nabaz-e-punjab.com

ਯਾਦਗਾਰੀ ਹੋ ਨਿੱਬੜਿਆ ਤੀਜਾ ਲੀਨਿੰਗ ਮਾਸਟਰਜ਼ ਪ੍ਰਾਈਜ ਮਨੀ ਬੈਡਮਿੰਟਨ ਟੂਰਨਾਮੈਂਟ

ਡੇਢ ਸਾਲਾ ਚਰਨਕਮਲ ਸਿੰਘ ਨੇ ਕੀਤਾ ਉਦਘਾਟਨ, 5 ਸਾਲਾ ਪ੍ਰਥਮ ਸ਼ਰਮਾ ਨੇ ਕੀਤੀ ਇਨਾਮਾਂ ਦੀ ਵੰਡ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਸਤੰਬਰ:
ਮੁਹਾਲੀ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਤੀਜਾ ਲੀਨਿੰਗ ਮਾਸਟਰਜ਼ ਓਪਨ ਪ੍ਰਾਈਜ਼ ਮਨ ਬੈਡਮਿੰਟਨ ਟੂਰਨਾਮੈਂਟ ਫੇਜ਼-9 ਦੇ ਸਪੋਰਟਸ ਸਟੇਡੀਅਮ ਵਿਖੇ ਕਰਵਾਇਆ ਗਿਆ ਜੋ ਕਿ ਯਾਦਗਾਰੀ ਹੋ ਨਿਬੜਿਆ। ਇਸ ਮੈਚ ਵਿਚ 25 ਸਾਲ ਤੋਂ ਉੱਪਰ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦੀ ਖਾਸੀਅਤ ਇਹ ਸੀ ਕਿ ਇਸਦਾ ਉਦਘਾਟਨ ਡੇਢ ਸਾਲ ਦੇ ਚਰਨਕਮਲ ਸਿੰਘ ਨੇ ਕੀਤਾ ਜੋ ਰੋਜਾਨਾ ਫੇਜ਼-5 ਦੇ ਬੈਡਮਿੰਟਨ ਹਾਲ ਵਿਚ ਪੁੱਜਦਾ ਹੈ ਜਦੋਂ ਕਿ ਸਮਾਪਨ ਸਮਾਰੋਹ ਮੌਕੇ ਇਨਾਮਾਂ ਦੀ ਵੰਡ 5 ਸਾਲ ਦੇ ਪ੍ਰਥਮ ਸ਼ਰਮਾ ਨੇ ਕੀਤੀ।
ਸੰਸਥਾ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਜਨਰਲ ਸਕੱਤਰ ਅਤੁਲ ਸ਼ਰਮਾ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਵੱਖ ਵੱਖ ਉਮਰ ਵਰਗ ਦੇ 25 ਤੋਂ 35, 35+, 40+, 45+, 55+ ਤਕ ਦੇ ਮੁਕਾਬਲੇ ਕਰਵਾਏ ਗਏ ਅਤੇ ਇਸ ਤੋਂ ਇਲਾਵਾ ਮਿਕਸਡ ਡਬਲਜ ਓਪਨ ਵੀ ਕਰਵਾਇਆ ਗਿਆ। 2 ਦਿਨ ਚੱਲੇ ਇਸ ਟੂਰਨਾਮੈਂਟ ਵਿਚ ਗਹਿਗੱਚ ਮੁਕਾਬਲੇ ਹੋਏ। ਉਨ੍ਹਾਂ ਦੱਸਿਆ ਕਿ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਗਏ। ਅਤੇ ਸੈਮੀਫਾਈਨਲ ਖੇਡਣ ਵਾਲਿਆਂ ਨੂੰ ਟੀ-ਸ਼ਰਟਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਖਿਡਾਰੀਆਂ ਵਿਚ ਇੰਨਾ ਉਤਸ਼ਾਹ ਸੀ ਕਿ ਉਹ ਲਗਾਤਾਰ ਦੋ ਦਿਨਾਂ ਤਕ ਇਸ ਟੂਰਨਾਮੈਂਟ ਵਿਚ ਇਕ ਤੋਂ ਬਾਅਦ ਇਕ ਮੈਚ ਖੇਡਦੇ ਰਹੇ। ਖਿਡਾਰੀਆਂ ਲਈ ਡਾਈਟ ਦਾ ਵਿਸ਼ੇਸ਼ ਪ੍ਰਬੰਧ ਪ੍ਰਬੰਧਕਾਂ ਵਲੋਂ ਕੀਤਾ ਗਿਆ ਸੀ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਲ ਸੁਰਜੀਤ ਸਿੰਘ ਬੰਟੀ ਅਤੇ ਮੀਤ ਪ੍ਰਧਾਨ ਸਰਵਜੀਤ ਸਿੰਘ ਗੈਰੀ ਨੇ ਕਿਹਾ ਕਿ ਮੋਹਾਲੀ ਸਪੋਰਟਸ ਅਤੇ ਵੈਲਫੇਅਰ ਸੁਸਾਇਟੀ ਵਲੋਂ ਛੇਤੀ ਹੀ ਅਗਲੇ ਟੂਰਨਾਮੈਂਟ ਦਾ ਐਲਾਨ ਕੀਤਾ ਜਾਵੇਗਾ ਜੋ ਰਾਸ਼ਟਰੀ ਪੱਧਰ ਦਾ ਹੋਵੇਗਾ।
ਟੂਰਨਾਮੈਂਟ ਵਿਚ ਖਾਸ ਤੌਰ ਤੇ ਹਿੱਸਾ ਲੈਣ ਲਈ ਪੁੱਜੀ ਇਨਫੋਸਿਸ ਦੀ ਟੀਮ ਦੇ ਖਿਡਾਰੀਆਂ ਨੇ ਟੂਰਨਾਮੈਂਟ ਵਿਚ ਆਪਣੀ ਬੱਲੇ ਬੱਲੇ ਕਰਵਾਉਂਦੇ ਹੋਏ ਕਈ ਇਨਾਮ ਜਿੱਤੇ।
ਨਤੀਜੇ ਇਸ ਪ੍ਰਕਾਰ ਰਹੇ: 25 ਤੋਂ 35 ਸਿੰਗਲਜ਼: ਆਕਾਸ਼ ਸੇਠੀ ਨੇ ਪਹਿਲਾ, ਅੰਸ਼ੁਲ ਨੇ ਦੂਜਾ, 25 ਤੋਂ 35 ਡਬਲਜ਼ : ਆਕਾਸ਼ ਸੇਠੀ ਅਤੇ ਪਾਰਸ, 2. ਅਮਿਤੋਜ ਅਤੇ ਗੌਰਵ। 35 + ਸਿੰਗਲਜ਼ : 1. ਰੋਹਿਤ, 2. ਅਨੁਜ 35+ ਡਬਲਜ : 1. ਗੈਰੀ ਅਤੇ ਜਸਵੰਤ, 2. ਅਨੁਜ ਅਤੇ ਗੌਰਵ, 40+ ਡਬਲਜ਼ : ਰਾਹੁਲ ਅਤੇ ਦੀਪਕ ਜੈਨ, 2. ਪੁਸ਼ਪਿੰਦਰ ਸਿੰਘ ਅਤੇ ਪ੍ਰੀਤਪਾਲ ਸਿੰਘ, 45+ ਡਬਲਜ਼ : ਗੁਰਜੰਟ ਅਤੇ ਜੀ.ਐਸ. ਸਿੱਧੂ, 2. ਕੁਲਦੀਪ ਸਿੰਘ ਅਤੇ ਐਲਵਿਸ, ਮਿਕਸਡ ਡਬਲਜ਼ : 1. ਧੀਰਜ ਸ਼ਰਮਾ, ਸੀਮਾ ਪੰਚਾਲ, 2. ਆਂਸ਼ੁਲ ਅਤੇ ਤਾਨਿਆ।
ਤਸਵੀਰਾਂ: ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਡੇਢ ਸਾਲ ਦੇ ਚਰਨਕਮਲ ਸਿੰਘ ਅਤੇ ਸਮਾਪਨ ਮੌਕੇ ਇਨਾਮਾਂ ਦੀ ਵੰਡ ਕਰਦੇ ਹੋਏ 5 ਸਾਲ ਦੇ ਪ੍ਰਥਮ ਸ਼ਰਮਾ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…