ਦਸਤਾਰ ਸਿੱਖਾਂ ਦੀ ਅਣਖ ਅਤੇ ਗੈਰਤ ਦਾ ਪ੍ਰਤੀਕ: ਝਿੰਜਰ

ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਮੁਹਾਲੀ ਵਿੱਚ ਕੀਤੀ ਯੂਥ ਮਿਲਣੀ

ਮੁਹਾਲੀ ਦਾ ਵਿਕਾਸ ਸਿਰਫ਼ ਅਕਾਲੀ ਸਰਕਾਰ ਸਮੇਂ ਹੋਇਆ: ਪਰਵਿੰਦਰ ਸੋਹਾਣਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ:
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਹੱਕਾਂ ਅਤੇ ਪੰਥਕ ਮਸਲਿਆਂ ਬਾਰੇ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਮੁਹਿੰਮ ‘ਪੰਜਾਬ ਯੂਥ ਮਿਲਣੀ’ ਤਹਿਤ ਅੱਜ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਹੇਠ ਨੌਜਵਾਨਾਂ ਨਾਲ ਮਿਲਣੀ ਸਮਾਗਮ ਕਰਵਾਇਆ ਗਿਆ। ਇਸ ਯੂਥ ਮਿਲਣੀ ’ਚ ਜ਼ਿਲ੍ਹਾ ਐਸ. ਏ. ਐਸ. ਨਗਰ (ਮੁਹਾਲੀ) ’ਚੋਂ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਏ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗੁਰੂ ਵਲੋਂ ਬਖਸ਼ੀ ਇਹ ਦਸਤਾਰ ਅਣਖ ਅਤੇ ਗੈਰਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਲਿਆਂ ਨੂੰ ਸਾਡੀਆਂ ਇਹ ਦਸਤਾਰਾਂ ਬਹੁਤ ਚੁਭਦੀਆਂ ਹਨ ਪਰ ਸਾਨੂੰ ਦਸਤਾਰਧਾਰੀ ਬਣ ਕੇ ਪੰਜਾਬ ਵਿਰੋਧੀ ਤਾਕਤਾਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਲੋੜ ਹੈ।
ਸਰਬਜੀਤ ਝਿੰਜਰ ਨੇ ਕਿਹਾ ਕਿ ਪੰਜਾਬ ਵਿਚਲੀ ਆਪ ਪਾਰਟੀ ਦੀ ਸਰਕਾਰ ਝੂਠੇ ਦਾਅਵਿਆਂ ਅਤੇ ਵਾਅਦਿਆਂ ਦੀ ਸਰਕਾਰ ਹੈ ਜਿਸਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਅਤੇ ਹੁਣ ਉਨ੍ਹਾਂ ਪੰਜਾਬ ਦੇ ਲੋਕਾਂ ’ਤੇ ਹੀ ਆਪ ਪਾਰਟੀ ਦੀ ਸਰਕਾਰ ਜੁਲਮ ਕਰ ਰਹੀ ਹੈ। ਝਿੰਜਰ ਨੇ ਕਿਹਾ ਕਿ ਪੰਜਾਬ ਅੰਦਰ ਰੋਜ਼ਾਨਾ ਨਸ਼ੇ ਕਾਰਨ ਨੌਜਵਾਨ ਮਰ ਰਹੇ ਹਨ ਅਤੇ ਚਾਰ ਹਫ਼ਤਿਆਂ ਅੰਦਰ ਸੂਬੇ ’ਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਆਪ ਪਾਰਟੀ ਦੇ ਉਹ ਆਗੂ ਹੁਣ ਦੱਸਣ ਕਿ ਪੰਜਾਬ ਅੰਦਰ ਨਸ਼ਾ ਕਿਵੇਂ ਅਤੇ ਕਿਉਂ ਵਿਕ ਰਿਹਾ ਹੈ? ਝਿੰਜਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਇਹ ਕਹਿੰਦੇ ਸਨ ਕਿ ਸਰਕਾਰਾਂ ਹੀ ਨਸ਼ਾ ਵਕਾਉਦੀਆਂ ਹਨ ਤਾਂ ਹੁਣ ਰੋਜ਼ਾਨਾ ਨਸ਼ੇ ਨਾਲ ਹੋ ਰਹੀਆਂ ਮੌਤਾਂ ’ਤੇ ਮੁੱਖ ਮੰਤਰੀ ਪੰਜਾਬ ਚੁੱਪ ਕਿਉਂ ਹਨ ਅਤੇ ਉਹ ਦੱਸਣ ਕਿ ਕੀ ਇਸ ਸਮੇਂ ਵੀ ਪੰਜਾਬ ਅੰਦਰ ਆਪ ਸਰਕਾਰ ਹੀ ਨਸ਼ਾ ਵੇਚ ਰਹੀ ਹੈ।

ਪ੍ਰਧਾਨ ਝਿੰਜਰ ਨੇ ਅੱਗੇ ਕਿਹਾ ਕਿ ਮੁਹਾਲੀ ਹਲਕੇ ਦਾ ਜਿੰਨਾ ਵਿਕਾਸ ਹੁਣ ਤੱਕ ਹੋਇਆ ਹੈ ਉਹ ਸਾਰਾ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹੈ ਜਦਕਿ ਮੌਜੂਦਾ ਆਪ ਪਾਰਟੀ ਸਰਕਾਰ ਨੇ ਲੋਕਾਂ ਨਾਲ ਸਿਰਫ ਝੂਠੇ ਵਾਅਦੇ ਕਰਕੇ ਸੂਬੇ ਦੇ ਲੋਕਾਂ ਨੂੰ ਲੁੱਟਿਆ ਹੈ।

ਇਸ ਮੌਕੇ ਹਲਕਾ ਇੰਚਾਰਜ ਮੁਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਜਦੋਂ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਬਣੇ ਹਨ ਉਦੋਂ ਤੋਂ ਯੂਥ ਅਕਾਲੀ ਦਲ ਦੇ ਅੰਦਰ ਇਕ ਨਵੀਂ ਜਾਨ ਆਈ ਹੈ। ਸੋਹਾਣਾ ਨੇ ਕਿਹਾ ਕਿ ਜਿੰਨਾ ਵਿਕਾਸ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਉਨਾ ਕਿਸੇ ਸਰਕਾਰ ਸਮੇਂ ਨਹੀਂ ਹੋਇਆ।

ਇਸ ਮੌਕੇ ਮੈਂਬਰ ਕੋਰ ਕਮੇਟੀ ਅਕਾਲੀ ਦਲ ਐਨ. ਕੇ ਸ਼ਰਮਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਦਿਹਾਤੀ ਚਰਨਜੀਤ ਸਿੰਘ ਕਾਲੇਵਾਲ, ਸ਼ਹਿਰੀ ਪ੍ਰਧਾਨ ਕਵਲਜੀਤ ਸਿੰਘ ਰੂਬੀ, ਮਨਜੀਤ ਸਿੰਘ ਮਲਕਪੁਰ ਜ਼ਿਲ੍ਹਾ ਪ੍ਰਧਾਨ ਯੂਥ ਦਿਹਾਤੀ, ਸਤਿੰਦਰ ਸਿੰਘ ਗਿੱਲ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਰਵਿੰਦਰ ਸਿੰਘ ਖੇੜਾ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਜਸਬੀਰ ਕੌਰ ਜੱਸੀ ਸੂਬਾ ਸਕੱਤਰ ਇਸਤਰੀ ਅਕਾਲੀ ਦਲ, ਸਰਬਰਜੀਤ ਸਿੰਘ ਕਾਦੀਮਾਜਰਾ, ਕੈਪਟਨ ਰਮਨਦੀਪ ਸਿੰਘ ਬਾਵਾ, ਸੁਖਵਿੰਦਰ ਸਿੰਘ ਛਿੰਦੀ ਬੱਲੋਮਾਜਰਾ, ਅਵਤਾਰ ਸਿੰਘ ਦਾਊ, ਕੇਸਰ ਸਿੰਘ ਬਲੌਂਗੀ, ਸੋਨੀ ਬੜੀ, ਤਰਸੇਮ ਸਿੰਘ ਗੰਦੋਂ, ਹੈਰੀ ਮਾਨ, ਮੱਖਣ ਗੀਗੇਮਾਜਰਾ, ਹਰਜਿੰਦਰ ਸਿੰਘ ਬਲੌਂਗੀ, ਕਰਮਜੀਤ ਸਿੰਘ ਮੋਲੀ ਬੈਦਵਾਣ, ਪ੍ਰੀਤ ਰਾਠੋਰ, ਹੈਪੀ ਸਨੇਟਾ, ਐਡਵੋਕੇਟ ਗਗਨਦੀਪ ਸਿੰਘ, ਅਮਨ ਸ਼ਰਮਾ ਖਰੜ, ਬਿੱਲਾ ਛੱਜੂ ਮਾਜਰਾ, ਗੁਰਚਰਨ ਚੇਚੀ, ਬਲਜਿੰਦਰ ਸਿੰਘ ਬੇਦੀ, ਜਸਪਾਲ ਸਿੰਘ, ਹਿੰਦਾ ਲੰਬੜਦਾਰ ਸੁਖਗੜ, ਹਰਵਿੰਦਰ ਸਿੰਘ ਸੋਹਾਣਾ, ਕਰਮਜੀਤ ਸਿੰਘ ਮੋਲੀ ਬੈਦਵਾਣ, ਮੋਨੀ ਮਨੋਲੀ, ਜਸਪਾਲ ਸਿੰਘ ਬਠਲਾਣਾ, ਅਮਰੀਕ ਸ਼ਾਮਪੁਰ, ਅਮਨ ਪੁਨੀਆ, ਗੁਰਮੀਤ ਸਿੰਘ ਰਾਏਪੁਰ, ਜਸਬੀਰ ਸਿੰਘ ਜੱਸਾ ਭਾਗੋਮਾਜਰਾ, ਗੁਰਪ੍ਰੀਤ ਸਿੰਘ ਤੰਗੋਰੀ, ਸੁਖਬੀਰ ਬਠਲਾਣਾ, ਹਰਿੰਦਰ ਮੋਲੀ ਬੈਦਵਾਣ, ਹਰਮਨਪ੍ਰੀਤ ਸਿੰਘ ਪ੍ਰਿੰਸ, ਰਾਣਾ ਆਦੇਸ਼, ਯੁਵਰਾਜ ਕੰਗ, ਤਰਨ ਧਾਲੀਵਾਲ, ਅਕਸ਼ ਢਿੱਲੋਂ, ਤਰਨ ਚੀਮਾ, ਯੁਵਰਾਜ ਸਿੰਘ ਟੌਹੜਾ, ਗੁਰਮਨਜੀਤ ਸਿੰਘ ਢਿੱਲੋਂ, ਕਮਲ ਸੰਧੂ ਮਟਰਾਂ, ਗੁਰਪ੍ਰੀਤ ਸਿੰਘ ਮਨੌਲੀ, ਸੁਖਬੀਰ ਬਠਲਾਣਾ, ਹਰਿੰਦਰ ਮੋਲੀ ਬੈਦਵਾਣ, ਗੁਰਪ੍ਰਤਾਪ ਸਿੰਘ ਉਪੱਲ, ਧਰਮਪ੍ਰੀਤ ਸਿੰਘ ਬੈਦਵਾਨ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …