Share on Facebook Share on Twitter Share on Google+ Share on Pinterest Share on Linkedin ਖਰੜ ਵਿੱਚ ਮੋਬਾਈਲਾਂ ਦੀ ਦੁਕਾਨ ’ਚੋਂ ਸਾਢੇ ਤਿੰਨ ਲੱਖ ਦੇ ਮੋਬਾਈਲ ਤੇ ਹੋਰ ਸਮਾਨ ਚੋਰੀ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਜਨਵਰੀ: ਖਰੜ-ਲਾਂਡਰਾਂ ਰੋਡ ’ਤੇ ਸਥਿਤ ਨੈਸ਼ਨਲ ਟਿਮਜ ਐਂਡ ਮੋਬਾਈਲ ਨਾਮਕ ਦੁਕਾਨ ਤੋਂ 3.50 ਲੱਖ ਦੇ ਮੋਬਾਈਲ, ਦੋ ਹੋਮ ਥੀਏਟਰ ਅਤੇ 8-10 ਹਜ਼ਾਰ ਦੀ ਨਗਦੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਪਵਨ ਸ਼ਰਮਾ ਦੱਸਿਆ ਕਿ ਉਸ ਨੂੰ ਚੌਕੀਦਾਰ ਤੋੱ ਸਵੇਰੇ ਪੋਣੇ ਪੰਜ ਪਤਾ ਲੱਗਾ ਕਿ ਉਸ ਦੀ ਦੁਕਾਨ ਵਿਚ ਚੋਰੀ ਹੋ ਗਈ ਹੈ। ਜਦੋਂ ਉਹ ਅਪਣੀ ਦੁਕਾਨ ਤੇ ਆਏ ਉਹਨਾਂ ਦੇਖਿਆ ਕਿ ਚੋਰਾਂ ਵਲੋੱ ਸਾਢੇ ਤਿੰਨ ਲੱਖ ਦੇ ਮੋਬਾਈਲ, ਦੋ ਹੋਮ ਥੀਏਟਰ ਅਤੇ ਦੁਕਾਨ ਵਿਚ ਪਏ ਕਰੀਬ 8-10 ਹਜ਼ਾਰ ਰੁਪਏ ਚੋਰੀ ਕਰ ਲਏ ਗਏ ਸਨ। ਸ੍ਰੀ ਪਵਨ ਸ਼ਰਮਾ ਨੇ ਪੁਲੀਸ ਤੇ ਪ੍ਰਸ਼ਾਸਨ ਦੀ ਕਾਰਗੁਜਾਰੀ ਤੇ ਸਵਾਲੀਆ ਚਿੰਨ੍ਹ ਲਗਾਉੱਦੇ ਹੋਏ ਕਿਹਾ ਕਿ ਇਸ ਚੋਰੀ ਦੀ ਘਟਨਾ ਬਾਅਦ ਚੌਕੀਦਾਰ ਖਰੜ ਸਿਟੀ ਪੁਲੀਸ ਨੂੰ ਇਤਲਾਹ ਕਰਨ ਲਈ ਗਿਆ ਸੀ ਪਰ ਉਥੇ ਮੌਜੂਦ ਡਿਊਟੀ ਮੁਲਾਜ਼ਮਾਂ ਵੱਲੋਂ ਸਿਟੀ ਚੌਂਕੀ ਦਾ ਦਰਵਾਜਾ ਤੱਕ ਨਹੀਂ ਖੋਲਿਆ ਗਿਆ ਅਤੇ ਉਹ ਦੋ ਵਾਰ ਵਾਪਿਸ ਆ ਗਿਆ। ਬਾਅਦ ਵਿਚ ਉਹਨਾਂ ਵਲੋੱ 181 ਨੰਬਰ ਤੇ ਚੋਰੀ ਦੇ ਸਬੰਧ ਵਿਚ ਆਪਣੀ ਸ਼ਿਕਾਇਤ ਦਰਜ ਕਰਵਾਈ ਜਿਸ ਤੋੱ ਬਾਅਦ ਸਵੇਰੇ 6.30 ਵਜੇ ਲੋਕਲ ਪੁਲੀਸ ਮੁਲਾਜ਼ਮ ਉਹਨਾਂ ਕੋਲ ਆਏ। ਉਧਰ, ਇਸ ਸਬੰਧ ਵਿੱਚ ਸੰਪਰਕ ਕਰਨ ’ਤੇ ਖਰੜ ਸਿਟੀ ਥਾਣੇ ਦੇ ਐਸਐਚਓ ਰਾਜੇਸ਼ ਹਸਤੀਰ ਨੇ ਕਿਹਾ ਕਿ ਉਹਨਾਂ ਕੋਲ ਸ਼ਿਕਾਇਤ ਆਈ ਹੈ ਤੇ ਪੁਲੀਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਮਦਦ ਨਾਲ ਤਫਤੀਸ਼ ਜਾਰੀ ਹੈ। ਉਹਨਾਂ ਕਿਹਾ ਕਿ ਅਪਰਾਧਾਂ ਨੂੰ ਵਧੇ ਵੇਖਕੇ ਪੁਲੀਸ ਦੀ ਪੈਟਰੋਲਿੰਗ ਨੂੰ ਹੋਰ ਵਧਾਇਆ ਜਾ ਰਿਹਾ ਹੈ। ਪੁਲੀਸ ਮੁਲਾਜ਼ਮਾਂ ਵੱਲੋਂ ਸਿਟੀ ਚੌਂਕੀ ਦਾ ਦਰਵਾਜ਼ਾ ਨਾ ਖੋਲ੍ਹਣ ਤੇ ਐਸਐਚਓ ਨੇ ਕਿਹਾ ਕਿ ਉਹਨਾਂ ਵਲੋੱ ਇਸ ਸਬੰਧ ਵਿਚ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਤੇ ਮੁਲਾਜਮਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ