nabaz-e-punjab.com

ਸਿੱਖ ਅਜਾਇਬ ਘਰ ਦੀ ਗੋਲਕ ’ਚੋਂ ਪੈਸੇ ਚੋਰੀ, ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਕਤੂਬਰ:
ਇੱਥੋਂ ਦੇ ਸਿੱਖ ਅਜਾਇਬ ਘਰ ਦੀ ਗੋਲਕ ’ਚੋਂ ਪੈਸੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਦੀ ਫੋਟੇਜ ਮੁਤਾਬਕ ਦੋ ਬੱਚੇ ਗੋਲਕ ’ਚੋਂ ਪੈਸੇ ਚੋਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਸਬੰਧੀ ਬੁੱਤਸਾਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਿੱਖ ਅਜਾਇਬ ਘਰ ਦੇ ਪਿੱਛੇ ਕਾਰੀਗਰਾਂ ਨਾਲ ਕੰਮ ਵਿੱਚ ਰੱੁਝੇ ਹੋਏ ਸਨ ਜਦੋਂਕਿ ਮੁੱਖ ਗੇਟ ਸ਼ਰਧਾਲੂਆਂ ਦੀ ਸਹੂਲਤ ਲਈ ਖੁੱਲ੍ਹਾ ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਰਾਂ ਤੋਂ ਮੋਨੇ ਦੋ ਬੱਚੇ ਉੱਥੇ ਆਏ। ਜਿਨ੍ਹਾਂ ਨੇ ਅੰਦਰ ਜਾਣ ਤੋਂ ਪਹਿਲਾਂ ਸਤਿਕਾਰ ਵਜੋਂ ਆਪਣੇ ਸਿਰ ’ਤੇ ਕੇਸਰੀ ਰੰਗ ਦੇ ਪਟਕੇ ਬੰਨ੍ਹੇ। ਅਜਾਇਬ ਘਰ ਦੇ ਅੰਦਰ ਵੱਖ ਵੱਖ ਸ਼ਹੀਦ ਸਿੰਘਾਂ ਦੇ ਬੁੱਤ ਦੇਖਣ ਤੋਂ ਬਾਅਦ ਵਾਪਸੀ ਵੇਲੇ ਬੱਚਿਆਂ ਦੀ ਨਜ਼ਰ ਉੱਥੇ ਰੱਖੇ ਗੋਲਕ ’ਤੇ ਪਈ। ਇਨ੍ਹਾਂ ਬੱਚਿਆਂ ਨੇ ਇੱਧਰ ਉੱਧਰ ਦੇਖਿਆ ਅਤੇ ਮੌਕਾ ਦੇਖਦੇ ਹੀ ਗੋਲਕ ਦੇ ਉੱਤੇ ਪਏ 10-10 ਰੁਪਏ ਦੇ ਦੋ-ਤਿੰਨ ਨੋਟ ਚੁੱਕ ਲਏ। ਹਾਲਾਂਕਿ ਉਨ੍ਹਾਂ ਦੀ ਨਜ਼ਰ ਸੀਸੀਟੀਵੀ ਕੈਮਰੇ ਉੱਤੇ ਵੀ ਪੈ ਗਈ ਸੀ ਲੇਕਿਨ ਬੱਚਿਆਂ ਨੇ ਡਰਨ ਦੀ ਬਜਾਏ ਕਿਸੇ ਚੀਜ਼ ਨਾਲ ਗੋਲਕ ’ਚੋਂ ਦੁਬਾਰਾ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਜਦੋਂ ਉਹ ਕਾਮਯਾਬ ਨਹੀਂ ਹੋਏ ਤਾਂ ਉਹ ਉਨ੍ਹਾਂ ਬਾਹਰ ਚਲੇ ਗਏ।
ਬੁੱਤਸਾਜ ਪਰਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਉਨ੍ਹਾਂ ਨੇ ਗੋਲਕ ’ਚੋਂ ਪੈਸੇ ਚੋਰੀ ਕਰਨ ਵਾਲੇ ਬੱਚਿਆਂ ਦੇ ਖ਼ਿਲਾਫ਼ ਪੁਲੀਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਉਨ੍ਹਾਂ ਨੇ ਅਜਾਇਬ ਘਰ ਵਿੱਚ ਚੌਕਸੀ ਵਧਾ ਦਿੱਤੀ ਹੈ। ਉਨ੍ਹਾਂ ਸਿੱਖ ਅਜਾਇਬ ਘਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕੋਈ ਹਰਕਤ ਨਾ ਕਰਨ ਜਿਸ ਨਾਲ ਉਨ੍ਹਾਂ ਨੂੰ ਸਮਾਜ ਵਿੱਚ ਬਦਨਾਮ ਹੋਣਾ ਪਵੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …