜਿਹੜੇ ਸੁਝਾਅ/ਸੋਧਾਂ ਪੇਸ਼ ਕੀਤੇ ਜਾਣਗੇ। ਉਨ੍ਹਾਂ ਬਾਰੇ ਬੋਰਡ ਮੈਨੇਜਮੈਂਟ ਵੱਲੋਂ ਤੁਰੰਤ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ