ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦਾ ਸਹੁੰ ਚੁੱਕ ਸਮਾਗਮ ਯਾਦਗਾਰੀ ਹੋ ਨਿੱਬੜਿਆਂ

ਸਾਬਕਾ ਪ੍ਰਧਾਨ ਪਰਵਿੰਦਰ ਖੰਗੂੜਾ ਨੇ ਜੇਤੂ ਗਰੁੱਪ ਨੂੰ ਦਿੱਤੀ ਵਧਾਈ, ਯੂਨੀਅਨ ਦੇ ਨਾਲ ਮਿਲ ਕੇ ਚੱਲਣ ਦਾ ਭਰੋਸਾ ਦਿੱਤਾ

ਨਬਜ਼-ਏ-ਪੰਜਾਬ, ਮੁਹਾਲੀ, 5 ਨਵੰਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀ ਨਵੀਂ ਚੁਣੀ ਗਈ ਟੀਮ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਬੁਲਾਰਿਆਂ ਨੇ ਪਹਿਲੀ ਵਾਰ ਮਹਿਲਾ ਪ੍ਰਧਾਨ ਬਣੀ ਰਮਨਦੀਪ ਕੌਰ ਗਿੱਲ ਅਤੇ ਸਮੂਹ ਮਹਿਲਾ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਬੋਰਡ ਕਰਮਚਾਰੀਆਂ ਦੀ ਏਕਤਾ ’ਤੇ ਜ਼ੋਰ ਦਿੱਤਾ। ਚੋਣ ਕਮਿਸ਼ਨ ਅਜੀਤਪਾਲ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ, ਦਰਸ਼ਨ ਰਾਮ ਨੇ ਜੇਤੂ ਗਰੁੱਪ ਦੀ ਜਾਣ-ਪਛਾਣ ਕਰਵਾਈ। ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਅਤੇ ਪ੍ਰਧਾਨ ਰਮਨਦੀਪ ਕੌਰ ਗਿੱਲ ਨੇ ਕਿਹਾ ਕਿ ਉਹ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਮੁਲਾਜ਼ਮ ਹਿੱਤਾਂ ਦੀ ਰਾਖੀ ਕਰਨਗੇ ਅਤੇ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੋਣ ਵਿੱਚ ਹਾਰੇ ਧੜੇ ਨੂੰ ਅਪੀਲ ਕੀਤੀ ਕਿ ਉਹ ਮੁਲਾਜ਼ਮ ਜਥੇਬੰਦੀ ਦੇ ਫ਼ੈਸਲਿਆਂ ’ਤੇ ਫੁੱਲ ਚੜਾਉਣ।
ਇਸ ਮੌਕੇ ਸਾਬਕਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਜੇਤੂ ਗਰੁੱਪ ਨੂੰ ਵਧਾਈ ਦਿੰਦਿਆਂ ਬੋਰਡ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਯੂਨੀਅਨ ਨਾਲ ਮਿਲ ਕੇ ਚੱਲਣ ਦਾ ਭਰੋਸਾ ਦਿੱਤਾ। ਇਸ ਮੌਕੇ ਖੇਤਰੀ ਦਫ਼ਤਰਾਂ ਤੋਂ ਜੇਤੂ ਉਮੀਦਵਾਰ ਜਸਕਰਨ ਸਿੰਘ, ਹਰਪ੍ਰੀਤ ਸਿੰਘ, ਜਗਦੇਵ ਸਿੰਘ ਨੇ ਖੇਤਰੀ ਦਫ਼ਤਰਾਂ ਅਤੇ ਆਦਰਸ਼ ਸਕੂਲਾਂ ਦੀ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਕਰਮਚਾਰੀ ਯੂਨੀਅਨ ਦੇ ਲੰਮਾ ਸਮਾਂ ਪ੍ਰਧਾਨ ਰਹੇ ਗੁਰਦੀਪ ਸਿੰਘ ਢਿੱਲੋਂ ਨੇ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਗਿਣਵਾਈਆਂ।
ਇਸ ਮੌਕੇ ਮੁਲਾਜ਼ਮ ਆਗੂ ਸੁਨੀਲ ਅਰੋੜਾ, ਗੁਰਇਕਪਾਲ ਸੋਢੀ, ਰਜਿੰਦਰ ਸੈਣੀ, ਪਰਮਜੀਤ ਪੰਮਾ, ਰਾਣੂ ਗਰੁੱਪ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਚੰਨੀ ਤੇ ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ, ਟਰੇਡ ਯੂਨੀਅਨ ਆਗੂ ਹਰਬੰਸ ਬਾਗੜੀ, ਅਮਰਜੀਤ ਕੌਰ, ਰਾਣੂ ਗਰੁੱਪ ਦੇ ਜਨਰਲ ਸਕੱਤਰ ਕਮਿੱਕਰ ਸਿੰਘ ਗਿੱਲ, ਹਰਬੰਸ ਸਿੰਘ ਜੰਗਪੁਰਾ, ਬਲਵੰਤ ਸਿੰਘ ਮੁੰਡੀ ਖਰੜ, ਕਰਮਲਜੀਤ ਕੌਰ ਗਿੱਲ, ਰਾਮ ਲਾਲ ਗੋਇਲ, ਗੁਰਦੇਵ ਸਿੰਘ, ਗੁਰਮੀਤ ਸਿੰਘ ਰੰਧਾਵਾ, ਹਰਬੰਸ ਸਿੰਘ ਢੋਲੇਵਾਲ, ਰਜਿੰਦਰ ਸਿੰਘ ਰਾਜਾ ਤੇ ਜਰਨੈਲ ਗਿੱਲ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …