nabaz-e-punjab.com

ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਮੋਗਾ ਵਿਖੇ ਗੁਰਸ਼ਰਨ ਸਿੰਘ ਰੰਗਮੰਚ ਉਤਸਵ 14 ਸਤੰਬਰ ਤੋਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 12 ਸਤੰਬਰ
ਪੰਜਾਬ ਕਲਾ ਪਰਿਸ਼ਦ ਦੀ ਸਰਪ੍ਰਸਤੀ ਹੇਠ ਚੱਲਦੀ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਤਿੰਨ ਰੋਜ਼ਾ ਗੁਰਸ਼ਰਨ ਸਿੰਘ ਰੰਗਮੰਚ ਉਤਸਵ ਮਿਤੀ 14 ਤੋਂ 16 ਸਤੰਬਰ 2018 ਤੱਕ ਮੋਗਾ ਦੇ ਕਾਮਰੇਡ ਸਤੀਸ਼ ਲੂੰਬਾ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ।
ਅਕਾਦਮੀ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਦੀ ਅਗਵਾਈ ਹੇਠ ਅਕਾਦਮੀ ਵੱਲੋਂ ਸਮੇਂ-ਸਮੇਂ ‘ਤੇ ਨਾਟ ਉਤਸਵ ਕਰਵਾਏ ਜਾਂਦੇ ਹਨ। ਇਨ•ਾਂ ਦੀ ਲੜੀ ਵਿੱਚ ਹੀ ਕਰਵਾਇਆ ਜਾ ਰਿਹਾ ਇਹ ਰੰਗਮੰਚ ਉਤਸਵ ਭਾਅ ਜੀ ਗੁਰਸ਼ਰਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਇਸ ਰੰਗਮੰਚ ਉਤਸਵ ਵਿੱਚ ਤਿੰਨੇ ਦਿਨ ਨਾਟਕਾਂ ਦਾ ਮੰਚਨ ਹੋਵੇਗਾ ਅਤੇ ਅਤੇ ਇਹ ਪ੍ਰੋਗਰਾਮ ਰੋਜ਼ ਸ਼ਾਮ ਛੇ ਵਜੇ ਸ਼ੁਰੂ ਹੋਇਆ ਕਰੇਗਾ। ਇਸ ਰੰਗਮੰਚ ਉਤਸਵ ਦਾ ਉਦਘਾਟਨ ਪੰਜਾਬੀ ਗਲਪਕਾਰ ਬਲਦੇਵ ਸਿੰਘ ਮੋਗਾ ਕਰਨਗੇ ਅਤੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਉੱਘੇ ਵਿਅੰਗਕਾਰ ਸ੍ਰੀ ਕੇ.ਐਲ. ਗਰਗ ਕਰਨਗੇ।
ਅਕਾਦਮੀ ਦੇ ਸਕੱਤਰ ਸ੍ਰੀ ਪ੍ਰੀਤਮ ਰੁਪਾਲ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਦਿਨ 14 ਸਤੰਬਰ ਨੂੰ ਰੈੱਡ ਆਰਟਸ ਮੋਗਾ ਵੱਲੋਂ ਦੀਪ ਜਗਦੀਪ ਦਾ ਲਿਖਿਆ ਅਤੇ ਦੀਪਕ ਨਿਆਜ਼ ਦਾ ਨਿਰਦੇਸ਼ਿਤ ਨਾਟਕ ‘ਆਰਡਰ-ਆਰਡਰ ਆਰਡਰ’ ਪੇਸ਼ ਕੀਤਾ ਜਾਵੇਗਾ। 15 ਸਤੰਬਰ ਨੂੰ ਚੰਡੀਗੜ• ਸਕੂਲ ਆਫ਼ ਡਰਾਮਾ ਵੱਲੋਂ ਗੁਰਸ਼ਰਨ ਸਿੰਘ ਰਚਿਤ 2 ਨਾਟਕ ‘ਹਵਾਈ ਗੋਲੇ’ ਅਤੇ ‘ਕੰਮੀਆਂ ਦਾ ਵੇਹੜਾ’ ਨੌਜਵਾਨ ਨਿਰਦੇਸ਼ਕ ਇਕੱਤਰ ਸਿੰਘ ਵੱਲੋਂ ਪੇਸ਼ ਕੀਤੇ ਜਾਣਗੇ। ਆਖਰੀ ਦਿਨ 16 ਸਤੰਬਰ ਨੂੰ ਅਲੰਕਾਰ ਥੀਏਟਰ ਚੰਡੀਗੜ• ਵੱਲੋਂ ਚੰਗੇਜ਼ ਆਈਤਮਾਤੋਵ ਦੇ ਜਗਤ ਪ੍ਰਸਿੱਧ ਨਾਵਲ ‘ਦੁਸ਼ੇਨ’ ‘ਤੇ ਅਧਾਰਤ ਨਾਟਕ ‘ਪਹਿਲਾ ਅਧਿਆਪਕ’ ਚਕਰੇਸ਼ ਕੁਮਾਰ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …