Share on Facebook Share on Twitter Share on Google+ Share on Pinterest Share on Linkedin ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਤਿੰਨ ਰੋਜ਼ਾ ਗੁਰਮਤਿ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਨਵੰਬਰ: ਸ਼ਹਿਰ ਦੇ ਨੇੜਲੇ ਪਿੰਡ ਪਡਿਆਲਾ ਸਥਿਤ ਗੁਰਦੁਆਰਾ ਕਰਤਾਰਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਮਾਤਾ ਸੁਖਪਾਲ ਕੌਰ ਤੇ ਬਾਬਾ ਗਗਨਦੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਸਰਬੱਤ ਦੇ ਭਲੇ ਲਈ ਕਰਵਾਇਆ ਗਿਆ ਨੌਵਾਂ ਗੁਰਮਤਿ ਸਮਾਗਮ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਤਿੰਨ ਰੋਜ਼ਾ ਸਮਾਗਮ ਵਿੱਚ ਪੁੱਜੀਆਂ ਪੰਥ ਦੀਆਂ ਸਿਰਮੌਰ ਜਥੋਬੰਦੀਆਂ ਸੰਤ ਅਵਤਾਰ ਸਿੰਘ ਧੂਲਕੋਟ ਵਾਲੇ, ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਸ਼ੂਫੀ ਸੰਤ ਸਾਂਈ ਗੁਲਾਮ ਹੈਦਰ ਕਾਦਰੀ ਜੀ ਮਲੇਰਕੌਟਲੇ ਵਾਲੇ, ਸੰਤ ਹਰਚਰਨ ਸਿੰਘ ਰਾਂਹੋਂ ਵਾਲੇ, ਬਾਬਾ ਜਸਵੀਰ ਸਿੰਘ ਖਾਲਸਾ ਪਿਪਲ ਮਾਜ਼ਰੇ ਵਾਲੇ, ਗਿਆਨੀ ਮਲਕੀਤ ਸਿੰਘ ਪਪਰਾਲੀ , ਸੰਤ ਕੁਲਜੀਤ ਸਿੰਘ ਸ਼ੀਸ਼ ਮਹਿਲ ਸਿਸ਼ਵਾਂ ਵਾਲਿਆਂ ਸਮੇਤ ਪੰਥ ਦੇ ਰਾਗੀ ਢਾਡੀ, ਕਵੀਸਰੀ ਜਥਿਆ ਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਕਥਾ ਕੀਰਤਨ ਰਾਂਹੀ ਗੁਰੂ ਚਰਨਾ ਨਾਲ ਜੋੜਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਲੋਂ ਅਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਜਿਸ ਵਿੱਚ 25 ਪ੍ਰਾਣੀ ਅਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਗਗਨਦੀਪ ਸਿੰਘ ਪਡਿਆਲਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰਵਾਏ ਗਏ ਤਿੰਨ ਰੋਜਾ ਸਮਾਗਮ ਦੌਰਾਨ ਡਾ. ਰਾਜਦੀਪ ਸਿੰਘ ਛੀਨਾ, ਡਾ.ਦੀਪੇਸ਼ ਬੱਤਰਾ, ਡਾ. ਅਮਿਤ ਬੰਸਲ, ਡਾ. ਰੋਹਿਤ ਵਰਮਾ ਦੀ ਅਗਵਾਈ ਵਿੱਚ ‘ਇੰਡੋਂੋ ਯੂ ਕੇ ਇੰਸਟਿਚਊਟ ਆਫ ਹੈਲਥ ਕਿੰਗਸ ਲੰਦਨ ’ ਦੀ ਟੀਮ ਵਲੋਂ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮਰੀਜਾਂ ਦੇ ਸਹਿਤ ਸੰਬੰਧੀ ਫੁੱਲ ਬੌਡੀ ਚੈਕਅੱਪ ਕੀਤੇ ਗਏ। ਇਸ ਮੌਕੇ ਜਲੇਬੀਆਂ ਤੇ ਗੁਰੂ ਕੇ ਲੰਗਰ ਅਤੁੱਟ ਲੰਗਰ ਵਰਤਾਏ ਗਏ। ਸਟੇਜ ਸੇਕਟਰੀ ਦੀ ਭੂਮਿਕਾ ਗੁਰਮੁੱਖ ਸਿੰਘ ਭੌਜੌ ਮਾਜ਼ਰੀ ਨਾਭਾ ਵਲੋਂ ਨਿਭਾਈ ਗਈ। ਇਸ ਮੌਕੇ ਸਵਰਨ ਸਿੰਘ ਹੈੱਡ ਗ੍ਰੰਥੀ, ਜਸਵੀਰ ਸਿੰਘ, ਕਾਲਾ ਜੋਲੋਵਾਲ, ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ