ਠੇਕਾ ਮੁਲਾਜ਼ਮ 28 ਨਵੰਬਰ ਨੂੰ ਕਰਨਗੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
‘ਜੇ ਨਾ ਦਿੱਤਾ ਪੂਰਾ ਰੁਜ਼ਗਾਰ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਜਾਣਾ ਪਊ ਯੂ.ਪੀ/ਬਿਹਾਰ’ ਇਹ ਨਾਅਰਾਂ ਹੁਣ ਪੰਜਾਬ ਦੀਆਂ ਸੜਕਾਂ ਅਤੇ ਬਜ਼ਾਰਾਂ ਵਿੱਚ ਗੁੰਜਣ ਲੱਗ ਪਿਆ ਹੈ ਕਿਉਂਕਿ ਸੂਬੇ ਦੇ ਨੌਜਵਾਨਾਂ ਦੇ ਹਲਾਤ ਦਿਨ ਬ ਦਿਨ ਖਰਾਬ ਹੁੰਦੇ ਜਾ ਰਹੇ ਹਨ। ਇਸ ਦਾ ਮੁੱਖ ਕਾਰਨ ਵੋਟਾਂ ਦੋਰਾਨ ਕਾਂਗਰਸ਼ ਵੱਲੋਂ ਵੋਟਾਂ ਦੌਰਾਨ ਸੂਬੇ ਨੌਜਵਾਨਾਂ ਨਾਲ ਕਈ ਵਾਅਦੇ ਕੀਤੇ ਸਨ ਪ੍ਰੰਤੂ ਹੁਣ ਮੁੱਖ ਮੰਤਰੀ ਕੋਲ 10 ਮਿੰਟ ਦਾ ਸਮਾਂ ਨਹੀ ਹੈ ਕਿ ਨੋਜਵਾਨ ਮੁਲਾਜ਼ਮਾਂ ਦੀ ਗੱਲ ਸੁਣ ਸਕਣ ਜਿਸ ਕਰਕੇ ਮੁਲਾਜ਼ਮਾਂ ਵੱਲੋਂ ਇਸ ਨਾਅਰੇ ਤਹਿਤ ਸੜਕਾਂ ਤੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਮੁਲਾਜ਼ਮ ਆਗੂਆ ਦਾ ਕਹਿਣਾ ਹੈ ਕਿ ਕੋਈ ਸਮਾਂ ਸੀ ਜਦ ਯੂ.ਪੀ ਜਾਂ ਬਿਹਾਰ ਤੋਂ ਨੋਜਵਾਨ ਕੰਮ ਕਰਨ ਲਈ ਗੱਡੀਆ ਭਰ ਭਰ ਪੰਜਾਬ ਆਉਦੇਂ ਸਨ ਪਰ ਹੁਣ ਸਰਕਾਰ ਦੀਆ ਨੀਤੀਆ ਤੇ ਸੋਚ ਸਦਕਾ ਪੰਜਾਬ ਦੇ ਹਾਲਾਤ ਇਹ ਬਣਦੇ ਜਾਂ ਰਹੇ ਹਨ ਕਿ ਪੰਜਾਬ ਦੇ ਨੋਜਵਾਨਾਂ ਨੂੰ ਸੂਬੇ ਤੋਂ ਬਾਹਰ ਜਾਂ ਕੇ ਕੰਮ ਕਰਨ ਲਈ ਇੰਨ੍ਹਾ ਬਾਹਰਲੇ ਰਾਜ਼ਾ ਵਿਚ ਜਾਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਤੋਂ ਮਾੜੀ ਗੱਲ ਪੰਜਾਬ ਦੇ ਲੋਕਾਂ ਲਈ ਕੋਈ ਹੋਰ ਨਹੀ ਹੋਵੇਗੀ।
ਅੱਜ ਇੱਥੇ ਜਾਰੀ ਬਿਆਨ ਵਿੱਚ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਰਮਨ ਕੁਮਾਰ, ਗਗਨਦੀਪ, ਜਗਮੋਹਨ ਸਿੰਘ, ਨਿਸ਼ਾ ਗੁਪਤਾ ਨੇ ਕਿਹਾ ਕਿ ਵੋਟਾਂ ਦੋਰਾਨ ਕਾਂਗਰਸ ਵੱਲੋਂ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਸਨ ਅਤੇ ਵੋਟਾਂ ਦੋਰਾਨ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਪਟਨ ਸਮਾਰਟ ਕਨੈਕਟ ਸਕੀਮ ਚਲਾਈ ਸੀ, ਜਿਸ ਦੇ ਸਪੈਸ਼ਲ ਆਫਰ ਤਹਿਤ 48 ਘੰਟੇ ਵਿੱਚ ਰਜਿਸਟਰ ਕਰਨ ਵਾਲੇ ਨੌਜਵਾਨ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਦਾ ਮੌਕਾ ਦਿੱਤਾ ਜਾਦਾ ਸੀ ਪ੍ਰੰਤੂ ਹੁਣ ਨੌਜਵਾਨ ਮੁਲਾਜ਼ਮਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਅੱਤ ਦੀ ਸਰਦੀ ਵਿਚ ਸੜਕਾਂ ਤੇ ਆਉਣ ਨੂੰ ਮਜ਼ਬੂਰ ਹੋਣਾ ਪੇ ਰਿਹਾ ਹੈ ਪ੍ਰੰਤੂ ਮੁੱਖ ਮੰਤਰੀ ਫਿਰ ਵੀ ਮੁਲਾਜ਼ਮਾਂ ਨੂੰ ਮਿਲਣ ਲਈ 10 ਮਿੰਟ ਦਾ ਸਮਾਂ ਨਹੀ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸੋਚ ਹੈ ਕਿ ਸੂਬੇ ਵਿੱਚ ਹਰ ਘਰ ਵਿੱਚ ਇਕ ਕੈਪਟਨ ਹੋਵੇ ਪਰ ਅਸਲੀਅਤ ਇਹ ਹੈ ਕਿ ਪੰਜਾਬ ਦੇ ਹਰ ਘਰ ਵਿਚ ਇਕ ਠੇਕਾ ਮੁਲਾਜ਼ਮ ਹੈ ਜੋ ਕਿ ਨਿਗੁਣੀ ਤਨਖ਼ਾਹ ’ਤੇ ਕੰਮ ਕਰ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦਫਤਰ ਵੱਲੋਂ ਪੰਜ ਵਾਰ ਮੁਲਾਜ਼ਮਾਂ ਨਾਲ ਵਾਅਦਾ ਕਰਕੇ ਇਕ ਵਾਰ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਨਹੀ ਕਰਵਾਈ ਗਈ। ਆਗੂਆ ਨੇ ਕਿਹਾ ਕਿ ਵੋਟਾਂ ਦੌਰਾਨ ਮੁੱਖ ਮੰਤਰੀ ਵੱਲੋਂ ਸੁਵਿਧਾਂ ਮੁਲਾਜ਼ਮਾਂ ਨੂੰ ਸਰਕਾਰ ਬਨਣ ਤੇ ਤੁਰੰਤ ਬਹਾਲ ਕਰਨ ਦਾ ਵੀ ਐਲਾਨ ਕੀਤਾ ਸੀ ਪ੍ਰੰਤੂ ਹੁਣ ਤੱਕ ਸਰਕਾਰ ਵੱਲੋਂ ਕੁੱਝ ਵੀ ਨਹੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੁਵਿਧਾ ਕੇਂਦਰ ਦੇ ਮੁਲਾਜ਼ਮ ਸਾਰੇ ਖਰਚੇ ਕੱਢ ਕੇ ਸਰਕਾਰ ਨੂੰ ਕਮਾਈ ਕਰ ਕੇ ਦਿੰਦੇ ਸਨ ਪ੍ਰੰਤੂ ਇਸ ਦੇ ਉਲਟ ਹੁਣ ਸੇਵਾਂ ਕੇਂਦਰਾਂ ਵੱਲੋਂ ਮੋਟੀਆ ਫੀਸਾਂ ਲੈ ਕੇ ਆਮ ਜਨਤਾ ਦੀ ਵੀ ਲੁੱਟ ਕੀਤੀ ਜਾ ਰਹੀ ਹੈ ਅਤੇ ਸਰਕਾਰ ਤੋਂ ਵੱਖਰਾਂ ਪੈਸਾ ਲਿਆ ਜਾ ਰਿਹਾ ਹੈ। ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗ ਨਾ ਕਰਨ ਕਰਕੇ ਮੁਲਾਜ਼ਮ ਸੜਕਾਂ ਤੇ ਆਉਣ ਨੂੰ ਮਜ਼ਬੂਰ ਹੋ ਰਹੇ ਹਨ।
ਇਸ ਸਮੁੱਚੇ ਦੁਖਾਦ ਨੂੰ ਦਰਸਾਉਣ ਲਈ ਠੇਕਾ ਮੁਲਾਜ਼ਮ 28 ਨਵੰਬਰ ਨੂੰ ਮੁਹਾਲੀ ਵੱਲ ਵਹੀਰਾਂ ਘੱਤਣਗੇ ਅਤੇ ਵੱਡੇ ਵੱਡੇ ਬਣੇ ਫਲੈਕਸਾਂ ਰਾਹੀ ਸਰਕਾਰ ਦੀ ਅਸਲੀਅਤ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣਗੇ ਅਤੇ ਵਿਧਾਨ ਸਭਾ ਵੱਲ ਨੂੰ ਮਾਰਚ ਕਰਨਗੇ। ਮੁਲਾਜ਼ਮਾਂ ਵੱਲੋਂ ਬਣੇ ਫਲੈਕਸ ਵਿੱਚ ‘ਕਮਾਊ ਪੁੱਤ ਸੁਵਿਧਾਂ ਕੇਂਦਰ ਤੇ ਖਾਊ ਪੁੱਤ ਸੇਵਾਂ ਕੇਂਦਰ’ ਵੋਟਾਂ ਤੋਂ ਪਹਿਲਾਂ ‘ਕੈਪਟਨ ਸਮਾਰਟ ਕਨੈਕਟ ਸਕੀਮ ਸਪੈਸ਼ਲ ਆਫ਼ਰ’ ਵਰਗੇ ਸਲੋਗਨ ਛਾਪੇ ਜਾਣਗੇ ਤੇ ਲਿਖਿਆ ਜਾਵੇਗਾ ਕਿ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਇਨ੍ਹਾਂ ਸਾਰੇ ਵਾਅਦਿਆਂ ਨੂੰ ਭੁੱਲ ਚੁੱਕੀ ਹੈ। ਆਗੂਆ ਨੇ ਕਿਹਾ ਕਿ ਮੋਜੂਦਾ ਸਮੇਂ ਵਿਚ ਕਿਸਾਨਾਂ ਵੱਲੋਂ ਖ਼ੁਦਕੁਸ਼ੀਆ ਕੀਤੀਆ ਜਾ ਰਹੀਆ ਹਨ ਅਤੇ ਪੰਜਾਬ ਦੇ ਨੌਜਵਾਨਾਂ ਦੇ ਹਲਾਤ ਵੀ ਇਸ ਤਰ੍ਹਾਂ ਬਣਾਏ ਜਾ ਰਹੇ ਕਿ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਮੁਲਾਜ਼ਮ ਖੁਦਕੁਸ਼ੀਆ ਕਰਨ ਨੂੰ ਮਜਬੂਰ ਹੋਣਗੇ ਕਿਉਂਕਿ ਨੌਜਵਾਨਾਂ ਨੂੰ ਪੱਕਾ ਰੋਜਗਾਰ ਨਹੀਂ ਦਿੱਤਾ ਜਾ ਰਿਹਾ ਅਤੇ 10-12 ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੀ ਨਿਗੁਣੀਆ ਤਨਖਾਹਾਂ ਦੇ ਕੇ ਕੱਚੇ ਤੋਰ ਤੇ ਰੱਖਿਆ ਹੋਇਆ ਹੈ ਅਤੇ ਕਈ ਵਾਰ ਐਲਾਨ ਕਰਨ ਦੇ ਬਾਵਜੂਦ ਵੀ ਪੱਕਾ ਨਹੀ ਕੀਤਾ ਜਾ ਰਿਹਾ। ਇਸ ਮੋਕੇ ਕੋਮਲ ਨੱਡਾ, ਮੋਹਿਤ ਕੁਮਾਰ, ਤਰਨ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…