Nabaz-e-punjab.com

ਸੀਜੀਜੀ ਕਾਲਜ ਲਾਂਡਰਾਂ ਵਿੱਚ ਤਿੰਨ ਰੋਜ਼ਾ ‘ਪੁਸਤਕ ਮੇਲਾ’ ਸਮਾਪਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਫਰਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਸਾਹਿਤ ਪ੍ਰੇਮੀਆਂ ਨੂੰ ਲੇਖਕਾਂ ਨਾਲ ਮਿਲਵਾ ਕੇ ਸਪਾਰਟਨ ਪੋਕਰ ‘ਦਾ ਗ੍ਰੇਟ ਇੰਡੀਅਨ ਬੁੱਕ ਟੂਰ’ ਦਾ ਤਿੰਨ ਰੋਜ਼ਾ ‘ਪੁਸਤਕ ਮੇਲਾ’ ਸਮਾਪਤ ਹੋ ਗਿਆ। ਜਿਸ ਵਿੱਚ ਚੰਡੀਗੜ੍ਹ ਅਤੇ ਮੁਹਾਲੀ ਅਤੇ ਆਸ ਪਾਸ ਦੇ ਇਲਾਕਿਆਂ ਦੇ ਸੈਂਕੜੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੀ ਕਿਤਾਬ ‘ਦਾ ਟੈਂਪਲ ਸਟਾਪ’ ਬਾਰੇ ਗੱਲਬਾਤ ਕਰਦਿਆਂ ਹਰਿੰਦਰ ਚੀਮਾ ਨੇ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਇਕ ਜ਼ਰੀਆ ਹੈ। ਆਪਣੀ ਕਿਤਾਬ ਬਾਰੇ ਗੱਲ ਕਰਦਿਆਂ ਚੀਮਾ ਨੇ ਕਿਹਾ ਕਿ ਇਸ ਕਿਤਾਬ ਵਿੱਚ ਸਮਾਜ ਵਿੱਚ ਵਾਪਰ ਰਹੀਆਂ ਵੱਖ-ਵੱਖ ਸਮਾਜਿਕ ਕੁਰੀਤੀਆਂ ਉੱਤੇ ਕਰਾਰੀ ਚੋਟ ਕੀਤੀ ਗਈ ਹੈ। ਇਹ ਕਿਤਾਬ ਇਕ ਆਮ ਪ੍ਰੇਮ ਕਹਾਣੀ ਨਾ ਹੋ ਕੇ ਉਨ੍ਹਾਂ ਸੈਨਿਕਾਂ ਦੇ ਪਿਆਰ ਦਾ ਪ੍ਰਗਟਾਵਾ ਵੀ ਹੈ ਜੋ ਦੇਸ਼ ਦੀ ਸੇਵਾ ਕਰਦੇ ਆਪਣੀ ਜਾਨ ਨਿਸ਼ਾਵਰ ਕਰ ਦਿੰਦੇ ਹਨ।
‘2047-ਦਾ ਯੂਨੀਫਾਯਰ’ ਦੇ ਲੇਖਕ ਰਸ਼ਮੀ ਤ੍ਰਿਵੇਦੀ ਨੇ ਕਿਹਾ ਕਿ ਉਨ੍ਹਾਂ ਦੀ ਕਿਤਾਬ ਇਕ ਹਿੰਦੁਸਤਾਨੀ ਲੜਕੇ ਅਤੇ ਪਾਕਿਸਤਾਨੀ ਲੜਕੀ ਦੇ ਪ੍ਰੇਮ ਦੀ ਕਹਾਣੀ ਹੈ। ਇਸੇ ਪਿਆਰ ਨੂੰ ਸੰਪੂਰਨ ਕਰਨ ਦੀ ਤਾਂਘ ਨਾਲ ਉਨ੍ਹਾਂ ਨੇ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਰਲੇਵੇਂ ਦੀ ਇੱਕ ਮਨਘੜਤ ਕਹਾਣੀ ਦਾ ਚਿਤਰਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਹਾਣੀ ਦੀਆਂ ਘਟਨਾਵਾਂ ਪਾਠਕਾਂ ਨੂੰ ਭਾਵਨਾਤਮਕ ਕਰਨਗੀਆਂ। ਉਨ੍ਹਾਂ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਨੂੰ ਇਕ ਅਲੱਗ ਤਰ੍ਹਾਂ ਨਾਲ ਪੇਸ਼ ਕੀਤਾ ਜਾਣਾ ਵੀ ਰੋਮਾਂਚਕ ਹੈ।
ਲੇਖਕਾ ਸੋਨੀਆ ਸਹਿਜਵਾਨੀ ਨੇ ਆਪਣੀ ਕਿਤਾਬ ‘ਯੀਅਰਸ ਲੀਗਲੀ’ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਕਿਤਾਬ ਉਨ੍ਹਾਂ ਦੇ ਨਿੱਜੀ ਜੀਵਨ ਦੌਰਾਨ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਜਦੋਂ ਇਹ ਘਟਨਾਵਾਂ ਜੀਵਨ ਵਿੱਚ ਵਾਪਰ ਰਹੀਆਂ ਹੁੰਦੀਆਂ ਹਨ ਤਾਂ ਆਮ ਜਾਪਦੀਆਂ ਹਨ ਪ੍ਰੰਤੂ ਜਦੋਂ ਇਹ ਕਿਤਾਬ ਦਾ ਰੂਪ ਧਾਰ ਲੈਂਦੀਆਂ ਹਨ ਤਾਂ ਖ਼ਾਸ ਬਣ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਲਿਖਣ ਵਿੱਚ ਉਨ੍ਹਾਂ ਦੀ ਦਿਲਚਸਪੀ ਬਚਪਨ ਤੋਂ ਹੀ ਸੀ ਪ੍ਰੰਤੂ ਕਾਨੂੰਨ ਦੀ ਪੜ੍ਹਾਈ ਦੇ ਦੌਰਾਨ ਉਨ੍ਹਾਂ ਨੇ ਇਸ ਉੱਤੇ ਕਾਰਜ ਕੀਤਾ ਅਤੇ ਅੰਤ ਵਿੱਚ ਹੁਣ ਜਾ ਕੇ ਇਸ ਨੂੰ ਕਿਤਾਬ ਦਾ ਰੂਪ ਦੇ ਸਕੇ ਹਨ।
‘ਏ ਮਾਰਕੀਟ ਪਲੇਸ ਫੋਰ ਮਰਡਰ’ ਦੀ ਲੇਖਕਾ ਦਬਲਿਨਾ ਮਜੂਮਦਾਰ ਨੇ ਕਿਹਾ ਕਿ ਇਕ ਭੇਤੀ ਲੇਖਕ ਦੇ ਜੀਵਨ ਵਿੱਚ ਅਨੇਕਾਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਉਹ ਆਪਣੇ ਢੰਗ ਨਾਲ ਚਿਤਰਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਬਹੁਤ ਘਟਨਾਵਾਂ ਵਾਪਰਦੀਆਂ ਹਨ ਪ੍ਰੰਤੂ ਉਹ ਆਪਣੇ ਪਿੱਛੇ ਕਈ ਕਹਾਣੀਆਂ ਨੂੰ ਜਨਮ ਦਿੰਦੀਆਂ ਹਨ ਅਤੇ ਇਨ੍ਹਾਂ ਕਹਾਣੀਆਂ ਨੂੰ ਜੋੜ ਕੇ ਇੱਕ ਖ਼ਾਸ ਰੂਪ ਦੇਣਾ ਹੀ ਲੇਖਕ ਦਾ ਕਾਰਜ ਹੁੰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਲੇਖਣੀ ਨੂੰ ਉੱਦਮ ਵਜੋਂ ਲੈਣ ਉੱਤੇ ਵੀ ਜ਼ੋਰ ਦਿੱਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…