ਮਹਿਲਾ ਅਧਿਕਾਰਾਂ ਨੂੰ ਲੈ ਕੇ ਤੁਰਕੀ ਵਿੱਚ ਹਜ਼ਾਰਾਂ ਲੋਕਾਂ ਨੇ ਕੱਢੀ ਰੈਲੀ

ਨਬਜ਼-ਏ-ਪੰਜਾਬ ਬਿਊਰੋ, ਇਸਤਾਂਬੁਲ, 10 ਮਾਰਚ:
ਪੂਰੇ ਤੁਰਕੀ ਵਿੱਚ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਤੇ ਮਹਿਲਾ ਅਧਿਕਾਰਾਂ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਅੌਰਤਾਂ ਸੜਕਾਂ ਤੇ ਉਤਰੀਆਂ, ਜਿਨ੍ਹਾਂ ਵਿੱਚੋੱ ਕਈਆਂ ਨੇ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੇ ਵਿਸਥਾਰ ਵਿਰੁੱਧ ਵੀ ਰੈਲੀ ਕੱਢੀ। ਤਕਰੀਬਨ 10,000 ਲੋਕਾਂ ਨੇ ਇਸਟੀਕਲਾਲ ਐਵੇਨਿਊ ਤੱਕ ਲੰਬੀ ਰੈਲੀ ਕੱਢੀ ਅਤੇ ਇਸ ਵਿੱਚ ‘ਪੁਰਸ਼ ਹਿੰਸਾ ਦੀ ਸਮਾਪਤੀ’ ਅਤੇ ‘ਤਈਪ, ਤਈਪ, ਭੱਜੋ, ਭੱਜੋ ਅਸੀੱ ਆ ਰਹੇ ਹਾਂ’ ਵਰਗੇ ਨਾਅਰੇ ਲਾਏ ਗਏ। ਇਸ ਰੈਲੀ ਵਿੱਚ ਜ਼ਿਆਦਾਤਰ ਅੌਰਤਾਂ ਸ਼ਾਮਲ ਸਨ।
‘ਤਈਪ’ ਦਾ ਮਤਲਬ ਤੁਰਕੀ ਦੇ ਰਾਸ਼ਟਰਪਤੀ ਰਿਸੇਪ ਤਈਪ ਐਰਡੋਗਨ ਤੋੱ ਸੀ, ਜੋ ਇਕ ਕਾਰਜਕਾਰੀ ਰਾਸ਼ਟਰਪਤੀ ਦਾ ਅਹੁਦਾ ਬਰਕਰਾਰ ਰੱਖਣ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਖਤਮ ਕਰ ਦੇਣਾ ਚਾਹੁੰਦੇ ਹਨ। ਆਉਣ ਵਾਲੀ 16 ਅਪ੍ਰੈਲ ਨੂੰ ਤੁਰਕੀ ਦੀ ਜਨਤਾ ਇਸ ਗੱਲ ਲਈ ਵੋਟਾਂ ਪਾਵੇਗੀ ਕਿ ਮੌਜੂਦਾ ਵਿਵਸਥਾ ਨੂੰ ਬਰਕਰਾਰ ਰੱਖਣਾ ਹੈ ਜਾਂ ਨਹੀੱ, ਜਿਸ ਬਾਰੇ ਸਰਕਾਰ ਦਾ ਤਰਕ ਹੈ ਕਿ ਉਹ ਅਸਥਿਰਤਾ ਦਾ ਕਾਰਨ ਹੈ, ਜਦਕਿ ਆਲੋਚਕਾਂ ਦਾ ਕਹਿਣਾ ਹੈ ਕਿ ਐਰਡੋਗਨ ਨੂੰ ਜ਼ਿਆਦਾ ਸ਼ਕਤੀਆਂ ਨਾਲ ਦੇਸ਼ ਇਕ ਵਿਅਕਤੀ ਦੇ ਸ਼ਾਸਨ ਵੱਲ ਵਧ ਜਾਵੇਗਾ। ਭੀੜ ਵਿੱਚ ਜ਼ਿਆਦਾਤਰ ਲੋਕਾਂ ਨੇ ਬੈਂਗਨੀ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਜੋ ਕਿ ‘ਅੌਰਤਾਂ ਆਜ਼ਾਦ’ ਹਨ ਅਤੇ ‘ਅਸੀੱ ਲੋਕ ਮਜ਼ਬੂਤੀ ਨਾਲ ਇਕਜੁਟ’ ਹਾਂ ਵਰਗੀਆਂ ਤਖਤੀਆਂ ਹੱਥਾਂ ਵਿਚ ਲੈ ਕੇ ਸੜਕਾਂ ਤੇ ਉਤਰੇ ਸਨ। ਇਸ ਰੈਲੀ ਦਾ ਆਯੋਜਨ ਅੌਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਕਈ ਸੰਗਠਨਾਂ ਨੇ ਕੀਤਾ ਸੀ, ਜਿਸ ਵਿੱਚ ਲੈਸਬੀਅਨ, ਗੇਅ, ਬਾਇਸੈਕਸੁਅਲ ਅਤੇ ਟਰਾਂਸਜੈਂਡਰ (ਐਲ.ਜੀ.ਬੀ.ਟੀ) ਮੈਂਬਰਾਂ ਸਮੇਤ ਵਿਦਿਆਰਥਣਾਂ ਅਤੇ ਪੁਰਸ਼ ਵੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…