nabaz-e-punjab.com

ਨੇਕੀ ਦੀ ਦੀਵਾਰ ਲੋੜਵੰਦਾਂ ਲਈ ਲਾਹੇਵੰਦ ਸਾਬਤ ਹੋਵੇਗੀ: ਸਿੱਧੂ

ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਯੂਥ ਇਨਕਲੇਵ ਸੈਕਟਰ-79 ਵਿੱਚ ਨੇਕੀ ਦੀ ਦੀਵਾਰ ਦਾ ਕੀਤਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਯੂਥ ਇਨਕਲੇਵ ਸੈਕਟਰ-79 ਵਿਖੇ ਯੂਥ ਵੈਲਫੇਅਰ ਕਲੱਬ ਕੋਅਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਨੇਕੀ ਦੀ ਦੀਵਾਰ ਦੀ ਸ਼ੁਰੂਆਤ ਕੀਤੀ। ਜਿਸ ਦਾ ਉਦਘਾਟਨ ਪਸ਼ੂ ਪਾਲਣ , ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕੀਤਾ। ਸ੍ਰੀ ਸਿੱਧੂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੇਕੀ ਦੀ ਦੀਵਾਰ ਲੋੜਬੰਦਾਂ ਲਈ ਲਾਹਬੰਦ ਸਾਬਤ ਹੋਵੇਗੀ ਅਤੇ ਇਸ ਦੀਵਾਰ ਤੋਂ ਲੜਬੰਦ ਵਿਆਕਤੀ ਆਪਣੇ ਲਈ ਕੱਪੜੇ, ਜੁੱਤੀਆਂ ਅਦਿ ਅਤੇ ਹੋਰ ਜ਼ਰੂਰੀ ਵਸਤਾਂ ਲਿਜਾ ਸਕਣਗੇ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਸਮਾਜ ਭਲਾਈ ਲਈ ਇਹ ਸ਼ਲਾਘਾ ਯੋਗ ਕਾਜ ਕੀਤਾ ਗਿਆ ਹੈ ਇਸ ਦੀਵਾਰ ਤੇ ਜਿਨ੍ਹਾਂ ਲੋਕਾਂ ਕੋਲ ਆਪਦੇ ਘਰਾਂ ਵਿੱਚ ਵਾਧੂ ਕੱਪੜੇ, ਅਤੇ ਹੋਰ ਜਰੂੀ ਵਸਤਾਂ ਹਨ ਟੰਗ ਸਕਣਗੇ ਅਤੇ ਲੋੜਬੰਦ ਲੋੜ ਮੁਤਾਬਕ ਇਥੋਂ ਆਪਣੇ ਲਈ ਲੈ ਕੇ ਜਾ ਸਕਣਗੇ।
ਉਨ੍ਹਾ ਹੋਰ ਕਿਹਾ ਕਿ ਮਿਸ਼ਨ ਤੰਦੁਰੂਸਤ ਪੰਜਾਬ ਤਹਿਤ ਯੂਥ ਇਨਕਲੇਵ ਵਿਖੇ ਵਾਤਾਵਰਣ ਦੀ ਸਵੱਛਤਾ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਜੰਗਲਾਤ ਵਿਭਾਗ ਵੱਲੋਂ ਮੁਫਤ ਦਿੱਤੇ ਜਾਣਗੇ। ਉਨ੍ਹਾਂ ਇਸ ਮੌਕੇ ਸੁਸਇਟੀ ਨੂੰ 32 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸੁਸਾਇਟੀ ਵੱਲੋਂ ਸ਼੍ਰੀ ਸਿੱਧੂ ਤੋਂ ਮੰਗ ਕੀਤੀ ਗਈ ਕਿ ਮੋਹਾਲੀ ਸ਼ਹਿਰ ਵਿਚ ਕਰੀਬ 13 ਹਾਊਸਿੰਗ ਸੁਸਾਇਟੀਆਂ ਹਨ। ਇਨ੍ਹਾਂ ਵਿਚ ਕੋਈ ਵੀ ਵਿਅਕਤੀ ਆਪਣਾ ਫਲੈਟ 10 ਸਾਲ ਤੋਂ ਪਹਿਲਾਂ ਵੇਚ ਜਾਂ ਖਰੀਦ ਨਹੀ ਸਕਦਾ। ਇਸ ਦੀ ਮਿਆਦ 5 ਸਾਲ ਕਰਵਾਈ ਜਾਵੇ।
ਸ੍ਰੀ ਸਿੱਧੂ ਨੇ ਭਰੋਸਾ ਦਿਵਾਇਆ ਕਿ ਇਸ ਮੰਗ ਨੂੰ ਜਲਦੀ ਹੀ ਪੂਰਾ ਕਰਵਾਇਆ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਸ੍ਰੀ ਸਿੱਧੂ ਨੂੰ ਇਸ ਦੀਵਾਰ ਦਾ ਉਦਘਾਟਨ ਕਰਨ ਲਈ ਪੁੱਜਣ ਤੇ ਜੀ ਆਇਆ ਨੂੰ ਆਖਿਆ। ਉਨ੍ਹਾਂ ਦੱਸਿਆ ਕਿ ਯੂਥ ਇਨਕਲੇਵ ਦੀ ਚਾਰ ਦੀਵਾਰੀ ਤੇ ਕਿਲ ਲਗਾਏ ਗਏ ਹਨ ਕੋਈ ਵੀ ਵਿਆਕਤੀ ਜਿਨ੍ਹਾਂ ਦੇ ਘਰਾਂ ਵਿਚ ਗਰਮੀ, ਸਰਦੀ ਦੇ ਕੱਪੜੇ ਵਾਧੂ ਜੁਤੀਆਂ ਜਾਂ ਹੋਰ ਜ਼ਰੂਰੀ ਵਸਤਾਂ ਹਨ ਉਹ ਇਨ੍ਹਾਂ ਤੇ ਲਿਆਕੇ ਟੰਗ ਸਕਦਾ ਅਤੇ ਲੋੜਬੰਦ ਆਪਦੇ ਲਈ ਲਿਜਾ ਸਕਦੇ ਹਨ। ਇਸ ਮੌਕੇ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਸੁਸਾਇਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ ਕੋਹਲੀ, ਡਾ. ਸੋਮਨ ਸੰਕਰ ਤਿਵਾੜੀ, ਅਵਤਾਰ ਸਿੰਘ, ਮਨਦੀਪ ਸਿੰਘ ਰੰਗੀ, ਅਮਰਿੰਦਰ ਸਿਘ ਬਿੱਲ, ਡਾ. ਸਰਵਾਗੀ, ਹਰਪ੍ਰੀਤ ਸਿੰਘ ਬੈਂਸ ਸਮੇਤ ਸੁਸਾਇਟੀ ਦੇ ਹੋਰ ਆਹੁਦੇਦਾਰ ਮੈਂਬਰ ਅਤੇ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …