ਪੁਲੀਸ ਸੁਸਤ ਚੋਰ ਚੁਸਤ, ਇੱਕ ਹੀ ਰਾਤ ਵਿੱਚ ਟੁੱਟੇ ਸੱਤ ਦੁਕਾਨਾਂ ਦੇ ਤਾਲੇ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 9 ਨਵੰਬਰ:
ਚੋਰਾਂ ਦੇ ਹੌਸਲੇ ਏਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਪੁਲੀਸ ਅਤੇ ਹੋਰਾਂ ਦਾ ਬਿਲਕੁਲ ਡਰ ਭੈਅ ਨਹੀਂ ਰਿਹਾ ਹੈ। ਪੁਲੀਸ ਦੀ ਸੁਸਤੀ ਦੇ ਚੱਲਦਿਆਂ ਬੀਤੀ ਰਾਤ ਚੋਰਾਂ ਨੇ ਸੱਤ ਦੁਕਾਨਾਂ ਦੇ ਤਾਲੇ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਪਹਿਲਾਂ ਰਾਤਾਂ ਵਿੱਚ ਘਰਾਂ ਚੋਰੀਆਂ ਨੂੰ ਅੰਜਾਮ ਦੇ ਦਿੱਤਾ ਗਿਆ ਹੈ। ਚੋਰਾਂ ਨੇ ਬੀਤੇ ਇੱਕ ਹਫ਼ਤੇ ਦੌਰਾਨ ਇੱਕ ਦਰਜਨ ਤੋਂ ਵੱਧ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਜਿਥੇ ਆਪਣੇ ਹੌਸਲੇ ਦਾ ਸਬੂਤ ਦਿੰਦਿਆਂ ਸਿੰਘਪੁਰਾ ਰੋਡ ਸਥਿਤ ਪੁਲਿਸ ਥਾਣੇ ਤੋਂ ਕੁਝ ਕਦਮਾਂ ਦੀ ਦੂਰੀ ਉੱਤੇ ਇਕ ਘਰ ਅਤੇ ਇਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਉਥੇ ਹੀ ਨੈਸ਼ਨਲ ਹਾਈਵੇਅ ਰੋਪੜ ਰੋਡ ਕੁਰਾਲੀ ਅਤੇ ਮੋਰਿੰਡਾ ਰੋਡ ਸਮੇਤ ਬਾਜ਼ਾਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ।
ਚੋਰਾਂ ਦੇ ਕਹਿਰ ਦਾ ਸ਼ਿਕਾਰ ਹੋਏ ਮੋਰਿੰਡਾ ਰੋਡ ਸਥਿਤ ਕੁਮਾਰ ਟੈਲੀਕਾਮ ਦੇ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਦੇਰ ਸ਼ਾਮ ਆਪਣੀ ਦੁਕਾਨ ਬੰਦ ਕਰਕੇ ਗਏ ਸਨ ਜਦੋਂ ਸਵੇਰੇ ਆਏ ਤਾਂ ਉਨਾਂ ਦੀ ਦੁਕਾਨ ਦੇ ਸ਼ਟਰ ਟੁੱਟੇ ਹੋਏ ਸਨ। ਇਥੇ ਜ਼ਿਕਰਯੋਗ ਹੈ ਕਿ ਕੁਮਾਰ ਟੈਲੀਕਾਮ ਚੌਰਾਹੇ ਦੀ ਦੁਕਾਨ ਹੋਣ ਦੇ ਨਾਤੇ ਪੁਲਿਸ ਸਟੇਸ਼ਨ ਨੂੰ ਜਾਣ ਵਾਲਾ ਹਰ ਮੁਲਾਜ਼ਮ ਇਥੇ ਹੋ ਕੇ ਗੁਜ਼ਰਦਾ ਹੈ, ਸਿਤਮ ਦੀ ਗੱਲ ਹੈ ਬੀਤੀ ਰਾਤ ਕਿਸੇ ਗਸ਼ਤ ਪਾਰਟੀ ਦੀ ਇਸ ਦੁਕਾਨ ਵੱਲ ਨਜ਼ਰ ਕਿਉਂ ਨਹੀਂ ਗਈ। ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਸ਼ਟਰ ਪੁੱਟਣ ਪਿੱਛੋਂ ਅੰਦਰ ਐਲੂਮੀਨੀਅਮ ਦੇ ਦਰਵਾਜ਼ੇ ਦਾ ਜਿੰਦਾ ਬਾਰੀ ਪਾ ਕੇ ਤੋੜ ਲਿਆ। ਚੋਰ ਕਰੀਬ ਇੱਕ ਦਰਨਨ ਟੱਚ ਸਕਰੀਨ ਮੋਬਾਈਲ ਫੋਨਾਂ ਤੋਂ ਇਲਾਵਾ (ਕੀਮਤ ਕਰੀਬ ਇੱਕ ਲੱਖ ਰੁਪਏ) ਅਤੇ ਮੈਮਰੀ ਕਾਰਡ, ਪੈਨ ਡਰਾਈਵਾਂ, ਕਰੀਬ ਦੋ ਹਜ਼ਾਰ ਰੁਪਏ ਦੀ ਛੋਟੇ ਨੋਟਾਂ ਦੀ ਨਗਦੀ ਅਤੇ ਹੋਰ ਫੋਨ ਲੈ ਗਏ ।
ਇਸੇ ਤਰਾਂ ਗੁਰਦਵਾਰਾ ਹਰਿਗੋਬਿੰਦਗੜ ਸਾਹਿਬ ਦੇ ਸਾਹਮਣੇ ਫ਼ਤਹਿ ਇੰਟਰਪਜ਼ਾਈਜਿਜ਼ ਦੇ ਨਾਮ ਦੀ ਦੁਕਾਨ ਵਿਚ ਚੋਰੀ ਕਰਨ ਦੀ ਨੀਅਤ ਨਾਲ ਚੋਰਾਂ ਨੇ ਸ਼ਟਰ ਤੋੜੇ ਪਰ ਸ਼ਟਰ ਮਜ਼ਬੂਤ ਹੋਣ ਕਾਰਨ ਚੋਰੀ ਤੋਂ ਬਚਾਅ ਰਿਹਾ। ਬੀਤੀ ਰਾਤ ਹੀ ਇਕ ਹੋਰ ਚੋਰੀ ਦੀ ਵਾਰਦਾਤ ਮੇਨ ਬਾਜ਼ਾਰ ਵਿਖੇ ਮਾਤੂ ਰਾਮ ਹਲਵਾਈ ਵਾਲੀ ਗਲੀ ਵਿੱਚ ਰਾਜ ਕਮਿਊਨੀਕੇਸ਼ਨ ਦੇ ਤਾਲੇ ਤੋੜੇ ਗਏ । ਰੋਪੜ ਰੋਡ ਉਤੇ ਬੀਤੀ ਰਾਤ ਹੀ ਇਕ ਤੋਂ ਬਾਅਦ ਇਕ ਦੁਕਾਨ ਦੇ ਸ਼ਟਰ ਤੋੜ ਕੇ ਚੋਰਾਂ ਨੇ ਤਿੰਨ ਤੋਂ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ।ਇਸੇ ਰੋਡ ਉਤੇ ਸਥਿਤ ਬੈਂਸ ਮੈਡੀਕਲ ਸਟੋਰ, ਸੰਜੀਵ ਕੁਮਾਰ ਟੋਨੀ ਦੀ ਕਰਿਆਨੇ ਅਤੇ ਮੋਬਾਇਲ ਕਮਿਊਨੀਕੇਸ਼ਨ, ਰਿਤੇਸ਼ ਕਰਿਆਣਾ ਸਟੋਰ ਦੇ ਤਾਲੇ ਤੋੜ ਕੇ ਚੋਰ ਮੋਬਾਇਲ ਅਤੇ ਹਜ਼ਾਰਾਂ ਦੀ ਨਕਦੀ ਲੈ ਕੇ ਫਰਾਰ ਹੋ ਗਏ। ਚੋਰਾਂ ਨੇ ਕਲਸੀ ਸਪੇਅਰ ਪਾਰਟਸ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਪਰ ਉਹ ਚੋਰੀ ਨਹੀਂ ਕਰ ਸਕੇ।
ਕਲਸੀ ਸਪੇਅਰ ਪਾਰਟਸ ਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਚਾਰ ਚੋਰਾਂ ਦੀਆਂ ਤਸਵੀਰਾਂ ਕੈਦ ਹੋਈਆਂ। ਇਸ ਦੁਕਾਨ ਅੱਗੇ ਲੱਗੀ ਟਿਊਬ ਲਾਈਟ ਨੂੰ ਚੋਰਾਂ ਨੇ ਪਹਿਲਾਂ ਪੱਥਰ ਮਾਰ ਕੇ ਤੋੜਿਆ ਅਤੇ ਫਿਰ ਸ਼ਟਰ ਪੁੱਟਣ ਦੀ ਕੋਸ਼ਿਸ਼ ਕੀਤੀ । ਇੱਕੋ ਰਾਤ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਉਤੇ ਹੋਈਆਂ ਚੋਰੀਆਂ ਕਾਰਨ ਸ਼ਹਿਰ ਵਾਸੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ । ਗ਼ੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਇਥੇ ਨਿਹੋਲਕਾ ਚੌਕ ਦੇ ਏਟੀਐਮ ਨੂੰ ਵੀ ਰਾਤ ਸਮੇਂ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…