nabaz-e-punjab.com

ਬਹੁ ਮੰਤਵੀ ਖੇਡ ਭਵਨ ਸੈਕਟਰ-78 ਵਿੱਚ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਖੇਡਾਂ ਧੂਮ ਧੜੱਕੇ ਨਾਲ ਸ਼ੁਰੂ

ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਨੇ ਕੀਤਾ ਖੇਡਾਂ ਦਾ ਉਦਘਾਟਨ
ਪਹਿਲੇ ਦਿਨ ਖੋ-ਖੋ ਮੁਕਾਬਲਿਆਂ ਵਿੱਚ ਪਿੰਡ ਗਡਾਣਾ ਦੀ ਟੀਮ ਨੇ ਆਪਣੇ ਗੁਆਂਢੀ ਪਿੰਡ ਢੇਲਪੁਰ ਦੀ ਟੀਮ ਨੂੰ ਹਰਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਖੇਡ ਵਿਭਾਗ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਤਿੰਨ ਰੋਜਾ ਜ਼ਿਲ੍ਹਾ ਪੱਧਰੀ ਖੇਡਾਂ ਅੰਡਰ-25 ਦਾ ਉਦਘਾਟਨ ਬਹੁ ਮੰਤਵੀ ਖੇਡ ਭਵਨ ਸੈਕਟਰ-78 ਵਿੱਚ ਐਸਡੀਐਮ ਜਗਦੀਪ ਸਹਿਗਲ ਵੱਲੋਂ ਕੀਤਾ ਗਿਆ। ਉਨ੍ਹਾਂ ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ। ਉੱਥੇ ਖੇਡਾਂ ਵਿਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਆਪਣੇ ਦੇਸ਼ ਅਤੇ ਸੂਬੇ ਦਾ ਨਾਮ ਵੀ ਰੌਸ਼ਨ ਕਰਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤੀ ਸਮਰਪਿਤ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹੇ ਖੇਡ ਅਫਸਰ ਕਰਤਾਰ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਤਿੰਨ ਰੋਜ਼ਾ ਖੇਡਾਂ ਅੰਡਰ-25 ਵਿੱਚ ਜ਼ਿਲ੍ਹੇ ਭਰ ’ਚੋਂ 800 ਦੇ ਕਰੀਬ ਖਿਡਾਰੀ/ਖਿਡਾਰਨਾਂ ਭਾਗ ਲੈਣਗੇ।
ਪਹਿਲੇ ਦਿਨ ਪਿੰਡ ਗਡਾਣਾ ਦੀ ਲੜਕੀਆਂ ਦੀ ਖੋ-ਖੋ ਦੀ ਟੀਮ ਨੇ ਆਪਣੇ ਗਵਾਂਢੀ ਪਿੰਡ ਢੇਲਪੁਰ ਨੂੰ ਹਰਾਇਆ ਅਤੇ ਗਡਾਣਾ ਪਿੰਡ ਦੇ ਲੜਕਿਆਂ ਦੀ ਖੋ-ਖੋ ਦੀ ਟੀਮ ਨੇ ਗੋਬਿੰਦਗੜ੍ਹ ਨੂੰ ਹਰਾਇਆ। ਫੁੱਟਬਾਲ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿਚ ਰਿਆਤ ਬਹਾਰਾਂ ਨੇ ਖਾਲਸਾ ਕਾਲਜ ਜ਼ੀਰਕਪੁਰ ਨੂੰ ਮਾਤ ਦਿੱਤੀ। ਹੈਂਡਬਾਲ ਲੜਕਿਆਂ ਦੀ ਵਾਈ.ਪੀ.ਐਸ. ਦੀ ਟੀਮ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਟੀਮ ਨੂੰ ਹਰਾਇਆ। ਟੇਬਲ ਟੈਨਸ ਮੁਕਾਬਲਿਆਂ ਵਿਚ ਲੜਕਿਆਂ ਵਿਚੋਂ ਹਰਮਨ ਨੇ ਜਸਕੀਰਤ ਨੂੰ ਹਰਾਇਆ। ਟੇਬਲ ਟੈਨਿਸ ਲੜਕੀਆਂ ’ਚੋਂ ਆਰੂਸ਼ੀ ਨੇ ਪ੍ਰਗਤੀ ਨੂੰ ਹਰਾਇਆ। ਇਸ ਮੌਕੇ ਖੇਡ ਵਿਭਾਗ ਦੇ ਹਰਪ੍ਰੀਤ ਸਮੇਤ ਹੋਰ ਖਿਡਾਰੀ ਅਤੇ ਵੱਖ-ਵੱਖ ਖੇਡਾਂ ਦੇ ਕੋਚ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…