nabaz-e-punjab.com

ਫੇਜ਼-11 ਥਾਣੇ ’ਚੋਂ .32 ਬੋਰ ਦਾ ਰਿਵਾਲਵਰ ਚੋਰੀ, ਕੇਸ ਦਰਜ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਇੱਥੋਂ ਦੇ ਫੇਜ਼-11 ਥਾਣੇ ’ਚੋਂ .32 ਬੋਰ ਦਾ ਰਿਵਾਲਵਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣੇ ’ਚੋਂ ਅਸਲਾ ਚੋਰੀ ਹੋਣ ਦਾ ਇਸ ਤਰ੍ਹਾਂ ਦਾ ਪਹਿਲਾ ਕੇਸ ਹੈ ਕਿਉਂਕਿ ਪੁਲੀਸ ਆਪਣਾ ਅਸਲਾ ਅਤੇ ਲਾਇਸੈਂਸੀ ਧਾਰਕਾਂ ਦੇ ਜਮ੍ਹਾ ਕੀਤੇ ਅਸਲੇ ਨੂੰ ਮਾਲ ਖਾਨੇ ਵਿੱਚ ਬਹੁਤ ਸੰਭਾਲ ਕੇ ਰੱਖਦੀ ਹੈ ਪ੍ਰੰਤੂ ਇਸ ਦੇ ਬਾਵਜੂਦ ਹਥਿਆਰ ਚੋਰੀ ਹੋ ਗਿਆ। ਚੋਰੀ ਹੋਇਆ ਰਿਵਾਲਵਰ ਫੇਜ਼-10 ਦੇ ਵਸਨੀਕ ਜਗਤਾਰ ਸਿੰਘ ਦਾ ਸੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਮੈਜਿਸਟਰੇਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜਗਤਾਰ ਸਿੰਘ ਨੇ ਆਪਣਾ ਲਾਇਸੈਂਸੀ ਰਿਵਾਲਵਰ ਥਾਣੇ ਵਿੱਚ ਜਮ੍ਹਾ ਕਰਵਾਇਆ ਗਿਆ ਲੇਕਿਨ ਚੋਣਾਂ ਤੋਂ ਕਾਫੀ ਸਮੇਂ ਬਾਅਦ ਜਦੋਂ ਉਹ ਆਪਣਾ ਰਿਵਾਲਵਰ ਵਾਪਸ ਲੈਣ ਗਿਆ ਤਾਂ ਉਸ ਦਾ ਅਸਲਾ ਥਾਣੇ ’ਚੋਂ ਗਾਇਬ ਹੋ ਚੁੱਕਾ ਸੀ। ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕੀਤੀ ਗਈ ਲੇਕਿਨ ਸੁਰਾਗ ਨਹੀਂ ਮਿਲਿਆ। ਹੁਣ ਪੁਲੀਸ ਨੇ ਰਿਵਾਲਵਰ ਚੋਰੀ ਹੋਣ ਦਾ ਕੇਸ ਦਰਜ ਕੀਤਾ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਫੇਜ਼-11 ਦੇ ਐਸਐਚਓ ਜਗਦੀਪ ਸਿੰਘ ਬਰਾੜ ਨੇ ਥਾਣੇ ’ਚੋਂ ਰਿਵਾਲਵਰ ਚੋਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਅਸਲਾ ਚੋਰੀ ਹੋਣ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਰਿਵਾਲਵਰ ਮਿਲਿਆ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…