ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀ ਚੋਣ ਵਿੱਚ ਰਵਾਇਤੀ ਗਰੁੱਪਾਂ ’ਚ ਹੋਵੇਗਾ ਸਿੱਧਾ ਮੁਕਾਬਲਾ

ਮੁਲਾਜ਼ਮ ਆਗੂਆਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ, 29 ਅਕਤੂਬਰ ਨੂੰ ਹੋਣਗੀਆਂ ਚੋਣਾਂ

ਨਬਜ਼-ਏ-ਪੰਜਾਬ, ਮੁਹਾਲੀ, 24 ਅਕਤੂਬਰ:
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀਆਂ 29 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਦਾ ਕੰਮ ਅੱਜ ਮੁਕੰਮਲ ਹੋ ਗਿਆ। ਇਸ ਵਾਰ ਵੀ ਦੋਵੇਂ ਰਵਾਇਤੀ ਗਰੁੱਪਾਂ ਸਰਬ-ਸਾਂਝਾ ਰਾਣੂ ਗਰੁੱਪ ਅਤੇ ਖੰਗੂੜਾ-ਕਾਹਲੋਂ ਗਰੁੱਪ ਵਿੱਚ ਸਿੱਧਾ ਮੁਕਾਬਲਾ ਹੋਵੇਗਾ। ਚੋਣ ਕਮਿਸ਼ਨ ਦਰਸ਼ਨ ਰਾਮ, ਗੁਲਾਬ ਚੰਦ, ਗੁਰਦੀਪ ਸਿੰਘ ਅਤੇ ਅਜੀਤ ਪਾਲ ਸਿੰਘ ਨੇ ਸਰਬ-ਸਾਂਝਾ ਰਾਣੂ ਗਰੁੱਪ ਨੂੰ ਚੋਣ ਨਿਸ਼ਾਨ ਵਜੋਂ ਨੀਲਾ ਰੰਗ ਅਤੇ ਖੰਗੂੜਾ-ਕਾਹਲੋਂ ਗਰੁੱਪ ਨੂੰ ਲਾਲ ਰੰਗ ਅਲਾਟ ਕੀਤਾ ਹੈ।
ਪ੍ਰਧਾਨਗੀ ਦੇ ਅਹੁਦੇ ਲਈ ਸਰਬ-ਸਾਂਝਾ ਰਾਣੂ ਗਰੁੱਪ ਨੇ ਇਸ ਵਾਰ ਮਹਿਲਾ ਉਮੀਦਵਾਰ ਰਮਨਦੀਪ ਕੌਰ ਗਿੱਲ ਨੂੰ ਚੋਣ ਮੈਦਾਨ ਉਤਾਰਿਆ ਹੈ ਜਦੋਂਕਿ ਖੰਗੂੜਾ-ਕਾਹਲੋਂ ਗਰੁੱਪ ਵੱਲੋਂ ਮੌਜੂਦਾ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਚੋਣ ਲੜ ਰਹੇ ਹਨ। ਸੀਨੀਅਰ ਮੀਤ ਪ੍ਰਧਾਨ ਲਈ ਸਰਬ-ਸਾਂਝਾ ਰਾਣੂ ਗਰੁੱਪ ਵੱਲੋਂ ਬਲਜਿੰਦਰ ਸਿੰਘ ਬਰਾੜ ਅਤੇ ਖੰਗੂੜਾ-ਕਾਹਲੋਂ ਗਰੁੱਪ ਵੱਲੋਂ ਗੁਰਚਰਨ ਸਿੰਘ ਤਰਮਾਲਾ, ਮੀਤ ਪ੍ਰਧਾਨ-1 ਲਈ ਬੰਤ ਸਿੰਘ ਧਾਲੀਵਾਲ ਅਤੇ ਗੁਰਪ੍ਰੀਤ ਸਿੰਘ ਕਾਹਲੋਂ, ਮੀਤ ਪ੍ਰਧਾਨ 2 ਲਈ ਰਾਜਿੰਦਰ ਸਿੰਘ ਮੈਣੀ ਅਤੇ ਸਤਨਾਮ ਸਿੰਘ ਸੱਤਾ, ਜੂਨੀਅਰ ਮੀਤ ਪ੍ਰਧਾਨ ਲਈ ਜਸਕਰਨ ਸਿੰਘ ਸਿੱਧੂ ਅਤੇ ਮਲਕੀਤ ਸਿੰਘ ਗਗੜ, ਜਨਰਲ ਸਕੱਤਰ ਲਈ ਸੁਖਚੈਨ ਸਿੰਘ ਸੈਣੀ ਤੇ ਪਰਮਜੀਤ ਸਿੰਘ ਬੈਨੀਪਾਲ, ਸਕੱਤਰ ਲਈ ਸੁਨੀਲ ਅਰੋੜਾ ਅਤੇ ਮਨੋਜ ਰਾਣਾ, ਸੰਯੁਕਤ ਸਕੱਤਰ ਲਈ ਗੁਰਇਕਬਾਲ ਸਿੰਘ ਸੋਢੀ ਅਤੇ ਗੁਰਜੀਤ ਸਿੰਘ ਬੀਦੋਵਾਲੀ, ਵਿੱਤ ਸਕੱਤਰ ਲਈ ਪਰਮਜੀਤ ਸਿੰਘ ਪੰਮਾ, ਰਮਨਦੀਪ ਸਿੰਘ ਬੋਪਾਰਾਏ, ਦਫ਼ਤਰ ਸਕੱਤਰ ਲਈ ਸੁਨੀਤਾ ਥਿੰਦ ਅਤੇ ਸੀਮਾ ਸੂਦ, ਸੰਗਠਨ ਸਕੱਤਰ ਲਈ ਜਸਬੀਰ ਕੌਰ ਅਤੇ ਸਵਰਨ ਸਿੰਘ ਤਿਊੜ ਅਤੇ ਪ੍ਰੈਸ ਸਕੱਤਰ ਲਈ ਬਲਜਿੰਦਰ ਸਿੰਘ ਮਾਂਗਟ ਤੇ ਜਸਵਿੰਦਰ ਸਿੰਘ ਚੋਣ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਦੋਵੇਂ ਗਰੁੱਪਾਂ ਵੱਲੋਂ 14-14 ਕਾਰਜਕਾਰਨੀ ਮੈਂਬਰ ਲਈ ਉਮੀਦਵਾਰ ਖੜੇ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ

ਵਿਕਾਸ ਪ੍ਰਾਜੈਕਟਾਂ ਦਾ ਸਮੇਂ-ਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਉਣ ਅਧਿਕਾਰੀ: ਮੁੰਡੀਆਂ ਕੈਬਨਿਟ ਮੰਤਰੀ…