
ਯੂਥ ਆਫ਼ ਪੰਜਾਬ ਦੇ ਨਵੇਂ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਸਤੰਬਰ:
ਯੂਥ ਆਫ਼ ਪੰਜਾਬ ਸੰਸਥਾ ਦੀ ਇੱਕ ਮੀਟਿੰਗ ਚੇਅਰਮੈਨ ਤੇ ਇਲਾਕੇ ਦੇ ਉੱਘੇ ਸਮਾਜ ਸੇਵੀ ਆਗੂ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਆਫ਼ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਰਮਾਂਕਾਂਤ ਕਾਲੀਆਂ ਨੂੰ ਪ੍ਰਧਾਨ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਹਰਪ੍ਰੀਤ ਸਿੰਘ ਬੰਟੀ ਨੂੰ ਸਰਪ੍ਰਸਤ, ਲਖਵੀਰ ਸਿੰਘ ਨੂੰ ਜਨਰਲ ਸਕੱਤਰ, ਰਵਿੰਦਰ ਸਿੰਘ ਬੈਦਵਾਨ ਨੂੰ ਸੀਨੀਅਰ ਮੀਤ ਪ੍ਰਧਾਨ, ਬੱਬੂ ਚਕਲ, ਰਵਿੰਦਰ ਰਵੀ, ਜੱਗੀ ਧਨੋਆ ਨੂੰ ਮੀਤ ਪ੍ਰਧਾਨ, ਗੁਰਦੀਪ ਸਿੰਘ ਵਿਕੀ ਨੂੰ ਖਜਾਨਚੀ, ਸਰਪੰਚ ਬਲਕਾਰ ਸਿੰਘ ਭੰਗੂ, ਕੌਂਸਲਰ ਵਿਨੀਤ ਕਾਲੀਆ, ਮਨੀਸ਼ ਗੌਤਮ, ਜਸਪਾਲ ਸਿੰਘ, ਰਵਿੰਦਰ ਰਵੀ ਨੂੰ ਸਕੱਤਰ, ਰਣਜੀਤ ਸਿੰਘ ਕਾਕਾ, ਸੁਖਵਿੰਦਰ ਸਿੰਘ ਸੁੱਖੀ, ਰਵਿੰਦਰ ਵਜੀਦਪੁਰ ਨੂੰ ਪ੍ਰੈਸ ਸਕੱਤਰ, ਅੰਮ੍ਰਿਤ ਜੋਲੀ, ਦਵਿੰਦਰ ਸਿੰਘ ਨੂੰ ਸਟੇਜ ਸਕੱਤਰ ਚੁਣਿਆ ਗਿਆ। ਇਸ ਮੌਕੇ ਸਤਨਾਮ ਧੀਮਾਨ, ਮੋਨੀ, ਦਿਨੇਸ਼, ਗੌਤਮ, ਸੁਭ ਸੇਖੋਂ, ਗੁਰਜੀਤ, ਡਾ ਇਕਬਾਲ ਸਿੰਘ, ਗੁਰਮੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਦਸਿਆ ਕਿ ਯੂਥ ਆਫ ਪੰਜਾਬ ਵਲੋੱ 23 ਸਤੰਬਰ ਨੂੰ 15ਵਾਂ ਖੂਨਦਾਨ ਅਤੇ ਮੈਡੀਕਲ ਕੈਂਪ ਸਤਿਆ ਨਰਾਇਨ ਮੰਦਿਰ ਮਟੌਰ ਵਿਖੇ ਲਗਾਇਆ ਜਾ ਰਿਹਾ ਹੈ।