
ਮੁਹਾਲੀ ਫੇਜ਼ 11 ਵਿੱਚ ਤਿੰਨ ਰੋਜ਼ਾ ਵਣ ਮਹਾਉਤਸਵ ਸਮਾਪਤ, ਪੌਦੇ ਲਗਾਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਗਸਤ:
ਫਰੈਂਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਫੇਜ਼ 11 ਦਾ ਤਿੰਨ ਰੋਜ਼ਾ ਵਣ ਮਹਾਉਤਸਵ ਨੂੰ ਮਨਾਉਣ ਦਾ ਮੇਲਾ ਅੱਜ ਸਮਾਪਤ ਹੋ ਗਿਆ। ਇਸ ਵਣ ਮਹਾਉਤਸਵ ਮੇਲੇ ਦੀ ਸ਼ੁਰੂਆਤ ਕੌਂਸਲਰ ਅਮਰੀਕ ਸਿੰਘ ਤਹਿਸੀਲਦਾਰ ਨੇ ਬੂਟੇ ਲਗਾ ਕੇ ਕੀਤੀ ਸੀ। ਇਸ ਮੁਹਿਮ ਨੂੰ ਉਦੋਂ ਹੋਰ ਹੁੰਗਾਰਾ ਮਿਲਿਆ ਜਦੋਂ ਬੱਚਿਆਂ ਅਤੇ ਲੇਡੀਜ਼ ਨੇ ਵੀ ਬੂਟੇ ਲਗਾ ਕੇ ਆਪਣਾ ਯੋਗਦਾਨ ਪਾਇਆ। ਬੂਟੇ ਲਗਾਉਣ ਲਈ ਬੱਚਿਆਂ ਵਿੱਚ ਕਾਫੀ ਉਤਸ਼ਾਹ ਸੀ। ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਅਤੇ ਲੇਡੀਜ਼ ਦੀ ਸ਼ਿਰਕਤ ਨਾਲ ਜਿੱਥੇ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਉਣ ਦੀ ਮੁਹਿੰਮ ਨੂੰ ਹੁੰਗਾਰਾ ਮਿਲਿਆ। ਉਥੇ ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਬੂਟੇ ਲਗਾਉਣ ਨਾਲ ਵਾਤਾਵਰਨ ਸ਼ੁੱਧ ਬਣਿਆ ਰਹਿੰਦਾ ਹੈ।
ਸੰਸਥਾ ਦੇ ਜਨਰਲ ਸਕੱਤਰ ਗੁਰਦੇਵ ਸਿੰਘ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਇਸ ਲਈ ਪ੍ਰੇਰਿਆ ਜਾਣਾ ਚਾਹੀਦਾ ਹੈ। ਇਸ ਮੋਕੇ ਤੇ ਗੁਰਸਿਮਰਨ ਸਿੰਘ, ਖੁਸ਼ਪ੍ਰੀਤ ਸਿੰਘ, ਮਨਕਰਨ ਸਿੰਘ, ਗੁਰਕੀਰਤ ਸਿੰਘ, ਮਨਜੋਤ ਸਿੰਘ, ਅਰਸ਼ਦੀਪ ਸਿੰਘ, ਕਿਰਪਾਜੀਤ ਸਿੰਘ, ਗੁਰਲੀਨ ਕੌਰ, ਗੁਰਨੂਰ ਕੌਰ, ਮਨਰੀਤ ਕੌਰ, ਅਮਰਜੋਤ ਸਿੰਘ, ਦੇਵ ਰੂਪ ਸਿੰਘ, ਅਜੈ ਕੁਮਾਰ, ਇੰਜ. ਸਤਿੰਦਰਪਾਲ ਸਿੰਘ, ਇੰਦਰਜੀਤ ਕੌਰ, ਜਸਵਿੰਦਰ ਕੌਰ, ਸਿਮਰਪ੍ਰੀਤ ਕੌਰ ਨੇ ਵੀ ਬੂਟੇ ਲਗਾਏ। ਸੁਸਾਇਟੀ ਦੇ ਵਾਇਸ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਹ ਜਾਣਕਾਰੀ ਸੁਸਾਇਟੀ ਦੇ ਪ੍ਰੈਸ ਸਕੱਤਰ ਦਵਿੰਦਰ ਸਿੰਘ ਵੱਲੋਂ ਦਿੱਤੀ ਗਈ।