ਹੜ੍ਹਾਂ ਦੀ ਮਾਰ ਹੇਠ ਆਏ ਮਕਾਨਾਂ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ

ਡਾ. ਐਸਪੀ ਸਿੰਘ ਉਬਰਾਏ ਵੱਲੋਂ ਖ਼ਰਚੇ ਜਾਣਗੇ 15 ਕਰੋੜ ਰੁਪਏ: ਡਾ. ਰਾਜ ਬਹਾਦਰ

ਨਬਜ਼-ਏ-ਪੰਜਾਬ, ਮੁਹਾਲੀ, 21 ਅਕਤੂਬਰ:
ਕੁਝ ਸਮੇਂ ਪਹਿਲਾਂ ਹੜਾਂ ਦੀ ਮਾਰ ਹੇਠ ਕਈ ਘਰਾਂ ਦੇ ਘਰ ਢਹਿ ਗਏ ਸਨ ਅਤੇ ਕਈਆਂ ਦੀ ਹਾਲਤ ਖਸਤਾ ਹੋ ਚੁੱਕੀ ਸੀ। ਇਸ ਸਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰੈਸਟੀ ਡਾ. ਐਸਪੀ ਸਿੰਘ ਉਬਰਾਏ ਵੱਲੋਂ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਹੋਏ, ਇਨ੍ਹਾਂ ਮਕਾਨਾਂ ਦੀ ਲੋੜੀਂਦੀ ਰਿਪੇਅਰ ਕਰਨ ਅਤੇ ਜੋ ਮਕਾਨ ਪੂਰੀ ਤਰ੍ਹਾ ਡਿੱਗ ਚੁੱਕੇ ਸਨ। ਉਨ੍ਹਾਂ ਨੂੰ ਨਵੇਂ ਸਿਰਿਓਂ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਅੱਜ ਪਿੰਡ ਨੰਡਿਆਲੀ (ਮੁਹਾਲੀ) ਵਿਖੇ ਹੜ੍ਹਾਂ ਦੀ ਮਾਰ ਹੇਠ ਆਏ ਮਾਤਾ ਸ਼ਾਤੀ ਦੇਵੀ ਦੇ ਮਕਾਨ ਨੂੰ ਦੁਬਾਰਾ ਬਣਾਉਣ ਲਈ ਉਸਾਰੀ ਸ਼ੁਰੂ ਕੀਤੀ ਗਈ।
ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਇਸ ਮਕਾਨ ਦੇ ਨਿਰਮਾਣ ਦਾ ਇੱਟ ਲਗਾ ਕੇ ਰਸਮੀ ਤੌਰ ’ਤੇ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਕਿਹਾ ਕਿ ਸ਼ਾਂਤੀ ਦੇ ਮਸੀਹਾ ਅਤੇ ਲੋਕ ਸੇਵਾ ਦੇ ਵਿੱਚ ਹਮੇਸ਼ਾ ਹੀ ਅਗਾਂਹ ਹੋ ਕੇ ਭੂਮਿਕਾ ਨਿਭਾਉਣ ਵਾਲੀ ਸ਼ਖ਼ਸੀਅਤ ਦਾ ਨਾਮ ਹੈ, ਡਾਕਟਰ ਐਸਪੀ ਸਿੰਘ ਉਬਰਾਏ ਅਤੇ ਪੰਜਾਬ ਭਰ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਮਕਾਨਾਂ ਦੇ ਨਵ-ਨਿਰਮਾਣ ਅਤੇ ਜ਼ਰੂਰੀ ਲੋੜੀਂਦੀ ਮੁਰੰਮਤ ਕਰਨ ਲਈ ਡਾਕਟਰ ਉਬਰਾਏ ਵੱਲੋਂ 15 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਡਾ. ਰਾਜ ਬਹਾਦਰ ਨੇ ਕਿਹਾ ਕਿ ਇਨ੍ਹਾਂ ’ਚੋਂ ਕਈ ਮਕਾਨਾਂ ਦੀ ਮੁੜ ਉਸਾਰੀ ਸ਼ੁਰੂ ਹੋ ਚੁੱਕੀ ਹੈ ਅਤੇ ਜਿਨ੍ਹਾਂ ਮਕਾਨਾਂ ਦੀ ਜ਼ਰੂਰੀ ਲੋੜੀਂਦੀ ਮੁਰੰਮਤ ਹੋਣ ਵਾਲੀ ਸੀ, ਉਹ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਡਾ. ਰਾਜ ਬਹਾਦਰ ਦੇ ਨਾਲ ਉਚੇਚੇ ਤੌਰ ’ਤੇ ਟਰੱਸਟ ਦੇ ਗੁਰਜੀਤ ਸਿੰਘ ਉਬਰਾਏ, ਟਰੱਸਟ ਪ੍ਰਧਾਨ ਜੱਸਾ ਸਿੰਘ, ਡਾ. ਆਰਐਸ ਅਟਵਾਲ ਵੀ ਹਾਜ਼ਰ ਸਨ।
ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਸਮਾਜ ਸੇਵਾ ਨੂੰ ਸਮਰਪਿਤ ਡਾ. ਐਸਪੀ ਸਿੰਘ ਉਬਰਾਏ ਨੂੰ ਜਿਵੇਂ ਹੀ ਹੜ੍ਹਾਂ ਦੀ ਮਾਰ ਹੇਠ ਆਏ ਗਰੀਬ ਲੋੜਵੰਦਾਂ ਦੇ ਮਕਾਨ ਢਹਿ ਢੇਰੀ ਹੋਣ ਬਾਰੇ ਪਤਾ ਲੱਗਿਆ ਤਾਂ ਪੰਜਾਬ ਭਰ ਵਿੱਚ ਮਕਾਨਾਂ ਨੂੰ ਦੁਬਾਰਾ ਬਣਾਉਣ ਅਤੇ ਲੋੜੀਂਦੀ ਰਿਪੇਅਰ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਕਾਰਜ ਦੀ ਸੰਪੂਰਨਾ ਲਈ ਬਕਾਇਦਾ ਬਜਟ ਅਲਾਟ ਕੀਤਾ ਗਿਆ।
ਕਮਲਜੀਤ ਰੂਬੀ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ 6 ਘਰਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ’ਚੋਂ ਇੱਕ ਪਿੰਡ ਨਡਿਆਲੀ ਅਤੇ 5 ਘਰ ਪਿੰਡ ਦੁਬਾਲੀ (ਮੁਹਾਲੀ) ਦੇ ਹਨ। ਇਨ੍ਹਾਂ ’ਚੋਂ ਕੁੱਝ ਮਕਾਨਾਂ ਦੀ ਰਿਪੇਅਰ ਕੀਤੀ ਜਾਣੀ ਹੈ ਅਤੇ ਜਿਹੜੇ ਮਕਾਨ ਪੂਰੀ ਤਰ੍ਹਾਂ ਢਹਿ ਗਏ ਸਨ, ਉਨ੍ਹਾਂ ਨੂੰ ਦੁਬਾਰਾ ਬਣਾ ਕੇ ਦਿੱਤਾ ਜਾਵੇਗਾ। ਇਨ੍ਹਾਂ 6 ਘਰਾਂ ਲਈ ਟਰੱਸਟ ਵੱਲੋਂ 5 ਲੱਖ 72 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਮੱਖਣ ਸਿੰਘ ਮੁਹਾਲੀ, ਸ਼ਰਨਜੀਤ ਸਿੰਘ ਮੁਹਾਲੀ, ਓਮ ਪ੍ਰਕਾਸ਼ ਸੈਣੀ ਵੀ ਹਾਜ਼ਰ ਸਨ।

Load More Related Articles

Check Also

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਨਬਜ਼-ਏ-ਪੰਜਾਬ, ਮ…