
ਚੈਕਿੰਗ ਦੌਰਾਨ ਡੇਂਗੂ ਦਾ ਲਾਰਵਾ ਮਿਲਣ ’ਤੇ ਹੋਵੇਗਾ ਜੁਰਮਾਨਾ
ਡੇਂਗੂ ਤੋਂ ਬਚਾਅ ਲਈ ਕੂਲਰਾਂ ਦਾ ਪਾਣੀ ਸਮੇਂ ਸਮੇਂ ਸਿਰ ਬਦਲਣਾ ਜ਼ਰੂਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਤੇ ਸਿਵਲ ਸਰਜਨ ਡਾ. ਅਦਰਸ਼ਪਾਲ ਕੌਰ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਡਾ. ਸਗੀਤਾ ਜੈਨ, ਸੀਨੀਅਰ ਮੈਡੀਕਲ ਅਫ਼ਸਰ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਦੀ ਅਗਵਾਈ ਹੇਠ ਅਤੇ ਨਗਰ ਕੌਂਸਲ ਡੇਰਾਬਸੀ ਦੇ ਸਹਿਯੋਗ ਨਾਲ ਗਠਿਤ ਕੀਤੀਆਂ ਡੇਂਗੂ ਸਰਵੇ ਟੀਮਾਂ ਵੱਲੋਂ ਸਾਂਝੀ ਮੁਹਿੰਮ ਤਹਿਤ ਡੇਰਾਬੱਸੀ ਦੇ ਸ਼ਕਤੀ ਨਗਰ ਦੇ ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ।
ਟੀਮਾਂ ਵੱਲੋਂ 201 ਘਰਾਂ ਦਾ ਸਰਵੇ ਕੀਤਾ। ਸਰਵੇ ਦੌਰਾਨ 670 ਕੰਟੇਨਰ ਚੈਕ ਕੀਤੇ ਗਏ। ਇੱਕ ਘਰ ਦੇ ਕੰਟੇਨਰ ’ਚੋਂ ਡੇਂਗੂ ਦਾ ਲਾਰਵਾ ਮਿਲਿਆ ਜਿਸ ਦਾ ਮੌਕੇ ’ਤੇ 100 ਰੁਪਏ ਦਾ ਚਲਾਨ ਕੀਤਾ ਗਿਆ। ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਵਿੱਚ ਸਟੋਰ ਕੀਤੇ ਪਾਣੀ ਨੂੰ ਢੱਕ ਕੇ ਰੱਖਿਆ ਜਾਵੇ। ਡੇਂਗੂ ਤੇ ਮਲੇਰੀਆ ਦਾ ਮੱਛਰ ਸਾਫ਼ ਖੜੇ ਪਾਣੀ ਵਿਚ ਪੈਂਦਾ ਹੁੰਦਾ ਹੈ। ਇਸ ਲਈ ਖੱੜੇ ਪਾਣੀ ਵਿੱਚ ਕਾਲਾ ਸੜਿਆ ਹੋਇਆ ਤੇਲ ਪਾ ਦਿੱਤਾ ਜਾਵੇ। ਘਰਾਂ ਦੀਆਂ ਜਾਲੀਆ ਨੂੰ ਠੀਕ ਕਰਵਾ ਲਿਆ ਜਾਵੇ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨੇ ਜਾਣ ਜਾ ਸੋਣ ਲੱਗੇ ਮੱਛਰਦਾਨੀ ਦਾ ਪ੍ਰਯੋਗ ਕੀਤਾ ਜਾਵੇ।
ਟੀਮ ਨੇ ਸਰਕਾਰੀ ਅਧਿਕਾਰੀਆਂ ਤੇ ਸਮੂਹ ਵਾਸੀਆ ਨੂੰ ਅਪੀਲ ਹੈ ਕਿ ਹਰ ਸ਼ੱੁਕਰਵਾਰ ਨੂੰ ਡਰਾਈ-ਡੇ ਵਜੋਂ ਮਨਾਇਆ ਜਾਵੇ। ਜੇਕਰ ਕਿਸੇ ਦਫ਼ਤਰ ’ਚੋਂ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਸੰਸਥਾ ਦੇ ਮੁਖੀ ਤੋਂ ਜੁਰਮਾਨਾ ਵਸੂਲਿਆ ਜਾਵੇਗਾ। ਕੂਲਰਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਸੁਕਾਇਆ ਜਾਵੇ ਜਾਨਵਰਾਂ ਅਤੇ ਪੰਛੀਆਂ ਲਈ ਰੱਖੇ ਪਾਣੀ ਦੇ ਬਰਤਨਾਂ ਨੂੰ ਹਫ਼ਤੇ ਵਿੱਚ ਇਕ ਵਾਰੀ ਖਾਲੀ ਕਰਕੇ ਸੁਕਾਇਆ ਜਾਵੇ। ਇਸ ਮੌਕੇ ਰਜਿੰਦਰ ਸਿੰਘ ਹੈਲਥ ਇੰਸਪੈਕਟਰ, ਸਿਹਤ ਕਰਮਚਾਰੀ ਦਲਜੀਤ ਸਿੰਘ ਦੀ ਸਾਰੀ ਟੀਮ ਨੇ ਸ਼ਮੂਲੀਅਤ ਕੀਤੀ।