nabaz-e-punjab.com

ਡੀਸੀ ਵੱਲੋਂ ਗਠਿਤ ਵਿਸ਼ੇਸ਼ ਨੇ ਕੀਤੀ ਪੈਰਾਮੈਡੀਕਲ ਕੌਂਸਲ ਨਾਂ ਦੀ ਸੰਸਥਾ ਦੀ ਅਚਨਚੇਤ ਜਾਂਚ

ਜਾਂਚ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਮੰਗੇ ਦਸਤਾਵੇਜ਼ ਵੀ ਪੇਸ਼ ਨਹੀਂ ਕਰ ਸਕਿਆ ਦਫ਼ਤਰੀ ਸਟਾਫ਼, ਡੀਸੀ ਨੂੰ ਸੌਂਪੀ ਰਿਪੋਰਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਉਦਯੋਗਿਕ ਖੇਤਰ ਫੇਜ਼-7 ਦੇ ਐਸ.ਸੀ.ਓ. ਨੰਬਰ 37-38-39 (ਸਾਹਮਣੇ ਏਐਸਆਈ ਹਸਪਤਾਲ) ਵਿੱਚ ਚਲਾਈ ਜਾ ਰਹੀ ਪੈਰਾ ਮੈਡੀਕਲ ਕੌਂਸਲ (ਪੰਜਾਬ) ਦੀ ਜਾਂਚ-ਪੜਤਾਲ ਲਈ ਗਠਿਤ ਕੀਤੀ ਕਮੇਟੀ ਜਿਸ ਵਿੱਚ ਸਹਾਇਕ ਕਮਿਸ਼ਨਰ ਜਨਰਲ ਜਸਵੀਰ ਸਿੰਘ, ਐਸ.ਐਮ.ਓ ਡਾ. ਮਨਜੀਤ ਸਿੰਘ, ਜ਼ਿਲ੍ਹਾ ਆਯੂਰਵੇਦਿਕ ਅਤੇ ਯੂਨਾਨੀ ਅਫ਼ਸਰ ਮੁਹਾਲੀ, ਬਿਜਲੈਂਸ ਬਿਊਰੋ ਵੱਲੋਂ ਇੰਸਪੈਕਟਰ ਨੇ ਸੰਸਥਾ ਦੇ ਦਫ਼ਤਰ ਵਿੱਚ ਜਾ ਕੇ ਅਚਨਚੇਤੀ ਜਾਂਚ-ਪੜਤਾਲ ਕੀਤੀ। ਕਮੇਟੀ ਸਾਹਮਣੇ ਸੰਸਥਾ ਦਾ ਸਟਾਫ ਕੋਈ ਵੀ ਦਸਤਾਵੇਜ ਅਤੇ ਨਾ ਹੀ ਸੰਸਥਾ ਦੀ ਰਜਿਸਟਰੇਸ਼ਨ ਸਰਕਾਰ ਵਲੋਂ ਜਾਂ ਕਿਸੇ ਮਨਜੂਰਸ਼ੁਦਾ ਸੰਸਥਾ ਵਲੋਂ ਕੀਤੀ ਗਈ ਹੋਵੇ ਬਾਰੇ ਕੋਈ ਦਸਤਾਵੇਜ ਪੇਸ਼ ਕਰ ਸਕਿਆ। ਜਾਂਚ-ਪੜਤਾਲ ਦੌਰਾਨ ਹੋਰ ਵੀ ਖ਼ਾਮੀਆਂ ਨਜ਼ਰ ਆਈਆਂ ਹਨ।
ਸਹਾਇਕ ਕਮਿਸ਼ਨਰ ਜਸਵੀਰ ਸਿੰਘ ਦੀ ਅਗਵਾਈ ਹੇਠ ਬਣੀ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਜਾਂਚ-ਪੜਤਾਲ ਦੀ ਰਿਪੋਰਟ ਸੌਂਪ ਦਿੱਤੀ ਹੈ। ਜਿਸ ਵਿਚ ਲਿਖਿਆ ਗਿਆ ਹੈ ਕਿ ਇਸ ਸੰਸਥਾ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਰੀਬ 20 ਅਜਿਹੇ ਹੋਰ ਸੈਂਟਰ ਚਲਾਏ ਜਾ ਰਹੇ ਹਨ। ਜਿਨ੍ਹਾਂ ਬਾਰੇ ਸਬੰਧਤ ਡਿਪਟੀ ਕਮਿਸ਼ਨਰਾਂ ਤੋਂ ਚੈਕਿੰਗ ਕਰਵਾਈ ਜਾਣੀ ਬਣਦੀ ਹੈ ਅਤੇ ਇਸ ਸੰਸਥਾ ਖ਼ਿਲਾਫ਼ ਪਹਿਲਾਂ ਹੀ ਐਫਆਈਆਰ ਦਰਜ ਹੈ। ਉਸ ਮੁਤਾਬਕ ਡੀਏ ਲੀਗਲ ਤੋਂ ਰਿਪੋਰਟ ਹਾਸਲ ਕਰਨੀ ਬਣਦੀ ਹੈ ਅਤੇ ਸੰਸਥਾ ਦੇ ਪੂਰੇ ਅਸਲ ਰਿਕਾਰਡ ਦੀ ਪੜਤਾਲ ਕੀਤੀ ਜਾਣੀ ਵੀ ਯੋਗ ਹੋਵੇਗੀ। ਕਿਉਂਕਿ ਸੰਸਥਾ ਦਾ ਕੰਮ ਕਾਜ ਸ਼ੱਕੀ ਜਾਪਦਾ ਹੈ। ਸੰਸਥਾ ਸਬੰਧੀ ਸਟਾਫ਼ ਵੱਲੋਂ ਦਸਤਾਵੇਜ ਪੇਸ਼ ਨਾ ਕਰਨ ਅਤੇ ਹੋਰ ਖਾਮੀਆਂ ਸਬੰਧੀ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਯੋਗ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…