ਲਾਇਨਜ਼ ਕਲੱਬ ਮੁਹਾਲੀ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਲਾਇਨਜ਼ ਕਲੱਬ ਮੁਹਾਲੀ ਵੱਲੋੱ ਬੋਰਡ ਆਫ ਡਾਇਰੈਕਟਰ ਅਤੇ ਜਨਰਲ ਹਾਉਸ ਮੀਟਿੰਗ ਦੌਰਾਨ ਸਾਲ 2018-19 ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਚੋਣ ਪ੍ਰਕਿਰਿਆ ਲਈ ਬਣਾਈ ਗਈ ਚੋਣ ਕਮੇਟੀ ਵਿੱਚ ਚਾਰਟਰ ਪ੍ਰਧਾਨ ਅਮਰੀਕ ਸਿੰਘ ਮੁਹਾਲੀ, ਐਸ ਕੇ ਭੱਲਾ ਅਤੇ ਅਰਪਿੰਦਰਜੀਤ ਸਿੰਘ ਚੀਮਾ ਸ਼ਾਮਲ ਸਨ। ਇਸ ਚੋਣ ਕਮੇਟੀ ਵੱਲੋੱ ਸਰਬ ਸੰਮਤੀ ਨਾਲ ਕਰਵਾਈ ਗਈ ਇਸ ਚੋਣ ਵਿੱਚ ਹਰਪ੍ਰੀਤ ਸਿੰਘ ਅਟਵਾਲ ਨੂੰ ਪ੍ਰਧਾਨ ਅਤੇ ਜਸਵਿੰਦਰ ਸਿੰਘ ਨੂੰ ਸਕੱਤਰ, ਰਾਕੇਸ਼ ਗਰਗ ਨੂੰ ਖਜਾਨਚੀ ਅਤੇ ਤਿਲਕ ਰਾਜ ਨੂੰ ਪੀ ਆਰ ਓ ਚੁਣਿਆ ਗਿਆ। ਇਹਨਾਂ ਅਹੁਦੇਦਾਰਾਂ ਨੂੰ ਬਾਕੀ ਦੇ ਅਹੁਦੇਦਾਰਾਂ ਦੀ ਚੋਣ ਕਰਨ ਦੇ ਅਧਿਕਾਰ ਦਿੱਤੇ ਗਏ। ਇਸ ਮੌਕੇ ਜੇ ਐਸ ਰਾਹੀ ਰੀਜਨ ਚੇਅਰਪਰਸਨ, ਅਮਰਜੀਤ ਸਿੰਘ ਬਜਾਜ ਜੋਨ ਚੇਅਰਪਰਸਨ, ਇੰਦਰਬੀਰ ਸਿੰਘ ਸੋਬਤੀ, ਜਤਿੰਦਰਪਾਲ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ, ਆਰ ਕੇ ਗਰਗ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…