ਕਤਲ ਦੇ ਦੋਸ਼ ਵਿੱਚ ਮ੍ਰਿਤਕ ਦੀ ਪਤਨੀ, ਸਾਲੀ ਤੇ ਉਸ ਦਾ ਪ੍ਰੇਮੀ ਗ੍ਰਿਫ਼ਤਾਰ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 6 ਜਨਵਰੀ:
ਕੁਝ ਦਿਨ ਪਹਿਲਾਂ ਬਲੌਂਗੀ ਨੇੜਲੇ ਪਿੰਡ ਹਸੈਨਪੁਰ ਵਿੱਚ ਮਿਲੀ ਲਾਸ਼ ਦੇ ਮਾਮਲੇ ਨੂੰ ਪੁਲੀਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਅੱਜ ਖਰੜ ਦੇ ਡੀਐਸਪੀ ਦੇ ਦਫ਼ਤਰ ਵਿੱਚ ਪੱਤਰਕਾਰ ਸੰਮੇਲਨ ਵਿਚ ਸੰਬੋਧਨ ਕਰਦਿਆਂ ਐਸਪੀ ਹਰਬੀਰ ਸਿੰਘ ਅਟਵਾਲ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਮਿਲਣ ਤੇ ਮ੍ਰਿਤਕ ਅਬਦੁਲ ਕਿਊਮ ਦੇ ਕਾਤਲਾਂ ਨੂੰ ਫੜਨ ਲਈ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਬਲੌਂਗੀ ਇੰਸਪੈਕਟਰ ਭਗਵੰਤ ਸਿੰਘ ਨੇ ਜੰਡਪੁਰ ਮਨਾਣਾ ਰੋਡ ਤੇ ਨਾਕਾਬੰਦੀ ਕਰਕੇ ਇਕ ਮੋਟਰਸਾਈਕਲ ਉਪਰ ਆ ਰਹੇ ਮ੍ਰਿਤਕ ਅਬਦੁਲ ਕਯੂਮ ਦੀ ਪਤਨੀ ਸੁਬਾਨਾ (ਜਿਸਦੇ ਕੋਲ 4 ਸਾਲ ਦਾ ਬੱਚਾ ਸੀ), ਅਬਦੁਲ ਕਯੂਮ ਦੀ ਸਾਲੀ ਸਬਨਮ ਅੰਸਾਰੀ ਉਰਫ਼ ਪਲਕ, ਪਲਕ ਦੇ ਦੋਸਤ ਮੁਹੰਮਦ ਗੁਲਜਾਰ ਨੂੰ ਕਾਬੂ ਕੀਤਾ।
ਉਹਨਾਂ ਦਸਿਆ ਕਿ ਪੁਲੀਸ ਵੱਲੋਂ ਕੀਤੀ ਪੁੱਛਗਿੱਛ ਵਿੱਚ ਅਬਦੁਲ ਕਯੂਮ ਦੀ ਪਤਨੀ ਸੁਬਾਨਾ ਨੇ ਮੰਨਿਆ ਕਿ ਉਸਨੇ ਹੀ ਆਪਣੀ ਭੈਣ ਅਤੇ ਉਸਦੇ ਪ੍ਰੇਮੀ ਨਾਲ ਰਲਕੇ ਆਪਣੇ ਪਤੀ ਦਾ ਕਤਲ ਕੀਤਾ ਹੈ। ਸੁਬਾਨਾ ਅਨੁਸਾਰ ਅਬਦੁਲ ਕਯੂਮ ਨਾਲ ਉਸਨੇ ਸਾਲ 2005 ਵਿਚ ਪ੍ਰੇਮ ਵਿਆਹ ਨਵੀੱ ਦਿਲੀ ਵਿਖੇ ਕਰਵਾਇਆ ਸੀ ਵਿਆਹ ਤੋਂ ਬਾਅਦ ਉਸਦੇ ਤਿੰਨ ਮੁੰਡੇ ਅਤੇ ਇਕ ਕੁੜੀ ਨੇ ਜਨਮ ਲਿਆ। ਪਿਛਲੇ 3-4 ਸਾਲਾਂ ਤੋਂ ਉਹ ਪਰਿਵਾਰ ਸਮੇਤ ਖਰੜ ਵਿਖੇ ਰਹਿ ਰਹੇ ਸਨ। ਉਸਦਾ ਪਤੀ ਕਾਫੀ ਸਮੇਂ ਤੋਂ ਨਸ਼ੇ ਕਰਨ ਲੱਗ ਪਿਆ ਸੀ ਤੇ ਬਚਿਆਂ ਦੀ ਕੁਟਮਾਰ ਕਰਦਾ ਸੀ, ਜਿਸ ਕਰਕੇ ਉਸਨੇ ਆਪਣੀ ਭੈਣ ਅਤੇ ਉਸਦੇ ਪ੍ਰੇਮੀ ਨਾਲ ਮਿਲਕੇ ਆਪਣੇ ਪਤੀ ਨੂੰ ਕਤਲ ਕਰਨ ਦੀ ਯੋਜਨਾ ਬਣਾਈ। 2 ਜਨਵਰੀ ਨੂੰ ਜਦੋਂ ਉਸਦਾ ਪਤੀ ਸ਼ਰਾਬ ਪੀ ਰਿਹਾ ਸੀ ਤਾਂ ਉਸਨੇ ਤੇ ਉਸ ਦੀ ਭੈਣ ਨੇ ਆਪਣੇ ਪ੍ਰੇਮੀ ਦੁਆਰਾ ਲਿਆਂਦੇ ਨਸ਼ੀਲੀ ਦਵਾਈ ਦੇ ਪੱਤੇ ਪੀਸ ਕੇ ਉਸ ਦੀ ਸ਼ਰਾਬ ਵਿੱਚ ਪਾ ਦਿੱਤੇ। ਜਿਸ ਕਾਰਨ ਉਸਦੇ ਪਤੀ ਨੂੰ ਕਾਫੀ ਜ਼ਿਆਦਾ ਨਸ਼ਾ ਹੋ ਗਿਆ। ਇਸ ਤੋਂ ਬਾਅਦ ਉਸਦੇ ਪਤੀ, ਭੈਣ ਅਤੇ ਉਹ ਬੱਚਿਆਂ ਸਮੇਤ ਕਾਰ ਵਿੱਚ ਚੰਡੀਗੜ੍ਹ ਚਲੇ ਗਏ। ਜਿੱਥੇ ਨਸ਼ੇ ਦੀ ਹਾਲਤ ਵਿੱਚ ਉਸਦੇ ਪਤੀ ਨੇ ਕਾਰ ਫੁੱਟਪਾਥ ਉਪਰ ਚੜਾ ਦਿੱਤੀ ਜਿਸ ਕਰਕੇ ਉਹਨਾਂ ਦੇ ਸੱਟਾਂ ਵਜੀਆਂ। ਚੰਡੀਗੜ੍ਹ ਪੁਲੀਸ ਨੇ ਸੈਕਟਰ 16 ਦੇ ਹਸਪਤਾਲ ਵਿੱਚ ਲਿਜਾ ਕੇ ਉਹਨਾਂ ਦੇ ਮਲੱਮ ਪੱਟੀ ਕਰਵਾਈ ਤੇ ਉਸ ਦੀ ਭੈਣ ਨੇ ਆਪਣੇ ਮੱਥੇ ਉਪਰ ਲੱਗੀ ਸੱਟ ਉਪਰ ਮੁਹਾਲੀ ਦੇ ਇੱਕ ਹਸਪਤਾਲ ਵਿੱਚ ਆ ਕੇ ਟਾਂਕੇ ਲਗਵਾਏ।
ਅਗਲੇ ਦਿਨ 3 ਜਨਵਰੀ ਨੂੰ ਸਵੇਰੇ 4 ਵਜੇ ਉਹ ਆਪਣੇ ਘਰ ਪਹੁੰਚੇ ਜਿਥੇ ਉਸਦਾ ਪਤੀ ਪੂਰੀ ਤਰਾਂ ਬੇਸੁਰਤ ਸੀ ਜਿਸ ਕਰਕੇ ਉਸਨੇ ਆਪਣੀ ਭੈਣ ਨਾਲ ਮਿਲਕੇ ਉਸਦਾ ਕਤਲ ਕਰਨ ਦੀ ਯੋਜਨਾ ਬਣਾਈ ਅਤੇ ਭੈਣ ਦੇ ਪ੍ਰੇਮੀ ਗੁਲਜਾਰ ਨੂੰ ਬੁਲਾ ਕੇ ਉਸਦੇ ਪਤੀ ਨੂੰ ਉਸਦੇ ਮੋਟਰ ਸਾਈਕਲ ਉਪਰ ਗੁਲਜਾਰ ਦੇ ਪਿੱਛੇ ਬੈਠਾ ਦਿੱਤਾ ਅਤੇ ਪਲਕ ਨੇ ਉਸਦੇ ਪਤੀ ਨੂੰ ਪਿੱਛੋਂ ਫੜ ਲਿਆ। ਫਿਰ ਉਹਨਾਂ ਨੇ ਪਿੰਡ ਹੁਸੈਨਪੁਰ ਨੇੜੇ ਲਿਜਾ ਕੇ ਅਬਦੁਲ ਕਯੂਮ ਉਪਰ ਚਾਕੂ ਅਤੇ ਰਾਡ ਨਾਲ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅੱਜ ਉਹ ਸਾਰੇ ਭੱਜਣ ਦੀ ਤਿਆਰੀ ਵਿੱਚ ਸਨ ਕਿ ਪੁਲੀਸ ਨੇ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਪੁਲੀਸ ਨੇ ਵਾਰਦਾਤ ਸਮੇਂ ਵਰਤੇ ਦੋ ਚਾਕੂ, ਰਾਡ ਅਤੇ ਮੋਟਰ ਸਾਈਕਲ ਬਰਾਮਦ ਕਰ ਲਏ ਹਨ। ਪੁਲੀਸ ਵੱਲੋਂ ਅਗਲੀ ਜਾਂਚ ਜਾਰੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …