Share on Facebook Share on Twitter Share on Google+ Share on Pinterest Share on Linkedin ਸੀਜੀਸੀ ਕਾਲਜ ਝੰਜੇੜੀ ਦੇ ਵਿਦਿਆਰਥੀਆਂ ਨੂੰ ਅਮਰੀਕਾ ਵਿੱਚ ਮਿਲੇਗੀ ਟਰੇਨਿੰਗ ਤੇ ਸਕਾਲਰਸ਼ਿਪ ਕੌਮਾਂਤਰੀ ਪਲੇਟਫ਼ਾਰਮ ਪ੍ਰਦਾਨ ਕਰਨ ਲਈ ਵਿਦੇਸ਼ੀ ਯੂਨੀਵਰਸਿਟੀਆਂ ਨਾਲ ਕੀਤਾ ਜਾ ਰਹੇ ਹਨ ਸਮਝੌਤੇ: ਧਾਲੀਵਾਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕਾਲਜ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਉਚਾਈਆਂ ਛੂਹਣ ਦੇ ਮੰਤਵ ਨਾਲ ਨਾਰਥ ਐਲਬਾਮਾ ਅਮਰੀਕਨ ਯੂਨੀਵਰਸਿਟੀ ਨਾਲ ਇਕ ਸਮਝੌਤੇ ਕੀਤਾ ਗਿਆ ਹੈ। ਅੰਤਰ ਰਾਸ਼ਟਰੀ ਪੱਧਰ ਦੇ ਮਿਆਰੀ ਸਮਝੌਤੇ ਤਹਿਤ ਝੰਜੇੜੀ ਕਾਲਜ ਦੇ ਵਿਦਿਆਰਥੀ ਹੁਣ ਆਪਣੀ ਟਰੇਨਿੰਗ ਨਾਰਥ ਐਲਬਾਮਾ ਯੂਨੀਵਰਸਿਟੀ ਵਿਚ ਜਾ ਕੇ ਕਰ ਸਕਣਗੇ। ਇਸ ਟਰੇਨਿੰਗ ਲਈ ਵਿਦਿਆਰਥੀਆਂ ਨੂੰ 500 ਅਮਰੀਕੀ ਡਾਲਰ ਦੀ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸਾਲ ਦੇ ਜੂਨ ਅਤੇ ਜੁਲਾਈ ਮਹੀਨੇ ਵਿੱਚ ਲੱਗਣ ਵਾਲੀ ਇਸ ਟਰੇਨਿੰਗ ਲਈ ਸੀਜੀਸੀ ਦੇ ਵਿਦਿਆਰਥੀ ਅਮਰੀਕੀ ਯੂਨੀਵਰਸਿਟੀ ਵਿਚ ਕਰ ਸਕਣਗੇ। ਇੱਥੇ ਹੀ ਬੱਸ ਨਹੀਂ ਬਲਕਿ ਇਹ ਵਿਦਿਆਰਥੀ ਇਸੇ ਯੂਨੀਵਰਸਿਟੀ ਵਿਚ ਸ਼ਾਰਟ ਕੋਰਸ ਵੀ ਕਰ ਸਕਣਗੇ। ਸੀਜੀਸੀ ਗਰੁੱਪ ਦੇ ਡਾਇਰੈਕਟਰ ਜਰਨਲ ਡਾ. ਜੀਡੀ ਬਾਂਸਲ ਅਨੁਸਾਰ ਕੰਪਿਊਟਰ ਟਰੇਨਿੰਗ ਸਿਸਟਮ, ਮਾਰਕੀਟਿੰਗ, ਮੈਨੇਜਮੈਂਟ, ਨਿਊਟ੍ਰੀਸ਼ਨ, ਕਮਿਊਨੀਕੇਸ਼ਨ, ਅੰਤਰ ਰਾਸ਼ਟਰੀ ਰਿਲੇਸ਼ਨ ਸਮੇਤ ਕਈ ਸਟਰੀਮ ਵਿਚ ਇਹ ਟਰੇਨਿੰਗ ਲੈ ਸਕਣਗੇ। ਦੋਵਾਂ ਵਿੱਦਿਅਕ ਅਦਾਰਿਆਂ ਵੱਲੋਂ ਇਸ ਟਰੇਨਿੰਗ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕਰਦੇ ਹੋਏ ਉਨ੍ਹਾਂ ਦੀ ਆਉਣ ਵਾਲੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਮਿਆਰੀ ਲੀਡਰਸ਼ਿਪ ਤਿਆਰ ਕਰਨਾ ਹੈ। ਇਸ ਮੌਕੇ ਸੀਜੀਸੀ ਗਰੁੱਪ ਦੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਦੱਸਿਆਂ ਕਿ ਸੀਜੀਜੀ ਝੰਜੇੜੀ ਕਾਲਜ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਉਨ੍ਹਾਂ ਨੂੰ ਵਧੀਆਂ ਪ੍ਰੋਫੈਸ਼ਨਲ ਜ਼ਿੰਦਗੀ ਲਈ ਵੀ ਸਿੱਖਿਆਂ ਦੇ ਨਾਲ ਨਾਲ ਪੂਰੀ ਤਰਾਂ ਤਿਆਰ ਕੀਤਾ ਜਾਂਦਾ ਹੈ। ਇਸੇ ਕੜੀ ਵਿਚ ਇਕ ਸਮਝੌਤੇ ਤਹਿਤ ਵਿਚ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਜਾ ਕੇ ਟਰੇਨਿੰਗ ਕਰਨ ਦਾ ਮੌਕਾ ਮਿਲੇਗਾ। ਬਲਕਿ ਉਨ੍ਹਾਂ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਨੌਕਰੀਆਂ ਤੇ ਪਹੁੰਚਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆਂ ਕਿ ਅਮਰੀਕਾ ਦੇ ਇਲਾਵਾ ਕੈਨੇਡਾ, ਇੰਗਲੈਂਡ, ਫਰਾਂਸ, ਆਸਟ੍ਰੇਲੀਆ ਸਮੇਤ ਹੋਰ ਕਈ ਯੂਰਪੀਅਨ ਯੂਨੀਵਰਸਿਟੀਆਂ ਨਾਲ ਵਿਦਿਆਰਥੀਆਂ ਦੇ ਉਚੇਰੀ ਸਿੱਖਿਆਂ ਅਤੇ ਟਰੇਨਿੰਗ ਲਈ ਸਮਝੌਤੇ ਕੀਤੇ ਜਾ ਚੁੱਕੇ ਹਨ ਤਾਂ ਕਿ ਉਨ੍ਹਾਂ ਦੇ ਵਿਦਿਆਰਥੀ ਅੰਤਰ ਰਾਸ਼ਟਰੀ ਪੱਧਰ ਦੀ ਤਰੱਕੀ ਹਾਸਲ ਕਰ ਸਕਣ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ