ਗੁਰਦੁਆਰਾ ਸਾਹਿਬ ’ਚੋਂ ਗੋਲਕ ਚੋਰੀ, ਲੋਕਾਂ ਵੱਲੋਂ ਚੋਰ ਕਾਬੂ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਫਰਵਰੀ:
ਇੱਥੋਂ ਦੇ ਨੇੜਲੇ ਪਿੰਡ ਮੁੰਧੋ ਸੰਗਤੀਆਂ ਦੇ ਗੁਰਦਵਾਰਾ ਸਿੰਘ ਸਭਾ ਸਾਹਿਬ ਵਿਖੇ ਦਿਨ ਦਿਹਾੜੇ ਇੱਕ ਚੋਰ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਗੋਲਕ ਤੋੜ ਕੇ ਵਿਚ ਪਈ ਨਗਦੀ ਕੱਢ ਚੋਰੀ ਕਰਨ ਦਾ ਸਮਾਚਾਰ ਮਿਲਿਆ ਪਰ ਗੁਰਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਸੂਝਬੂਝ ਨਾਲ ਚੋਰ ਨੂੰ ਕਾਬੂ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦਵਾਰਾ ਸਾਹਿਬ ਦੇ ਮੁਖ ਪ੍ਰਬੰਧਕ ਭਾਈ ਸੁਰਮੁਖ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਗੁਰਦਵਾਰਾ ਸਾਹਿਬ ਵਿਚ ਨਿਤਨੇਮ ਕਰਨ ਉਪਰੰਤ ਘਰ ਚਲਾ ਗਿਆ ਤੇ ਸੰਗਤਾਂ ਗੁਰੂਘਰ ਨਤਮਸਤਕ ਹੋਣ ਆਉਂਦੀਆਂ ਰਹੀਆਂ।
ਇਸ ਦੌਰਾਨ ਕਰੀਬ 10 ਵਜੇ ਪਿੰਡ ਬੜੌਦੀ ਦਾ ਇੱਕ ਨੌਜਵਾਨ ਗੁਰਦਵਾਰੇ ਵਿੱਚ ਦਾਖ਼ਲ ਹੋਇਆ ਤੇ ਉਸ ਨੇ ਗੋਲਕ ਦਾ ਤਾਲਾ ਤੋੜ ਕੇ ਗੋਲਕ ਵਿੱਚ ਪਈ ਸਾਰੀ ਨਗਦੀ ਚੋਰੀ ਕਰ ਲਈ। ਇਸ ਦੌਰਾਨ ਮੌਕੇ ’ਤੇ ਪਿੰਡ ਦਾ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਪਹੁੰਚ ਗਿਆ। ਜਿਸ ਨੂੰ ਦੇਖ ਕੇ ਚੋਰ ਭੱਜ ਨਿਕਲਿਆ, ਉਪਰੰਤ ਪ੍ਰਧਾਨ ਸੁਰਮੁਖ ਸਿੰਘ ਨੇ ਸੂਝਬੂਝ ਤੋਂ ਕੰਮ ਲੈਂਦਿਆਂ ਚੋਰ ਦੀ ਪੈੜ ਨੱਪ ਲਈ ਅਤੇ ਉਸ ਨੂੰ ਪਿੰਡ ਬੜੌਦੀ ਤੋਂ ਕਾਬੂ ਕਰ ਲਿਆ। ਜਿਸ ਕੋਲੋਂ ਗੁਰਦੁਆਰਾ ਸਾਹਿਬ ਤੋਂ ਚੋਰੀ ਕੀਤੀ ਨਗਦੀ ਬਰਾਮਦ ਕਰ ਲਈ ਗਈ। ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਰਾਂ ਨੇ ਮਾਮਲੇ ਨੂੰ ਪੁਲੀਸ ਕੋਲ ਲਿਜਾਉਣ ਦੀ ਬਜਾਏ ਆਪ ਹੀ ਹੱਲ ਕਰ ਦਿੱਤਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …