ਮੈਗਾ ਟਾਊਨਸ਼ਿਪ ਦੀਆਂ ਰੈਜੀਡੈਂਸ ਵੈਲਫੇਅਰ ਐਸੋਸ਼ੀਏਸ਼ਨਾਂ ਦੀ ਸਾਂਝੀ ਜਥੇਬੰਦੀ ਦੀ ਚੋਣ ਮੁਕੰਮਲ

ਰਾਜਵਿੰਦਰ ਸਿੰਘ ਸਰਾਓ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ

ਨਬਜ਼-ਏ-ਪੰਜਾਬ, ਮੁਹਾਲੀ, 23 ਅਕਤੂਬਰ:
ਪ੍ਰਾਈਵੇਟ ਬਿਲਡਰਾਂ ਵੱਲੋਂ ਮੁਹਾਲੀ ਇਲਾਕੇ ਵਿੱਚ ਵਿਕਸਿਤ ਕੀਤੇ ਜਾ ਰਹੇ ਮੈਗਾ ਟਾਊਨਸ਼ਿਪ ਨਾਲ ਸਬੰਧਤ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀਆਂ ਅਤੇ ਐਸੋਸੀਏਸ਼ਨਾਂ ਦੀ ਸਾਂਝੀ ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਜਨਰਲ ਬਾਡੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਰਾਜਵਿੰਦਰ ਸਿੰਘ ਸਰਾਓ (ਪ੍ਰਧਾਨ, ਰੈਜ਼ੀਡੈਂਸ ਵੈਲਫੇਅਰ ਸੁਸਾਇਟੀ ਟੀਡੀਆਈ ਸਿਟੀ ਸੈਕਟਰ-110) ਨੂੰ ਸਾਂਝੀ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ।
ਪਾਲ ਸਿੰਘ ਰੱਤੂ (ਸੈਕਟਰ-114) ਨੂੰ ਸਰਪ੍ਰਸਤ, ਭੁਪਿੰਦਰ ਸਿੰਘ ਸੈਣੀ (ਸੈਕਟਰ-116) ਨੂੰ ਸੀਨੀਅਰ ਮੀਤ ਪ੍ਰਧਾਨ, ਜਸਜੀਤ ਸਿੰਘ ਮਿਨਹਾਸ (ਆਰਕੇਐਮ ਸੈਕਟਰ-112) ਨੂੰ ਮੀਤ ਪ੍ਰਧਾਨ, ਸ਼ੁਮਿਕਸ਼ਾ ਸੂਦ (ਸੈਕਟਰ 117) ਨੂੰ ਜਨਰਲ ਸਕੱਤਰ, ਮਨੀਸ਼ ਬਾਂਸਲ (ਸੈਕਟਰ-116) ਨੂੰ ਸੰਯੁਕਤ ਸਕੱਤਰ, ਮਨੋਜ਼ ਸ਼ਰਮਾ (ਵੇਵ ਐਸਟੇਟ ਸੈਕਟਰ-85) ਨੂੰ ਵਿੱਤ ਸਕੱਤਰ, ਸਾਧੂ ਸਿੰਘ ਨੂੰ ਸੰਯੁਕਤ ਵਿੱਤ ਸਕੱਤਰ, ਅਮਰਜੀਤ ਸਿੰਘ (ਸੈਕਟਰ-85) ਨੂੰ ਸੰਗਠਨ ਸਕੱਤਰ, ਜਸਵੀਰ ਸਿੰਘ ਗੜਾਂਗ (ਟੀਡੀਆਈ ਸੈਕਟਰ-110) ਨੂੰ ਪ੍ਰੈਸ ਸਕੱਤਰ, ਅਨਿਲ ਪਰਾਸ਼ਰ (ਸੈਕਟਰ-117) ਨੂੰ ਕੋਆਰਡੀਨੇਟਰ, ਐਡਵੋਕੇਟ ਗੌਰਵ ਗੋਇਲ ਨੂੰ ਕਾਨੂੰਨੀ ਸਲਾਹਕਾਰ, ਵੱਸਣ ਸਿੰਘ ਗੋਰਾਇਆ (ਯੂਨੀਟੈੱਕ ਸੈਕਟਰ-97) ਨੂੰ ਸਲਾਹਕਾਰ, ਕੰਵਰ ਸਿੰਘ ਗਿੱਲ ਨੂੰ ਮੈਂਬਰ, ਸੁਰਿੰਦਰ ਸਿੰਘ (ਕਿੰਗਜ਼ ਸਟਰੀਟ ਮਾਰਕੀਟ), ਸੰਤ ਸਿੰਘ (ਸੈਕਟਰ-111), ਸੁਰਿੰਦਰਪਾਲ ਸਿੰਘ (ਟੀਡੀਆਈ ਸੈਕਟਰ-117) ਅਤੇ ਚਮਨ ਲਾਲ ਗਿੱਲ ਜੇਟੀਪੀਐਲ ਤੋਂ ਮੈਂਬਰ ਨਾਮਜ਼ਦ ਕੀਤਾ ਗਿਆ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੀਰ ਸਿੰਘ ਗੜਾਂਗ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਾਂਝੀ ਜਥੇਬੰਦੀ ਨੂੰ ਕੌਂਸਲ ਆਫ਼ ਰੈਜ਼ੀਡੈਟਸ ਵੈਲਫੇਅਰ ਐਸੋਸੀਏਸ਼ਨਜ਼ ਅਤੇ ਸੁਸਾਇਟੀਜ਼ (ਮੈਗਾ) ਮੁਹਾਲੀ ਦੇ ਨਾਮ ਨਾਲ ਰਜਿਸਟਰਡ ਕਰਵਾਇਆ ਜਾਵੇ। ਨਵੇਂ ਚੁਣੇ ਗਏ ਪ੍ਰਧਾਨ ਰਾਜਵਿੰਦਰ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪ੍ਰਾਈਵੇਟ ਬਿਲਡਰਜ਼ ਨੂੰ ਨਵੇਂ ਪ੍ਰਾਜੈਕਟਾਂ ਲਈ ਲਾਇਸੈਂਸ ਦੇਣੇ ਬੰਦ ਕਰੇ ਅਤੇ ਮੁਹਾਲੀ ਇਲਾਕੇ ਵਿੱਚ ਪ੍ਰਾਈਵੇਟ ਬਿਲਡਰਾਂ ਵੱਲੋਂ ਵਿਕਸਿਤ ਕੀਤੇ ਜਾ ਰਹੇ ਪ੍ਰਾਜੈਕਟਾਂ ਦੀ ਸਰਕਾਰੀ ਪੱਧਰ ’ਤੇ ਡੂੰਘਾਈ ਨਾਲ ਸਮੀਖਿਆ ਕਰਕੇ ਉਨ੍ਹਾਂ ਸੈਕਟਰਾਂ ਨੂੰ ਪੂਰਨ ਤੌਰ ’ਤੇ ਵਿਕਸਿਤ ਕਰਨ ਦੀ ਸਮਾਂ ਤੇ ਸੀਮਾਂ ਨਿਯਤ ਕੀਤੀ ਜਾਵੇ ਤਾਂ ਜੋ ਬਿਲਡਰਾਂ ਦੀ ਅੰਨ੍ਹੀ ਲੁੱਟ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ।
ਜਥੇਬੰਦੀ ਵੱਲੋਂ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕਰਨ ਲਈ ਅਗਲੀ ਮੀਟਿੰਗ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਆਂਸਲ (ਸੈਕਟਰ-114) ਵਿੱਚ ਸੱਦੀ ਗਈ ਹੈ। ਇਸ ਮੌਕੇ ਐਮਐਲ ਸ਼ਰਮਾ, ਅਸ਼ੋਕ ਡੋਗਰਾ, ਐਡਵੋਕੇਟ ਅਸ਼ੋਕ, ਏਐਸ ਸੇਖੋ, ਐਸਕੇ ਸ਼ਰਮਾ, ਮਾ. ਸੁਰਮੁੱਖ ਸਿੰਘ, ਹਰਮਿੰਦਰ ਸਿੰਘ ਸੋਹੀ, ਸ਼ਿਕੰਦਰ ਸਿੰਘ, ਚਰਨਜੀਤ ਸਿੰਘ, ਬਹਾਦਰ ਸਿੰਘ ਪੂਨੀਆ, ਅਮਿਤ ੳਬਰਾਏ, ਵਰਿੰਦਰ ਵਿਰਦੀ, ਸੰਜੇਗੁਪਤਾ, ਸਤਨਾਮ ਸਿੰਘ, ਓ.ਪੀ ਸੋਨੀ, ਭਜਨ ਸਿੰਘ, ਮੋਹਿਤ ਮਦਾਨ ਅਤੇਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ

ਕੇਂਦਰ ਸਰਕਾਰ ਨੂੰ ਕੌਮੀ ਪੱਧਰ ’ਤੇ ਜਿਨਸਾਂ ਦੀ ਉਪਜ ਤੇ ਖਪਤ ਸਬੰਧੀ ਸਰਵੇ ਕਰਵਾਉਣ ਦੀ ਲੋੜ: ਬਰਸਟ ਮਾਡਰਨਾਈਜ…