
ਪੰਜਾਬ ਦੀ ਆਪ ਸਰਕਾਰ ਦੇ ਸ਼ਾਸ਼ਨ ਵਿੱਚ ਸੂਬੇ ਵਿੱਚ ਅਮਨ ਅਮਾਨ ਦੀ ਸਥਿਤੀ ਵਿਗੜੀ: ਪਵਨ ਗੁਪਤਾ
ਵਿਰੋਧੀ ਧਿਰ ਵਜੋਂ ਲੋਕ ਮਸਲਿਆਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਸ਼ਿਵ ਸੈਨਾ ਹਿੰਦੋਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਦਸ਼ਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਪੰਜਾਬ ਦੇ ਲੋਕ ਡਰ ਦੇ ਪ੍ਰਛਾਵੇਂ ਹੇਠ ਦਿਨ ਕਟੀ ਕਰ ਰਹੇ ਹਨ। ਗੈਂਗਸਟਰਾਂ ਵੱਲੋਂ ਵੀਆਈਪੀ ਲੋਕਾਂ ਦੇ ਨਾਲ ਨਾਲ ਹੁਣ ਆਮ ਲੋਕਾਂ ਨੂੰ ਵੀ ਧਮਕੀ ਭਰੇ ਫੋਨ ਆ ਰਹੇ ਹਨ। ਪਵਨ ਗੁਪਤਾ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਬੇਸ਼ੱਕ ਸ਼ਿਵ ਸੈਨਾ ਹਿੰਦੋਸਤਾਨ ਦਾ ਸਿਆਸੀ ਗੱਠਜੋੜ ਸੀ ਅਤੇ ਹੈ, ਪ੍ਰੰਤੂ ਜਿਥੇ -ਜਿਥੇ ਪੰਜਾਬ ਦੀ ਸ਼ਾਂਤੀ ਦੀ ਗੱਲ ਹੋਵੇਗੀ ਅਤੇ ਪੰਜਾਬ ਦੇ ਮਸਲਿਆਂ ਦੀ ਗੱਲ ਹੋਵੇਗੀ, ਉੱਥੇ-ਉੱਥੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਵੀ ਜ਼ਰੂਰ ਕਰਨਗੇ। ਸ਼ਿਵ ਸੈਨਾ ਹਿੰਦੋਸਤਾਨ ਦੇ ਆਗੂ ਪਵਨ ਗੁਪਤਾ ਨੇ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਦੁਨੀਆਂ ਭਰ ਵਿਚ ਵੱਸਦਾ ਹਰ ਵਿਅਕਤੀ ਭਲੀ-ਭਾਂਤ ਜਾਣਦਾ ਹੈ। ਪ੍ਰੰਤੂ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਬਾਰੇ ਗਲਤ ਟਿੱਪਣੀਆਂ ਕਰਨਾ ਸਰਾਸਰ ਗ਼ਲਤ ਰਵਾਇਤ ਪਾਈ ਹੈ। ਜਿਸ ਦੀ ਜਿੰਨੀ ਨਿੰਦਿਆ ਕੀਤੀ ਜਾਵੇ, ਉਹ ਘੱਟ ਹੈ।
ਪਵਨ ਗੁਪਤਾ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਬਦਲਾਅ ਦੀ ਉਮੀਦ ਦੇ ਚੱਲਦਿਆਂ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੀ (ਸੱਤਾ ਸੰਭਾਲਣੀ) ਸੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਅਤੇ ਗਰੰਟੀਆਂ ਨੂੰ ਪੂਰਾ ਕਰਨਾ ਚਾਹੀਦਾ ਹੈ। ਸ਼ਿਵ ਸੈਨਾ ਆਗੂ ਪਵਨ ਗੁਪਤਾ ਨੇ ਕਿਹਾ ਕਿ ਅੱਜ ਉਹ ਮੁਹਾਲੀ ਵਿੱਚ ਸ਼ਿਵ ਸੈਨਾ ਹਿੰਦੋਸਤਾਨ ਦੀ ਜ਼ਿਲ੍ਹਾ ਮੁਹਾਲੀ ਚੇਅਰਮੈਨ ਅਸ਼ਵਨੀ ਚੌਧਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਸਨ।
ਸ਼ਿਵ ਸੈਨਾ ਨੇਤਾ ਪਵਨ ਗੁਪਤਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਸ਼ਿਵ ਸੈਨਾ ਹਿੰਦੁਸਤਾਨ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਲੋਕਾਂ ਦੇ ਮਸਲਿਆਂ ਨੂੰ ਸਮੇਂ ਸਿਰ ਸਰਕਾਰ ਸਰਕਾਰੇ ਦਰਵਾਜ਼ੇ ਉਠਾ ਕੇ ਉਨ੍ਹਾਂ ਨੂੰ ਹੱਲ ਕੀਤਾ ਜਾਵੇ। ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾ ਸਕੇ। ਇਸ ਮੌਕੇ ਭਾਈ ਪਰਮਜੀਤ ਸਿੰਘ, ਪ੍ਰਸਿੱਧ ਸਮਾਜ ਸੇਵੀ, ਅਸ਼ਵਨੀ ਚੇਅਰਮੈਨ ਸ਼ਿਵ ਸੈਨਾ ਹਿੰਦੂਸਤਾਨ ਜ਼ਿਲ੍ਹਾ ਮੁਹਾਲੀ, ਅਖਿਲੇਸ਼, ਅਜੇ ਯਾਦਵ, ਰਾਕੇਸ਼ ਕੁਮਾਰ, ਵੈਦ ਪ੍ਰਕਾਸ਼ , ਬੀ.ਐਨ ਗਿਰੀ ਜ਼ਿਲ੍ਹਾ ਪ੍ਰਧਾਨ ਸ਼ਿਵ ਸੈਨਾ ਮੁਹਾਲੀ, ਆਦਰਸ਼ਪਾਲ, ਦਿਨੇਸ਼ ਖ਼ੁਸ਼ਵਾਹ ਪ੍ਰਧਾਨ ਸੂਬਾ ਸਰਕਾਰ ਜ਼ਿਲ੍ਹਾ ਮੁਹਾਲੀ, ਸੁਰਿੰਦਰ ਸਿੰਘ, ਅਰਵਿੰਦ ਗੁਪਤਾ, ਸਾਜਨ ਯਾਦਵ, ਸ਼ਿਬੂ ਗਿਰੀ ਅਤੇ ਉਦੈ ਭਾਨ ਗਿਰੀ ਹਾਜ਼ਰ ਸਨ।