ਵਰ੍ਹਦੇ ਮੀਂਹ ’ਚ ਪਸ਼ੂ ਪਾਲਣ ਵਿਭਾਗ ਦੇ ਮੁੱਖ ਦਫ਼ਤਰ ਬਾਹਰ ਗਰਜੇ ਵੈਟਰਨਰੀ ਇੰਸਪੈਕਟਰ

ਨਬਜ਼-ਏ-ਪੰਜਾਬ, ਮੁਹਾਲੀ, 13 ਸਤੰਬਰ:
ਪੰਜਾਬ ਦੇ ਵੈਟਰਨਰੀ ਇੰਸਪੈਕਟਰਾਂ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਵਰ੍ਹਦੇ ਮੀਂਹ ਵਿੱਚ ਮੁਹਾਲੀ ਸਥਿਤ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਦਾ ਘਿਰਾਓ ਕੀਤਾ ਅਤੇ ਅਫ਼ਸਰਸ਼ਾਹੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੂਬਾ ਪੱਧਰੀ ਧਰਨਾ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬਾਸੀ ਨੇ ਕੀਤੀ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਧੀਕ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਨਾਲ ਅਨੇਕਾਂ ਮੀਟਿੰਗਾਂ ਹੋਣ ਦੇ ਬਾਵਜੂਦ ਅਧਿਕਾਰੀ ਜਾਇਜ਼ ਮੰਗਾਂ ਲਾਗੂ ਕਰਨ ਵਿੱਚ ਅੜਿੱਕਾ ਬਣੇ ਹੋਏ ਹਨ। ਜਿਸ ਕਾਰਨ ਵੈਟਰਨਰੀ ਇੰਸਪੈਕਟਰਾਂ ਨੂੰ ਅੱਜ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ।
ਬੁਲਾਰਿਆਂ ਨੇ ਕਿਹਾ ਕਿ ਵੈਟਰਨਰੀ ਇੰਸਪੈਕਟਰ ਪਸ਼ੂ ਪਾਲਣ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ ਪ੍ਰੰਤੂ ਅਫ਼ਸਰਸ਼ਾਹੀ ਉਨ੍ਹਾਂ ਦਾ ਮਨੋਬਲ ਤੋੜਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ। ਰੀ-ਸਟਰਕਚਰਿੰਗ ਵਿੱਚ ਸੀਨੀਅਰ ਵੈਟਰਨਰੀ ਇੰਸਪੈਕਟਰ ਦੀ ਤਰੱਕੀ ਨੂੰ ਪਲੇਸਮੈਂਟ ਕਰ ਦਿੱਤਾ। ਫਿਰ ਉਸ ਨੂੰ ਵੀ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ। ਤਹਿਸੀਲ ਪੱਧਰ ਦੀਆਂ ਜ਼ਿੰਮੇਵਾਰੀਆਂ ਬਿਨਾਂ ਕਿਸੇ ਵਿੱਤੀ ਲਾਭ ਤੋਂ ਸੀਨੀਅਰ ਵੈਟਰਨਰੀ ਇੰਸਪੈਕਟਰ ਦੇ ਮੋਢਿਆਂ ’ਤੇ ਲੱਦ ਦਿੱਤੀਆਂ ਗਈਆਂ ਹਨ। ਵੈਕਸੀਨੇਸ਼ਨ ਤੋਂ ਲੈ ਕੇ ਏਆਈ ਦੇ ਟੀਚੇ ਵੈਟਰਨਰੀ ਇੰਸਪੈਕਟਰਾਂ ਦੀ ਝੋਲੀ ਪਾ ਦਿੱਤੇ ਗਏ ਹਨ ਪਰ ਹੁਣ ਤੱਕ ਬਣਦੀ ਤਰੱਕੀ, 18 ਮਹੀਨੇ ਦੀ ਸੇਵਾ ਨੂੰ ਰੈਗੂਲਰ ਸੇਵਾ ਵਿੱਚ ਸ਼ਾਮਲ ਕਰਨ, ਨਵੇਂ ਭਰਤੀ ਵੈਟਰਨਰੀ ਇੰਸਪੈਕਟਰਾਂ ਨੂੰ ਪੰਜਾਬ ਦੇ ਛੇਵੇਂ ਤਨਖ਼ਾਹ ਕਮਿਸ਼ਨ ਮੁਤਾਬਕ ਬਣਦੇ ਵਿੱਤੀ ਲਾਭ ਲਾਗੂ ਕਰਨ, ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਦੀ ਅਸਾਮੀ ਨੂੰ ਵੈਟਰਨਰੀ ਪੌਲੀਕਲੀਨਿਕ ਦੀ ਥਾਂ ਜ਼ਿਲ੍ਹਾ ਪੱਧਰ ’ਤੇ ਡਿਪਟੀ ਡਾਇਰੈਕਟਰ ਦਫ਼ਤਰ ਵਿਖੇ ਕਰਨ ਆਦਿ ਵਾਜਬ ਮੰਗਾਂ ਦੇ ਰਾਹ ਵਿੱਚ ਰੋੜੇ ਅਟਕਾਏ ਜਾ ਰਹੇ ਹਨ। ਜਿਸ ਕਾਰਨ ਵੈਟਰਨਰੀ ਇੰਸਪੈਕਟਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾ, ਜਨਰਲ ਸਕੱਤਰ ਵਿਪਨ ਗੋਇਲ, ਪ੍ਰੈੱਸ ਸਕੱਤਰ ਗੁਰਜੀਤ ਸਿੰਘ ਹੁਸ਼ਿਆਰਪੁਰ, ਮੁੱਖ ਸਲਾਹਕਾਰ ਦਲਜੀਤ ਚਾਹਲ, ਸਕੱਤਰ ਪਰਮਜੀਤ ਸੋਹੀ, ਸਤਨਾਮ ਸਿੰਘ ਅੰਮ੍ਰਿਤਸਰ, ਪ੍ਰਵੀਨ ਕੁਮਾਰ, ਦਮਨਦੀਪ ਸਿੰਘ, ਜਗਜੀਤ ਸਿੰਘ ਦੁਲਟ, ਧਰਮਵੀਰ ਸਰਾਂ, ਹਰਦੀਪ ਸਿੰਘ, ਵਿਜੈ ਕੁਮਾਰ ਫਾਜ਼ਿਲਕਾ, ਹਰਦੀਪ ਸਿੰਘ ਮੋਗਾ, ਸੁਰਿੰਦਰ ਸਿੰਘ ਫਰੀਦਕੋਟ, ਗੁਰਮੀਤ ਸਿੰਘ ਮਹਿਤਾ, ਰਜਿੰਦਰ ਕੰਬੋਜ, ਗੁਰਵਿੰਦਰ ਸਿੰਘ ਨਵਾਂ ਸ਼ਹਿਰ, ਸੰਦੀਪ ਚੌਧਰੀ, ਗੁਰਪ੍ਰੀਤ ਸੰਗਰੂਰ, ਮੁਖ਼ਤਿਆਰ ਸਿੰਘ, ਜਸਕਰਨ ਸਿੰਘ ਮੁਹਾਲੀ, ਹਰਪ੍ਰੀਤ ਸਿੰਘ ਰੂਪਨਗਰ ਪਰਮਿੰਦਰ ਸਿੰਘ, ਬਲਜਿੰਦਰ ਸਿੰਘ ਤਰਨਤਾਰਨ, ਪ੍ਰੇਮ ਕੰਬੋਜ, ਦੀਪਕ ਚੁੰਗ। ਮਨਜੀਤ ਸਿੰਘ, ਚੰਦਰ ਦੇਵ, ਮਨਿੰਦਰ ਸਿੰਘ, ਸੁਖਵਿੰਦਰ ਸਿੰਘ ਮਾਨਸਾ, ਸੁਪਰੀਮ ਸਿੰਘ, ਸ਼ਾਮ ਸੁੰਦਰ ਫਰੀਦਕੋਟ, ਸੰਦੀਪ ਮਹਾਜਨ, ਲਵਲੀ ਬਾਂਸਲ, ਅਸ਼ੋਕ ਕੁਮਾਰ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ, ਗੁਰਸੇਵਕ ਸਿੰਘ, ਮੁਖ਼ਤਿਆਰ ਸਿੰਘ ਧਾਰੀਵਾਲ, ਨਿਰਮਲ ਸਿੰਘ ਸੈਣੀ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਨੇ ਵੀ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…