ਸਮਾਜ ਸੇਵੀ ਸੰਸਥਾ ਦਿਸ਼ਾ ਟਰੱਸਟ ਨੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਨੂੰ ਦਿੱਤਾ ਮੰਗ ਪੱਤਰ

ਕੰਮਕਾਜੀ ਅੌਰਤਾਂ ਲਈ ਮੁਹਾਲੀ ਵਿੱਚ ਕਮਿਊਨਿਟੀ ਪੀਜੀ ਖੋਲ੍ਹਣ ਦੀ ਮੰਗ ਕੀਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਅੌਰਤਾਂ ਦੀ ਭਲਾਈ ਲਈ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਪੰਜਾਬ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਅਤੇ ਸਪੋਕਸਪਰਸਨ ਮੈਡਮ ਆਰ ਦੀਪ ਰਮਨ ਨੇ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੀ ਨਵ-ਨਿਯੁਕਤ ਚੇਅਰਪਰਸਨ ਪ੍ਰਭਜੋਤ ਕੌਰ ਨਾਲ ਮੁਲਾਕਾਤ ਕਰ ਕੇ ਵਧਾਈ ਦਿੱਤੀ ਅਤੇ ਅੌਰਤਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਪ੍ਰਭਜੋਤ ਕੌਰ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਲੜਕੀਆਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਕੰਮ ਕਰਦੀਆਂ ਹਨ।
ਰਾਜਧਾਨੀ ਦਾ ਨੇੜਲਾ ਜ਼ਿਲ੍ਹਾ ਹੋਣ ਕਰਕੇ ਮੁਹਾਲੀ ਵਿੱਚ ਹੋਸਟਲ ਬਹੁਤ ਜ਼ਿਆਦਾ ਮਹਿੰਗੇ ਹਨ ਅਤੇ ਇੱਥੇ ਕੰਮ ਕਰਨ ਲਈ ਆਉਣ ਵਾਲੀਆਂ ਲੜਕੀਆਂ ਮਹਿੰਗਾ ਕਰਾਇਆ ਭਰਨ ਤੋਂ ਅਸਮਰੱਥ ਹਨ। ਕੁਝ ਮੱਧਵਰਗੀ ਪਰਿਵਾਰ ਤਾਂ ਇਸ ਕਰਕੇ ਕੁੜੀਆਂ ਨੂੰ ਇੱਥੇ ਨਹੀਂ ਭੇਜਦੇ ਕਿ ਜਿੰਨਾ ਉਨ੍ਹਾਂ ਨੇ ਕਮਾਉਣਾ ਹੈ, ਉਹ ਤਾਂ ਕਰਾਇਆ ਤੇ ਹੋਰ ਖ਼ਰਚਿਆਂ ਵਿੱਚ ਖ਼ਰਚ ਹੋ ਜਾਵੇਗਾ। ਇਸ ਤਰ੍ਹਾਂ ਅੱਗੇ ਵੱਧਣ ਅਤੇ ਕੰਮ ਕਰਨ ਦੀਆਂ ਚਾਹਵਾਨ ਲੜਕੀਆਂ ਇਸ ਮਜਬੂਰੀ ਦੇ ਚੱਲਦਿਆਂ ਪਿੱਛੇ ਰਹਿ ਜਾਂਦੀਆਂ ਹਨ।
ਜ਼ਿਲ੍ਹਾ ਯੋਜਨਾ ਬੋਰਡ ਦੀ ਮੁਖੀ ਪ੍ਰਭਜੋਤ ਕੌਰ ਅੱਗੇ ਅਪੀਲ ਕਰਦੇ ਹੋਏ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਮੁਹਾਲੀ ਵਿੱਚ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਇੱਥੇ ਆ ਕੇ ਕੰਮ ਕਰਨ ਵਾਲੀਆਂ ਲੜਕੀਆਂ ਲਈ ਇੱਕ ਕਮਿਊਨਟੀ ਪੀਜੀ ਬਣਾਇਆ ਜਾਵੇ। ਜਿਸ ਵਿੱਚ ਲੜਕੀਆਂ ਤੋਂ ਸਰਕਾਰੀ ਰੇਟ ਮੁਤਾਬਕ ਜਾਇਜ਼ ਕਰਾਇਆ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਨਾਲ ਜਿੱਥੇ ਲੜਕੀਆਂ ਨੂੰ ਭਵਿੱਖ ਵਿੱਚ ਅੱਗੇ ਵਧਣ ਦਾ ਮੌਕਾ ਅਤੇ ਕੰਮ ਕਰਨ ਲਈ ਚੰਗਾ ਮਾਹੌਲ ਮਿਲੇਗਾ, ਉੱਥੇ ਨਾਲ ਹੀ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਸਰਕਾਰ ਦੀ ਇਕ ਚੰਗੀ ਪਹਿਲਕਦਮੀ ਹੋਵੇਗੀ।
ਇਸ ਮੌਕੇ ਸ੍ਰੀਮਤੀ ਪ੍ਰਭਜੋਤ ਕੌਰ ਨੇ ਟਰੱਸਟ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਨਾਲ ਵਿਚਾਰ-ਚਰਚਾ ਕਰਕੇ ਇਸ ਪ੍ਰਾਜੈਕਟ ਉੱਤੇ ਜ਼ਰੂਰ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਦੀ ਹਰ ਸਹੂਲਤ ਦਾ ਖਿਆਲ ਰੱਖ ਰਹੀ ਹੈ ਅਤੇ ਮਹਿਲਾ ਸਸ਼ਕਤੀਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅੌਰਤਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਲਿਆਂਦੀਆਂ ਜਾਣਗੀਆਂ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…