nabaz-e-punjab.com

ਮਹਾਰਾਜਾ ਯਾਦਵਿੰਦਰ ਸਿੰਘ ਅਤੇ ਬਲਦੇਵ ਸਿੰਘ ਦੇ ਬੁੱਤ ਗੁਜਰਾਤ, ਦਿੱਲੀ ਅਤੇ ਚੰਡੀਗੜ੍ਹ ਵਿੱਚ ਲਗਾਏ ਜਾਣ: ਬਡਹੇੜੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ (1920) ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਆਨ ਰਾਹੀਂ ਕੇਂਦਰੀ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਜਿੱਥੇ ਗੁਜਰਾਤ ਵਿੱਚ ਸਰਦਾਰ ਵੱਲਵ ਭਾਈ ਪਟੇਲ ਦਾ 3300 ਕਰੋੜ ਰੁਪਏ ਖਰਚ ਕਰਕੇ ਬੁੱਤ ਲਗਾਇਆ ਗਿਆ ਅਤੇ ਸੈਰਗਾਹ ਬਣਾਈ ਗਈ ਹੈ ਉੱਥੇ ਇੱਕ ਬਹੁਤ ਹੀ ਵੱਡੀ ਭੁੱਲ ਵੀ ਹੋਈ ਹੈ ਭਾਵੇਂ ਉਹ ਅਣਜਾਣੇ ਹੀ ਹੋਈ ਹੈ ਉਸ ਨੂੰ ਦਰੁਸਤ ਕਰਨ ਦੀ ਲੋੜ ਹੈ।
ਸ੍ਰੀ ਬਡਹੇੜੀ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਵਿੱਚ ਵਡਮੁੱਲਾ ਵਡਮੁੱਲਾ ਯੋਗਦਾਨ ਭਾਰਤ ਦੀ ਆਜ਼ਾਦੀ ਵਿੱਚ ਦੋ ਸਿੱਖ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਾਇਆ ਗਿਆ। ਉਸ ਗੰਭੀਰ ਸਮੇਂ ਦੋ ਸਿੱਖ ਆਗੂਆਂ ਆਜ਼ਾਦ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਮਰਹੂਮ ਸਰਦਾਰ ਬਲਦੇਵ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਯੋਗਦਾਨ ਵੀ ਵਡਮੁੱਲਾ ਯੋਗਦਾਨ ਪਾਇਆ ਰਿਆਸਤਾਂ ਭੰਗ ਕਰਵਾਉਣ ਅਤੇ ਭਾਰਤ ਵਿੱਚ ਸ਼ਾਮਲ ਕਰਵਾਉਣ ਲਈ ਮਹਾਰਾਜਾ ਯਾਦਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਅਤੇ ਉੱਜੜ ਕੇ ਆਏ ਸਿੱਖਾਂ ਪੰਜਾਬੀਆਂ ਨੂੰ ਆਪਣੀ ਜ਼ਮੀਨ ਦਾਨ ਕਰਕੇ ਵਸਾਇਆ।
ਇਸੇ ਤਰ੍ਹਾਂ ਸਰਦਾਰ ਬਲਦੇਵ ਸਿੰਘ ਨੇ ਸਰਦਾਰ ਪਟੇਲ ਨਾਲ ਮਿਲ ਕੇ ਵੱਡੇ ਕਤਲੇਆਮ ਨੂੰ ਨਾਕਾਮ ਕਰਕੇ ਭਾਰਤ ਦੀ ਆਜ਼ਾਦੀ ਦੌਰਾਨ ਮੁਸਲਮਾਨਾਂ ਭਾਈਚਾਰੇ ਦਾ ਵਿਦਰੋਹ ਰੋਕਿਆ ਗਿਆ ਅਤੇ ਪਾਕਿਸਤਾਨ ਮੁਸਲਿਮ ਏਰੀਏ ਵਿੱਚ ਬਚਾਉਣ ਅਤੇ ਨਵੇਂ ਥਾਵਾਂ ਉੱਤੇ ਵਸਾਇਆ ਸੀ ਸਰਦਾਰ ਬਲਦੇਵ ਸਿੰਘ ਨੇ ਆਪਣੀ ਨਿੱਜੀ ਜ਼ਮੀਨ ਉੱਤੇ ਉੱਜੜ ਕੇ ਆਏ ਪਰਿਵਾਰਾਂ ਨੂੰ ਵਸਾਇਆ ਇਥੇ ਹੀ ਬਸ ਨਹੀਂ ਸਰਦਾਰ ਬਲਦੇਵ ਸਿੰਘ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੁੰ ਅੰਗਰੇਜ਼ੀ ਹਕੂਮਤ ਤੋਂ ਬਚਾਉਣ ਲਈ ਲੰਬੇ ਸਮੇਂ ਤੱਕ ਆਪਣੀ ਪ੍ਰਵਾਹ ਨਾ ਕਰਦਿਆਂ ਪਨਾਹ ਦਿੱਤੀ ਸੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਮਾਲੀ ਮਦਦ ਵੀ ਕਰਾਈ ਗਈ ਸੀ।
ਸ੍ਰੀ ਬਡਹੇੜੀ ਨੇ ਆਖਿਆ ਕਿ ਸਰਦਾਰ ਬਲਦੇਵ ਸਿੰਘ ਅਤੇ ਮਹਾਰਾਜਾ ਯਾਦਵਿੰਦਰ ਸਿੰਘ ਦੇ ਬੁੱਤ ਵੀ ਗੁਜਰਾਤ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਿਸੇ ਅਹਿਮ ਥਾਂ ’ਤੇ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਕਿਸੇ ਮਹੱਤਵ ਪੂਰਨ ਸਥਾਨ ਤੇ ਲਗਾਏ ਜਾਣ ਤਾਂ ਜੋ ਦੇਸ਼ ਅਤੇ ਪੰਜਾਬ ਵਾਸੀਆਂ ਨੂੰ ਆਪਣੇ ਮਹਾਨ ਆਗੂਆਂ ਵੱਲੋਂ ਦੇਸ਼ ਦੀ ਆਜ਼ਾਦੀ ਵਿੱਚ ਪਾਏ ਵਡਮੁੱਲੇ ਯੋਗਦਾਨ ਬਾਰੇ ਪਤਾ ਲੱਗ ਸਕੇ ਜੋ ਕਿ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਨਾਲ ਸਬੰਧਤ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…