ਸੜਕ ਹਾਦਸਿਆਂ ਵਿੱਚ ਤਿੰਨ ਵਿਅਕਤੀ ਜ਼ਖ਼ਮੀ, ਰਿਕਸ਼ਾ ਚਾਲਕ ਦੀ ਹਾਲਤ ਗੰਭੀਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਜਨਵਰੀ:
ਇੱਥੋਂ ਦੇ ਮੋਰਿੰਡਾ ਸੜਕ ਉਤੇ ਦੋ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਗਈ ਹੈ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਰਿਕਸ਼ਾ ਚਾਲਕ ਨੂੰ ਇਲਾਜ਼ ਲਈ ਪੀਜੀਆਈ ਹਸਪਤਾਲ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾ ਹਾਦਸਾ ਸ਼ਹਿਰ ਦੀ ਹੱਦ ਅੰਦਰ ਲੰਘੀ ਦੇਰ ਰਾਤ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮੋਰਿੰਡਾ ਵੱਲ ਤੋਂ ਆ ਰਹੀ ਕਾਰ (ਨੰਬਰ ਪੀ ਬੀ 12 ਡਬਲਿਊ 2424) ਨੇ ਸ਼ਹਿਰ ਦੀ ਹੱਦ ਅੰਦਰ ਮਹਿਕ ਰੈਸਟੋਰੈਂਟ ਨੇੜੇ ਇੱਕ ਸਵਾਰੀਆਂ ਢੋਣ ਵਾਲੇ ਇੱਕ ਰਿਕਸ਼ਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਤੇਜ਼ ਰਫ਼ਤਾਰ ਕਾਰ ਵੱਲੋਂ ਰਿਕਸ਼ੇ ਨੂੰ ਮਾਰੀ ਟੱਕਰ ਕਾਰਨ ਰਿਕਸ਼ਾ ਚਕਨਾਚੂਰ ਹੋ ਗਿਆ ਜਦਕਿ ਕਾਰ ਬੇਕਾਬੂ ਹੋ ਕੇ ਸੜਕ ਵਿਚਕਾਰ ਬਣਾਏ ਡੀਵਾਈਡਰ ਨਾਲ ਟਕਰਾ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਇਸ ਹਾਦਸੇ ਕਾਰਨ ਰਿਕਸ਼ਾ ਚਾਲਕ ਫਤਿਹ ਸਿੰਘ ਪੁੱਤਰ ਲਾਭ ਸਿੰਘ ਨਿਵਾਸੀ ਵਾਰਡ ਨੰਬਰ 5,ਕੁਰਾਲੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦਿਆਂ ਪੀਜੀਆਈ ਰੈਫਰ ਕੀਤਾ ਗਿਆ ਹੈ। ਜਖ਼ਮੀ ਰਿਕਸ਼ਾ ਚਾਲਕ ਦੀ ਹਾਲਤ ਪੀ ਜੀ ਆਈ ਵਿੱਚ ਗੱਭੀਰ ਦੱਸੀ ਗਈ ਹੈ।
ਇਸੇ ਦੌਰਾਨ ਦੂਜਾ ਹਾਦਸਾ ਵੀ ਇਸੇ ਸੜਕ ’ਤੇ ਹੋਇਆ। ਇਸ ਹਾਦਸੇ ਵਿੱਚ ਇੱਕ ਕਾਰ ਨੇ ਮੋਟਰ ਸਾਈਕਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਕਾਰਨ ਮੋਟਰਸਾਈਕਲ ਸਵਾਰ ਪ੍ਰੀਤਮ ਸਿੰਘ ਪੁੱਤਰ ਰਾਜਪਾਲ ਨਿਵਾਸੀ ਵਾਰਡ ਨੰਬਰ-9, ਕੁਰਾਲੀ ਅਤੇ ਗੌਰਵ ਪੁੱਤਰ ਵਿੱਕੀ ਨਿਵਾਸੀ ਮੁੱਲਾਂਪੁਰ ਸੋਢੀਆਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ। ਜਿਥੇ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਪੁਲੀਸ ਨੇ ਸੂਚਨਾ ਮਿਲਣ ’ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Load More Related Articles

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…