nabaz-e-punjab.com

ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਤਿੰਨ ਪਿੰਡਾਂ ਨੂੰ ਤੰਬਾਕੂ ਰਹਿਤ ਐਲਾਨਿਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 13 ਅਗਸਤ:
ਪੰਜਾਬ ਸਿਹਤ ਮਹਿਕਮੇ ਵੱਲੋਂ ਚਲਾਏ ਜਾ ਰਹੇ ਤੰਬਾਕੂ ਮੁਕਤ ਪੰਜਾਬ ਮੁਹਿੰਮ ਤਹਿਤ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਲੇਰ ਸਿੰਘ ਮੁਲਤਾਨੀ ਵੱਲੋਂ ਪੀ.ਐਚ.ਸੀ. ਅਦੀਨ ਪੈਂਦੇ ਤਿੰਨ ਪਿੰਡਾਂ ਨੂੰ ਤੰਬਾਕੂ ਮੁਕਤ ਐਲਾਨ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਦਲੇਰ ਸਿੰਘ ਮੁਲਤਾਨੀ ਨੇ ਪਿੰਡ ਭੂਪਨਗਰ ਕਲਾਂ, ਭੂਪਨਗਰ ਖੁਰਦ ਅਤੇ ਬਰਸਾਲ ਪੁਰ ਟੱਪਰੀਆਂ ਨੂੰ ਮੌਕੇ ਤੇ ਸਰਪੰਚ ਸਰਬਜੀਤ ਕੌਰ, ਗੁਰਮੁਖ ਸਿੰਘ, ਗੁਰਜੀਤ ਕੌਰ, ਜਸਪਾਲ ਸਿੰਘ ਅਤੇ ਪੰਚਾਇਤ ਮੈਬਰਾਂ ਨਾਲ ਵਿਸਤਾਰ ਪੂਰਵਕ ਗੱਲ ਕਰਕੇ ਤੰਬਾਕੂ ਮੁਕਤ ਐਲਾਨ ਕਰ ਦਿੱਤਾ ।
ਡਾ. ਮੁਲਤਾਨੀ ਨੇ ਦੱਸਿਆ ਕਿ ਇਨ੍ਹਾਂ ਪੰਚਾਇਤਾਂ ਵੱਲੋਂ ਲਿਖਤੀ ਮਤਾ ਪਾਇਆ ਗਿਆ ਅਤੇ ਪ੍ਰਣ ਕੀਤਾ ਗਿਆ ਕਿ ਇਨ੍ਹਾਂ ਪਿੰਡਾ ਵਿਚ ਨਾ ਤਾਂ ਬੀੜੀ, ਸਿਗਰਟ, ਤੰਬਾਕੂ ਕੋਈ ਪੀਵੇਗਾ ਅਤੇ ਨਾ ਹੀ ਵੇਚਿਆ ਜਾਵੇਗਾ । ਇਸੇ ਲੜੀ ਤਹਿਤ ਪਿੰਡ ਵਜੀਦਪੁਰ ਵਿਚ ਡਾ. ਮੁਲਤਾਨੀ ਵੱਲੋਂ ਪੰਚਾਇਤ ਮੈਬਰਾਂ ਨਾਲ ਸ਼ਲਾਹ ਮਸਰਵਾ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕਿ ਪਿੰਡ ਵਜੀਦਪੁਰ ਨੂੰ ਵੀ ਤੰਬਾਕੂ ਰਹਿਤ ਕੀਤਾ ਜਾਵੇ। ਡਾ. ਮੁਲਤਾਨੀ ਨੇ ਬੀੜੀ, ਸਿਗਰਟ, ਤੰਬਾਕੂ ਬਾਰੇ ਗੱਲ ਕਰਦੇ ਦੱਸਿਆ ਕਿ ਇਸ ਨਾਲ ਮੂੰਹ ਫੇਫੜਿਆ ਦੇ ਕੈਂਸਰ ਤੋਂ ਇਲਾਵਾ ਸਾਹ ਦੀਆਂ ਬਿਮਾਰੀਆਂ ਟੀ ਬੀ ਆਦਿ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਪੀ.ਐਚ.ਸੀ ਬੂਥਗੜ੍ਹ ਅਧੀਨ ਪੈਂਦੇ 119 ਪਿੰਡਾਂ ਵਿਚ ‘‘ਤੰਬਾਕੂ ਬੀੜੀ ਸਿਗਰਟ ਨਾਲ ਯਾਰੀ, ਕੈਂਸਰ ਟੀ.ਬੀ. ਸਾਹ ਦੀ ਬਿਮਾਰੀ ਦੀ ਤਿਆਰੀ’’ ਸਲੋਗਨ ਦੀ ਵਾਲ-ਪੇਟਿੰਗ ਕਰਵਾ ਦਿੱਤੀ ਗਈ ਹੈ। ਡਾ. ਮੁਲਤਾਨੀ ਨੇ ਦੱਸਿਆ ਕਿ 119 ਪਿੰਡਾਂ ਵਿਚ ਪੰਚਾਇਤਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਪਿੰਡਾਂ ਨੂੰ ਤੰਬਾਕੂ ਰਹਿਤ ਬਣਾਇਆ ਜਾਵੇਗਾ। ਇਸ ਮੌਕੇ ਵਿਕਰਮ ਕੁਮਾਰ, ਐਸ.ਆਈ ਗੁਰਤੇਜ ਸਿੰਘ, ਜਗਤਾਰ ਸਿੰਘ ਮਲਟੀ ਪਰਪਰਜ ਹੈਲਥ ਵਰਕਰ ਗੁਰਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਅਨੂੰਪ੍ਰੀਤ ਸਿੰਘ, ਜਨਕ ਕੁਮਾਰੀ ਆਦਿ ਹਾਜ਼ਰ ਸਨ ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…