ਸੋਸ਼ਲ ਵੈੱਲਫੇਅਰ ਸੁਸਾਇਟੀ ਨੇ ਸੈਕਟਰ-77 ਨੂੰ ਹਰਿਆ-ਭਰਿਆ ਬਣਾਉਣ ਦਾ ਬੀੜਾ ਚੁੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਇੱਥੋਂ ਸੋਸ਼ਲ ਵੈੱਲਫੇਅਰ ਸੁਸਾਇਟੀ ਸੈਕਟਰ-77 ਨੇ ਸ਼ਹਿਰੀ ਖੇਤਰ ਨੂੰ ਹਰਿਆ-ਭਰਿਆ ਬਣਾਉਣ ਦਾ ਬੀੜਾ ਚੁੱਕਿਆ ਹੈ। ਇਸ ਸਬੰਧੀ ਸੁਸਾਇਟੀ ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਰਿਹਾਇਸ਼ੀ ਪਾਰਕਾਂ ਅਤੇ ਹੋਰ ਖਾਲੀ ਥਾਵਾਂ ’ਤੇ ਕਰੀਬ 101 ਪੌਦੇ ਲਾਏ ਅਤੇ ਸੈਕਟਰ ਵਾਸੀਆਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਆਪਣੇ ਜੀਵਨ ਵਿੱਚ ਘੱਟੋ-ਘੱਟ ਦੋ ਪੌਦੇ ਜ਼ਰੂਰ ਲਗਾਉਣ ਲਈ ਪ੍ਰੇਰਿਆ।
ਇਸ ਮੌਕੇ ਸਟੇਟ ਬੈਂਕ ਆਫ਼ ਇੰਡੀਆ ਸੈਕਟਰ-68 ਦੇ ਬਰਾਂਚ ਮੈਨੇਜਰ ਹਸਨੀਤ ਕੌਰ ਗੁਜਰਾਲ, ਰਵਿੰਦਰ ਸਿੰਘ ਵਾਲੀਆਂ, ਪੰਕਜ ਸ਼ਰਮਾ, ਨਵਜੋਤ ਕੌਰ, ਕਾਂਗਰਸੀ ਕੌਂਸਲਰ ਸੁੱਚਾ ਸਿੰਘ ਕਲੌੜ ਅਤੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਆਪਣੇ ਹੱਥੀਂ ਇੱਕ ਇੱਕ ਪੌਦਾ ਲਗਾ ਕੇ ਸੈਕਟਰ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦਾ ਰਸਮੀ ਆਗਾਜ਼ ਕੀਤਾ।
ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਜੀਐੱਸ ਸੰਧੂ ਨੇ ਦੱਸਿਆ ਕਿ ਹਰੇਕ ਸਾਲ ਸੈਕਟਰ-77 ਵਿੱਚ ਪੌਦੇ ਲਗਾਏ ਜਾਂਦੇ ਹਨ। ਇਸ ਮੁਹਿੰਮ ਤਹਿਤ ਇੱਕ ਵੱਡੇ ਹਿੱਸੇ ਨੂੰ ਗਰੀਨ ਬੈਲਟ ਵਜੋਂ ਵਿਕਸ਼ਤ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਵਿੱਚ ਹੋਮ ਲੈਂਡ ਮੈਨੇਜਮੈਂਟ ਵੀ ਸਹਿਯੋਗ ਕਰ ਰਹੀ ਹੈ। ਬ੍ਰਾਂਚ ਮੈਨੇਜਰ ਹਸਨੀਤ ਕੌਰ ਗੁਜਰਾਲ ਨੇ ਦੱਸਿਆਂ ਕਿ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨੇਕ ਕੰਮ ਦੀ ਸ਼ੁਰੂਆਤ ਆਪਣੇ ਘਰਾਂ, ਵਿੱਦਿਅਕ ਅਦਾਰਿਆਂ ਕਰ ਲਈਏ ਤਾਂ ਇਸ ਨਾਲ ਸਮਾਜ ਨੂੰ ਨਵੀਂ ਦਿਸ਼ਾ ਮਿਲੇਗੀ।
ਇਸ ਮੌਕੇ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ, ਰਾਜ ਕੁਮਾਰ ਕੌੜਾ, ਕੈਸ਼ੀਅਰ ਪ੍ਰੇਮ ਤਲਵਾੜ, ਕਰਮ ਇੰਦਰ ਸਿੰਘ ਸਿੱਧੂ, ਨਰੋਤਮ ਸ਼ਰਮਾ, ਅਜੇਸ ਕੁਮਾਰ, ਦਵਿੰਦਰ ਪਾਲ, ਇੰਦਰਪ੍ਰੀਤ ਸਿੰਘ, ਜਗਦੀਪ ਸਿੰਘ, ਸੁਭਾਸ਼ ਕੁਮਾਰ, ਨਰਿੰਦਰ ਸਿੰਘ, ਹਰਮਿੰਦਰ ਸਿੰਘ, ਦਲੀਪ ਕੁਮਾਰ, ਡਾ. ਬਖ਼ਸ਼ੀ ਰਾਮ, ਜਗਤਾਰ ਸਿੰਘ, ਹਰਜੀਤ ਕੁਮਾਰ, ਸੁਸ਼ੀਲ ਕੁਮਾਰ ਅਤੇ ਰੂਬੀ ਕੌੜਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …