Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੇ ਫੇਜ਼-6 ਦੇ ਤਿੰਨ ਬੂਥਾਂ ਦੇ ਤਾਲੇ ਟੁੱਟੇ, ਹਜ਼ਾਰਾਂ ਦੀ ਨਗਦੀ ਚੋਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਗਸਤ: ਇੱਥੋਂ ਦੇ ਫੇਜ਼-6 ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਤਿੰਨ ਬੂਥਾਂ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਵੱਲੋਂ ਬੂਥ ਨੰਬਰ 9,11 ਅਤੇ 14 ਦੇ ਤਾਲੇ ਤੋੜੇ ਗਏ। ਇਸ ਦੌਰਾਨ ਚੋਰ ਬੂਥ ਨੰਬਰ 14 ਵਿਚ ਦਾਖਿਲ ਨਹੀਂ ਹੋਏ ਅਤੇ ਲੱਗਦਾ ਹੈ ਕਿ ਸ਼ਾਇਦ ਚੋਰਾਂ ਨੂੰ ਕਿਸੇ ਕਾਰਨ ਇਸ ਬੂਥ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਫਰਾਰ ਹੋਣਾ ਪੈ ਗਿਆ। ਬੂਥ ਨੰਬਰ 9 ਵਿੱਚ ਦਵਾਈਆਂ ਦੀ ਦੁਕਾਨ ਕਰਦੇ ਸ੍ਰੀ ਮੋਗਾ ਸਿੰਘ ਨੇ ਦਸਿਆ ਕਿ ਉਹਨਾਂ ਦੀ ਦੁਕਾਨ ਵਿੱਚੋਂ 3 ਹਜਾਰ ਦੀ ਨਕਦੀ ਚੋਰੀ ਹੋਈ ਹੈ। ਜਦੋੱ ਕਿ ਚੋਰ ਦੁਕਾਨ ਵਿਚ ਪਏ ਮੋਬਾਈਲ ਫੋਨ, ਦਵਾਈਆਂ ਅਤੇ ਰੀਚਾਰਜ ਕੂਪਨ ਛਡ ਗਏ ਹਨ। ਬੂਥ ਨੰਬਰ 14 ਵਿੱਚ ਡਿਪਾਰਟਮੈਂਟਲ ਸਟੋਰ ਚਲਾਉਣ ਵਾਲੇ ਸ੍ਰੀ ਰਾਜਕੁਮਾਰ ਗੋਇਲ ਨੇ ਦਸਿਆ ਕਿ ਚੋਰ ਉਹਨਾਂ ਦੀ ਦੁਕਾਨ ਵਿੱਚ ਪਏ 30 ਹਜਾਰ ਰੁਪਏ ਨਕਦ (ਜੋ ਉਹਨਾਂ ਨੇ ਕਿਸ਼ਤ ਜਮ੍ਹਾਂ ਕਰਵਾਉਣ ਲਈ ਰੱਖੇ ਸਨ) ਚੋਰੀ ਕਰਕੇ ਲੈ ਗਏ ਹਨ। ਜਦੋਂ ਕਿ ਬਾਕੀ ਸਾਰਾ ਸਮਾਨ ਇੰਝ ਹੀ ਪਿਆ ਹੈ। ਇਸ ਦੌਰਾਨ ਚੋਰਾਂ ਵੱਲੋਂ ਬੂਥ ਨੰਬਰ 11 ਦੇ ਬਾਹਰ ਲਗਾਏ ਗਏ ਸੀ ਸੀ ਟੀ ਵੀ ਕੈਮਰੇ ਦੀ ਤਾਰ ਵੀ ਵੱਢ ਦਿੱਤੀ। ਪੀੜਿਤ ਦੁਕਾਨਦਾਰਾਂ ਵੱਲੋਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਫੇਜ਼-6 ਦੇ ਕੌਂਸਲਰ ਰਜਿੰਦਰ ਪ੍ਰਸ਼ਾਦ ਸ਼ਰਮਾ ਨੇ ਰੋਸ ਜਾਹਿਰ ਕੀਤਾ ਕਿ ਪਿਛਲੇ ਕੁੱਝ ਸਮੇਂ ਤੋਂ ਫੇਜ਼-6 ਵਿੱਚ ਇੱਕ ਤੋੱ ਬਾਅਦ ਇੱਕ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਪ੍ਰੰਤੂ ਪੁਲੀਸ ਇਹਨਾਂ ਵਾਰਦਾਤਾਂ ਤੇ ਕਾਬੂ ਕਰਨ ਦੇ ਸਮਰਥ ਨਹੀਂ ਹੈ। ਉਹਨਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਖੇਤਰ ਦੇ ਡੀ ਐਸ ਪੀ ਨੂੰ ਮਿਲ ਕੇ ਇਸ ਖੇਤਰ ਵਿੱਚ ਸਰਗਰਮ ਚੋਰਾਂ ਤੇ ਕਾਬੂ ਕਰਨ ਦੀ ਮੰਗ ਕਰ ਚੁੱਕੇ ਹਨ ਪ੍ਰੰਤੂ ਕੁੱਝ ਨਹੀਂ ਹੋਇਆ ਬਲਕਿ ਚੋਰੀ ਦੀਆਂ ਵਾਰਦਾਤਾਂ ਹੋਰ ਵੀ ਵੱਧ ਗਈਆਂ ਹਨ। ਉਹਨਾਂ ਕਿਹਾ ਕਿ ਉਹ ਛੇਤੀ ਹੀ ਇਸ ਸਬੰਧੀ ਇਲਾਕਾ ਵਾਸੀਆਂ ਦਾ ਵਫਦ ਲੈ ਕੇ ਐਸਐਸਪੀ ਨੂੰ ਮਿਲਕੇ ਅਤੇ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕਰਨਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ