ਕਿਸਾਨ ਪਰਿਵਾਰਾਂ ਦੇ ਅਸਲੀ ਹਾਲਾਤਾਂ ਨੂੰ ਬਿਆਨਦੀ ਹੈ ਫਿਲਮ ‘ਅਸਲੀ ਪੰਜਾਬ’>/h2>

ਕਿਰਸਾਣੀ ਦੇ ਸਮਾਜਿਕ ਤਾਣੇ ਬਾਣੇ ਨੂੰ ਬਚਾਉਣ ਲਈ ਵੱਡੇ ਉਪਾਅ ਦੀ ਲੋੜਾਂ ਹਰਜੀਤ ਗਰੇਵਾਲ

21 ਅਪਰੈਲ ਨੂੰ ਰਿਲੀਜ਼ ਹੋਵੇਗੀ ਫਿਲਮ ‘ਅਸਲੀ ਪੰਜਾਬ’

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 18 ਮਾਰਚ:
ਪੰਜਾਬ ਅੰਦਰ ਕਰਜੇ ਤੋਂ ਪੀੜਤ ਕਿਸਾਨਾਂ, ਉਨਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਉਨਾਂ ਦੇ ਨੌਜਵਾਨ ਪੁੱਤਾਂ-ਧੀਆਂ ਦੁਆਲੇ ਘੁੰਮਦੀ ਹਕੀਕਤ ‘ਤੇ ਅਧਾਰਤ ਆ ਰਹੀ ਪਲੇਠੀ ਪੰਜਾਬੀ ਫ਼ੀਚਰ ਫਿਲਮ ‘ਅਸਲੀ ਪੰਜਾਬ’ ਦੇ ਨਿਰਮਾਤਾ ਅਤੇ ਕਲਾਕਾਰਾਂ ਨੂੰ ਅੱਜ ਇੱਥੇ ਪੰਜਾਬੀ ਕਲਚਰਲ ਕੌਂਸਲ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੌਕੇ ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਬੋਲਦਿਆਂ ਕਿਹਾ ਕਿ ਇਹ ਫ਼ਿਲਮ ਮੌਜੂਦਾ ਅੌਖੇ ਸਮੇਂ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਰ ਕਿਸਾਨ ਪਰਿਵਾਰ ਦੀ ਆਪਣੀ ਕਹਾਣੀ ਨੂੰ ਬਿਆਨ ਕਰਦੀ ਹੈ। ਉਨਾਂ ਉਮੀਦ ਜਤਾਈ ਕਿ ਇਹ ਫਿਲਮ ਸਰਕਾਰਾਂ ਵੱਲ ਝਾਕਣ ਤੋਂ ਬਗੈਰ ਹੀ ਕਿਸਾਨਾਂ ਨੂੰ ਕਰਜਾ ਮੁਕਤ ਕੀਤੇ ਜਾਣ ਲਈ ਦਲੀਲਾਂ ਸਹਿਤ ਮਸ਼ਵਰੇ ਦੋਣ ਵਜੋਂ ਇਕ ਵੱਡਾ ਮੀਲ ਪੱਥਰ ਸਾਬਤ ਹੋਵੇਗੀ।
ਸ੍ਰੀ ਗਰੇਵਾਲ, ਜੋ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਅੱਜ ਪੰਜਾਬੀਆਂ ਨੂੰ ਸਮਾਜਿਕ ਅਤੇ ਆਰਥਿਕ ਤੌਰ ‘ਤੇ ਕਈ ਸਮੱਸਿਆਵਾਂ ਦਰਪੇਸ਼ ਹਨ। ਅੱਜ ਪੰਜਾਬ ਦੇ ਨੌਜਵਾਨ ਹੀ ਨਸ਼ਿਆਂ ’ਚ ਗਲਤਾਨ ਨਹੀਂ ਹੋ ਰਹੇ ਸਗੋਂ ਹਰ ਸਾਲ ਕਿਸਾਨਾਂ ਦੀ ਮਾਲੀ ਹਾਲਤ ਨਿੱਘਰਨ ਕਾਰਨ ਕਿਸਾਨ ਪਰਿਵਾਰਾਂ ਦੀ ਆਰਥਿਕਤਾ ਪੇਤਲੀ ਹੋ ਰਹੀ ਹੈ ਜਿਸ ਕਰਕੇ ਕਿਰਸਾਣੀ ਦਾ ਸਾਰਾ ਸਮਾਜਿਕ ਤਾਣਾ-ਬਾਣਾ ਹੀ ਬਿਖਰਨ ਕੰਡੇ ਹੈ ਜਿਸ ਲਈ ਵੱਡੇ ਉਪਾਅ ਕਰਨ ਦੀ ਬੇਹੱਦ ਲੋੜ ਹੈ। ‘ਅਵਤੇਸ਼ ਬਰਾੜ’ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਡਾਇਰੈਕਸ਼ਨ ਦਿੱਤੀ ਹੈ ਦਵਿੰਦਰ ਸਿੰਘ ਬਰਾੜ ਨੇ ਤੇ ਪੋਡਿਊਸਰ ਕੁਲਵਿੰਦਰ ਸਿੰਘ ਚੌਹਾਨ ਹਨ। ਇੰਟਰੋਡਿਊਸ ਐਕਟਰ ਦਵਿੰਦਰ ਸਿੰਘ ਬਰਾੜ ਤੋਂ ਇਲਾਵਾ ਕਿਰਦਾਰ ਮਲਕੀਤ ਸਿੰਘ ਰੌਣੀ, ਨਿਰਮਲ ਰਿਸ਼ੀ, ਜਾਫਰ ਖਾਨ, ਧੀਰਜ ਕੁਮਾਰ ਤੇ ਸਹਿ-ਕਲਾਕਾਰ ਸੀਮਾ ਕੁਲਾਰ, ਨੈਂਸੀ ਅਰੋੜਾ ਤੇ ਗੁਰਪ੍ਰੀਤ ਸਿੰਘ ਵਿਰਕ ਨੇ ਬਾ-ਖੂਬੀ ਨਿਭਾਇਆ ਹੈ। ਫਿਲਮ ‘ਅਸਲੀ ਪੰਜਾਬ’ ’ਚ ਸਿਰਫ ਕਿਸਾਨ ਪਰਿਵਾਰ ਨੂੰ ਚਿਤਰਿਤ ਕੀਤਾ ਗਿਆ ਹੈ, ਜੋ ਕਿ ਪੁੱਤਰਾਂ ਦੀ ਬੋਰੁਜਗਾਰੀ, ਕਰਜ਼ ਦਾ ਬੋਝ ਅਤੇ ਕੋਈ ਚਾਰਾ ਨਾ ਚਲਦਾ ਦੇਖ ਕੇ ਖੁਦਕੁਸ਼ੀ ਦੇ ਭੈੜੇ ਦੌਰ ਤੱਕ ਜਾ ਪਹੁੰਚਦਾ ਹੈ।
ਫਿਲਮ ਦੇ ਡਾਇਰੈਕਟਰ ਦਵਿੰਦਰ ਸਿੰਘ ਬਰਾੜ ਨੇ ਇਸ ਮੌਕੇ ਬੋਲਦਿਆਂ ਪੰਜਾਬੀ ਕਲਚਰਲ ਕੌਂਸਲ ਦੇ ਉਪਰਾਲੇ ਦੀ ਸਰਹਾਨਾ ਕੀਤੀ ਅਤੇ ਕਿਹਾ ਕਿ ‘ਅਸਲੀ ਪੰਜਾਬ’ ਫ਼ਿਲਮ ਅਸਲ ਵਿੱਚ ਕਿਸਾਨਾਂ ਲਈ ਦਿਲਾਂ ’ਚ ਦਰਦ ਸਮੋਏ ਹੋਣ ਕਰਕੇ ਇਕ ਨਿਮਾਣਾ ਜਿਹਾ ਉਪਰਾਲਾ ਹੈ ਜੋ ਕਿ ਹਰ ਕਿਸਾਨ ਪਰਿਵਾਰ ਦੀ ਆਪਣੀ ਕਹਾਣੀ ਹੈ। ਇਹ ਯਤਨ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਸਨਮਾਨ ਬਹਾਲ ਕਰਨ ਲਈ ਇੱਕ ਰੌਸ਼ਨੀ ਦੀ ਕਿਰਨ ਸਾਬਤ ਹੋਵੇਗਾ। ਉਨਾਂ ਦੱਸਿਆ ਕਿ ‘ਅਸਲੀ ਪੰਜਾਬ’ ਫ਼ਿਲਮ 21 ਅਪ੍ਰੈਲ ਨੂੰ ਦੇਸ਼-ਵਿਦੇਸ਼ ਦੇ ਸਾਰੇ ਸਿਨਮਿਆਂ ਵਿੱਚ ਇੱਕੋ ਵੇਲੇ ਰਿਲੀਜ਼ ਹੋਵੇਗੀ। ਉਨਾਂ ਕਿਹਾ ਕਿ ਘਟੀਆ ਬਜਾਰੂ ਮਾਨਸਿਕਤਾ ਕਾਰਨ ਨਕਲੀ ਬੀਜਾਂ ਅਤੇ ਸਪੇਰਆਂ ਕਾਰਨ ਕਿਸਾਨ ਫਸਲਾਂ ਪਾਲਣ ਤੋਂ ਅਸਮੱਰਥ ਹੋ ਰਹੇ ਹਨ।
ਦੂਜੇ ਪਾਸੇ ਕਿਸਾਨਾਂ ਦੀ ਨਵੀਂ ਪੀੜੀ ਦੇ ਕਾਕੇ ਆਪਣੇ ਪੁਰਖਿਆਂ ਦੀ ਵੱਤਰ ਕੀਤੀ ਜ਼ਮੀਨ ਵਾਹੁਣ ਦੀ ਥਾਂ ਵੇਚ ਕੇ ਮਹਿੰਗੀਆਂ ਕਾਰਾਂ-ਕੋਠੀਆਂ, ਸੁੱਖ-ਸਹੂਲਤਾਂ ਅਤੇ ਮਹਿੰਗੇ ਨਸ਼ਿਆਂ ਦੇ ਆਦੀ ਬਣ ਰਹੇ ਹਨ। ਵੱਡੀ ਤੋਂ ਵੱਡੀ ਦੁਸ਼ਵਾਰੀ ਨੂੰ ਖਿੜੇ ਮੱਥੇ ਝੱਲਣ੍ਹ ਵਾਲਾ ਕਿਸਾਨ ਅੱਜ ਨਾ ਸਿਰਫ ਅਨਾਥ ਹੋ ਕੇ ਰਹਿ ਗਿਆ ਹੈ ਸਗੋਂ ਦੁਨੀਆਂ ਅੱਗੇ ਆਪਣੀ ਵਿਲੱਖਣ ਹਸਤੀ ਨੂੰ ਬਚਾਉਣ ਲਈ ਜਦੋ-ਜਹਿਦ ਕਰ ਰਿਹਾ ਹੈ। ਨਿਰਦੇਸ਼ਕ ਬਰਾੜ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਸਿਰ ਚੜ੍ਹੇ ਕਰਜ ਨੂੰ ਉਤਾਰਨ ਲਈ ਸਮਾਜ ਸੇਵੀ ਸੰਸਥਾਵਾਂ, ਰਾਜਨੀਤਕਾਂ ਜਾਂ ਸਰਕਾਰਾਂ ਵੱਲੋਂ ਕੋਈ ਠੋਸ ਹੱਲ੍ਹ ਕੱਢੇ ਜਾਂਦੇ ਤਾਂ ਜੋ ਵਾਹੀਕਾਰ ਕਰਜੇ ਤੋਂ ਤੰਗ ਹੋ ਕੇ ਆਤਮ-ਹੱਤਿਆਵਾਂ ਨਾ ਕਰਦੇ। ਉਨਾਂ ਕਿਹਾ ਕਿ ਆਸ ਹੈ ਕਿ ਇਸ ਫਿਲਮ ਘੱਟੋ-ਘੱਟ ਅਜਿਹੇ ਪ੍ਰੇਸ਼ਾਨ ਕਿਸਾਨ ਭਰਾਵਾਂ ਨੂੰ ਜਾਗਰੂਕ ਕਰਨ ਲਈ ਮਾਰਗ ਦਰਸ਼ਕ ਬਣੇਗੀ ਜੋ ਕਿ ਤੁੱਛ ਕਰਜੇ ਬਦਲੇ ਆਪਣੀਆਂ ਕੀਮਤੀ ਜਾਨਾਂ ਨੂੰ ਅਜਾਈਂ ਗੰਵਾਉਣ ਜਾ ਰਹੇ ਹਨ। ਉਮੀਦ ਹੈ ਕਿ ਇਹ ਫਿਲਮ ਦੇਖਣ ਪਿਛੋਂ ਕਿਸੇ ਵੀ ਕਿਸਾਨ ਨੂੰ ਖੁਦਕੁਸ਼ੀ ਕਰਨ ਦਾ ਖਿਆਲ ਤੱਕ ਨਹੀਂ ਆਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਕਲਚਰਲ ਕੌਂਸਲ ਦੇ ਵਾਈਸ ਚੇਅਰਮੈਨ ਰਘਬੀਰ ਚੰਦ ਸ਼ਰਮਾ, ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਪ੍ਰੈਸ ਸਕੱਤਰ ਹਰਜਿੰਦਰ ਕੁਮਾਰ, ਦਵਿੰਦਰ ਸਿੰਘ ਬਰਾੜ, ਅਸ਼ੋਕਪਾਲ ਸਿੰਘ ਬੇਲਾ, ਅਦਾਕਾਰ ਜ਼ਫ਼ਰ ਖਾਨ, ਧੀਰਜ ਕੁਮਾਰ ਅਤੇ ਮਲਕੀਤ ਸਿੰਘ ਰੌਣੀ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In Entertainment

Check Also

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ

ਰੋਟਰੀ ਕਲੱਬ ਆਫ਼ ਰਾਜਪੁਰਾ ਗਰੇਟਰ ਨੇ ਇੱਕ ਲੋੜਵੰਦ ਲੜਕੀ ਦਾ ਵਿਆਹ ਕਰਵਾਇਆ ‘ਆਪ’ ਵਿਧਾਇਕਾ ਸ੍ਰੀਮਤੀ ਨੀਨਾ ਮਿ…