Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਸੱਤਾ ਤਬਦੀਲੀ ਨਾਲ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ: ਦਲਬੀਰ ਢਿੱਲੋਂ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਮੁਹਾਲੀ ਤੇ ਨਗਰ ਨਿਗਮ ਇਕਾਈ ਦੇ ਅਹੁਦੇਦਾਰਾਂ ਦੇ ਨਾਵਾਂ ਦੀ ਘੋਸ਼ਣਾ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ: ਪੰਜਾਬ ਵਿੱਚ ਸੱਤਾ ਦੀ ਤਬਦੀਲੀ ਸਿਰਫ਼ ਨਾਮ ਦੀ ਹੀ ਹੋਈ ਹੈ ਅਤੇ ਸਰਕਾਰੀ ਹੱਲਾਸ਼ੇਰੀ ਨਾਲ ਚਲਾਇਆ ਜਾਣ ਵਾਲਾ ਲੁੱਟ ਤੰਤਰ ਪਹਿਲਾਂ ਵਾਂਗ ਹੀ ਜਾਰੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸੱਤਾ ਵਿੱਚ ਤਬਦੀਲੀ ਨਾਲ ਰਾਜ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਦੇ ਨਾਮ ਤੇ ਸਿਰਫ ਚਿਹਰੇ ਹੀ ਬਦਲੇ ਹਨ ਅਤੇ ਇਸ ਨਾਲ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਇਹ ਗੱਲ ਆਮ ਆਦਮੀ ਪਾਰਟੀ ਦੀ ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ। ਉਹ ਇੱਥੇ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਐਸ ਏ ਐਸ ਨਗਰ ਇਕਾਈ ਅਤੇ ਮਿਉਂਸਪਲ ਕਾਰਪੋਰੇਸ਼ਨ ਐਸ ਏ ਐਸ ਨਗਰ ਇਕਾਈ ਦੇ ਜਥੇਬੰਦਕ ਢਾਂਚੇ ਦਾ ਰਸਮੀ ਐਲਾਨ ਕਰਨ ਮੌਕੇ ਸਥਾਨਕ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਨੂੰ 5 ਮਹੀਨੇ ਬੀਤੇ ਚੁੱਕੇ ਹਨ ਪ੍ਰੰਤੂ ਇਸ ਦੌਰਾਨ ਸਰਕਾਰ ਪੰਜਾਬ ਦੀ ਲੁੱਟ ਕਰਨ ਵਾਲੇ ਮਾਫੀਆ ਹੋਰ ਵੀ ਵੱਧ ਸਰਗਰਮ ਹੋ ਗਏ ਹਨ। ਲੈਂਡ ਮਾਫੀਆ ਹੋਵੇ ਜਾਂ ਰੇਤ ਮਾਫੀਆ। ਇਹਨਾਂ ਦੀਆਂ ਕਾਰਵਾਈਆਂ ਉਸੇ ਤਰ੍ਹਾਂ ਜਾਰੀ ਹਨ। ਇਸੇ ਤਰ੍ਹਾਂ ਦੇ ਕੇਬਲ ਮਾਫੀਆਂ ਅਤੇ ਡ੍ਰਗ ਮਾਫੀਆ ਦਾ ਕਾਰੋਬਾਰ ਵੀ ਵੱਧ ਰਿਹਾ ਹੈ। ਸਰਕਾਰ ਭ੍ਰਿਸ਼ਟਾਚਾਰ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਹਨਾਂ ਦੱਸਿਆਂ ਕਿ ਆਮ ਆਦਮੀ ਪਾਰਟੀ ਵੱਲੋੱ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਤੇ 4 ਸਤੰਬਰ ਨੂੰ ਸਵੇਰੇ 10 ਵਜੇ ਚੰਡੀਗੜ੍ਹ ਵਿੱਚ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ’ਤੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਐਸਏਐਸ ਨਗਰ ਦੀ ਐਲਾਨੀ ਸੂਚੀ ਅਨੁਸਾਰ ਹਰਨੇਲ ਸਿੰਘ ਅਤੇ ਬਲਦੇਵ ਸਿੰਘ ਮਾਵੀ ਨੂੰ ਮੀਤ ਪ੍ਰਧਾਨ, ਲਖਬੀਰ ਸਿੰਘ ਦਾਦੀਮਾਜਰਾ, ਕਾਂਤਾ ਸ਼ਰਮਾ, ਵਿਕਰਮ ਸਿੰਘ ਅਤੇ ਗਜਬੀਰ ਸਿੰਘ ਮੁੰਦਰਾ ਨੂੰ ਜਨਰਲ ਸਕੱਤਰ ਅਤੇ ਜਗਤਾਰ ਸਿੰਘ, ਰੀਤਾ ਰਾਣੀ, ਕੁਲਦੀਪ ਕੌਰ, ਜਗਦੀਪ ਵਾਲੀਆ ਅਤੇ ਸੁਰਜੀਤ ਸਿੰਘ ਨਾਭਾ ਨੂੰ ਜਾਇੰਟ ਸਕੱਤਰ ਬਣਾਇਆ ਗਿਆ ਹੈ। ਇਸ ਦੇ ਨਾਲ ਨਾਲ ਸੁਖਦੇਵ ਸਿੰਘ ਬਰੋਲੀ ਨੂੰ ਖਰੜ, ਹਰੀਸ਼ ਕੌਸ਼ਲ ਨੂੰ ਕੁਰਾਲੀ, ਦਲਵਿੰਦਰ ਸਿੰਘ ਬੈਨੀਪਾਲ ਨੂੰ ਮਾਜਰੀ, ਅਮਰੀਕ ਸਿੰਘ ਧਨੋਨੀ ਨੂੰ ਡੇਰਾਬਸੀ, ਹਰਮਿੰਦਰ ਸਿੰਘ ਝਰਮੜੀ ਨੂੰ ਲਾਲੜੂ ਅਤੇ ਰਮੇਸ਼ ਕੁਮਾਰ ਸ਼ਰਮਾ ਨੂੰ ਜ਼ੀਰਕਪੁਰ ਬਲਾਕ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਾਰਟੀ ਦੀ ਮਿਉੱਸਪਲ ਕਾਰਪੋਰੇਸ਼ਨ ਐਸ ਏ ਐਸ ਨਗਰ ਇਕਾਈ ਵਿੱਚ ਦਿਲਵਰ ਸਿੰਘ ਨੂੰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਸਾਹੀ ਅਤੇ ਜਗਮੋਹਨ ਸਿੰਘ ਨੂੰ ਜਨਰਲ ਸਕੱਤਰ, ਸਵਰਨ ਸੱਤਾ, ਬਹਾਦੁਰ ਸਿੰਘ ਚਹਿਲ ਅਤੇ ਬਲਵਿੰਦਰ ਸਿੰਘ ਬੈਨੀ ਨੂੰ ਜਾਇੰਟ ਸਕੱਤਰ ਬਣਾਇਆ ਗਿਆ ਹੈ। ਬਲਾਕ ਪ੍ਰਧਾਨਾਂ ਵਿਚ ਜਸਵਿੰਦਰ ਸਿੰਘ ਦਾਉੱ ਨੂੰ ਬਲਾਕ ਬਲੌਂਗੀ, ਹਰਨੇਕ ਸਿੰਘ ਨੂੰ ਬਲਾਕ ਬਾਕਰਪੁਰ ਅਤੇ ਦਵਿੰਦਰ ਸਿੰਘ ਨਗਾਰੀ ਨੂੰ ਬਲਾਕ ਸਨੇਟਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।ਸ੍ਰੀ ਢਿੱਲੋਂ ਨੇ ਦੱਸਿਆ ਕਿ ਇਹਨਾਂ ਨਿਯੁਕਤੀਆਂ ਨੂੰ ਪਾਰਟੀ ਹਾਈ ਕਮਾਨ ਦੀ ਸਹਿਮਤੀ ਹਾਸਿਲ ਹੈ। ਉਹਨਾਂ ਕਿਹਾ ਕਿ ਅਹੁਦੇਦਾਰ ਨਿਯੁਕਤ ਕਰਨ ਵੇਲੇ ਆਗੂਆਂ ਦੀ ਪਾਰਟੀ ਪ੍ਰਤੀ ਵਫਾਦਾਰੀ, ਯੌਗਤਾ ਅਤੇ ਪਾਰਟੀ ਲਈ ਕੀਤੇ ਕੰਮਾਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਅਤੇ ਮਿਉਂਸਪਲ ਕਾਰਪੋਰੇਸ਼ਨ ਇਕਾਈ ਦੇ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਮਜਬੂਤ ਕਰਨ ਲਈ ਹਰ ਪਿੰਡ, ਵਾਰਡ ਅਤੇ ਯੂਥ ਤੱਕ ਦੇ ਅਹੁਦੇਦਾਰ ਲਗਾਉਣ ਲਈ ਪਾਰਟੀ ਦੇ ਨਿਰਦੇਸ਼ਾਂ ਅਨੁਸਾਰ ਵਾਲੰਟੀਅਰ ਦੀ ਸਹਿਮਤੀ ਨਾਲ ਸਬ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਇਹਨਾਂ ਨਿਯੁਕਤੀਆਂ ਨਾਲ ਪਾਰਟੀ ਹੋਰ ਵੀ ਮਜਬੂਤ ਹੋ ਕੇ ਉੱਭਰੇਗੀ। ਇਸ ਮੌਕੇ ਪਾਰਟੀ ਦੀ ਮਾਲਵਾ ਜ਼ੋਨ ਇਕਾਈ ਦੇ ਅਬਜ਼ਰਵਰ ਬਲਦੇਵ ਸਿੰਘ ਆਜ਼ਾਦ ਵੀ ਹਾਜ਼ਿਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ