nabaz-e-punjab.com

ਕੇਰਲਾ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਟ੍ਰਿਬਿਊਨ ਟਰੱਸਟ ਰਾਹੀਂ ਪ੍ਰਧਾਨ ਮੰਤਰੀ ਨੂੰ ਭੇਜਿਆ 92 ਹਜ਼ਾਰ 900 ਦਾ ਡਰਾਫ਼ਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਸਤੰਬਰ:
ਇੱਥੋਂ ਦੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਏ ਵੱਲੋਂ ਕੇਰਲਾ ਹੜ੍ਹ ਪੀੜਤਾਂ ਦੀ ਸਹਾਇਤਾ ਲਈ 92 ਹਜ਼ਾਰ 900 ਰੁਪਏ ਦੀ ਰਾਸ਼ੀ ਟ੍ਰਿਬਿਊਨ ਟਰੱਸਟ ਰਾਹੀਂ ਪ੍ਰਧਾਨ ਮੰਤਰੀ ਕੇਰਲਾ ਹੜ੍ਹ ਪੀੜਤ ਰਾਹਤ ਫੰਡ ਵਿੱਚ ਜਮ੍ਹਾ ਕਰਵਾਈ ਗਈ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਬੰਸ ਸਿੰਘ, ਪ੍ਰੈੱਸ ਸਕੱਤਰ ਸਵਿੰਦਰ ਸਿੰਘ, ਸੰਗਠਨ ਸਕੱਤਰ ਰਘਬੀਰ ਸਿੰਘ, ਵਿੱਤ ਸਕੱਤਰ ਜੇ.ਪੀ. ਸੇਠੀ, ਮਹਿੰਦਰ ਸਿੰਘ ਅਤੇ ਹਾਕਮ ਸਿੰਘ ਅਤੇ ਹੋਰਨਾਂ ਮੈਂਬਰਾਂ ਨੇ ਉਕਤ ਰਾਸ਼ੀ ਦਾ ਡਿਮਾਂਡ ਡਰਾਫ਼ਟ ਟ੍ਰਿਬਿਊਨ ਸਮੂਹ ਚੰਡੀਗੜ੍ਹ ਦੇ ਮੁੱਖ ਸੰਪਾਦਕ ਨੂੰ ਸੌਂਪਿਆ ਗਿਆ। ਇਹ ਫੰਡ ਇਲਾਕਾ ਨਿਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਇਕੱਠੀ ਕੀਤੀ ਗਈ ਹੈ।
ਉਨ੍ਹਾਂ ਐਸੋਸੀਏਸ਼ਨ ਵੱਲੋਂ ਭਵਿੱਖ ਵਿੱਚ ਲੋੜਵੰਦਾਂ ਦੀ ਹਰ ਸੰਭਵ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਸਮੂਹ ਨਾਗਰਿਕਾਂ ਨੂੰ ਸਮੁੱਚੀ ਮਨੁੱਖਤਾ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ। ਮੀਡੀਆ ਨੂੰ ਇਹ ਜਾਣਕਾਰੀ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਸਵਿੰਦਰ ਸਿੰਘ ਨੇ ਲਿਖਤੀ ਰੂਪ ਵਿੱਚ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …