nabaz-e-punjab.com

ਵਿਰਾਸਤੀ ਅਖਾੜੇ ਵਿੱਚ ‘ਤੀਆਂ ਧੀਆਂ ਦੀਆਂ’ ਪ੍ਰੋਗਰਾਮ ਆਯੋਜਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਯੂਨੀਵਰਸਲ ਆਰਟ ਐੱਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵੱਲੋਂ ਆਪਣੇ ਮਹੀਨਾਵਾਰ 6ਵੇਂ ਵਿਰਾਸਤੀ ਅਖਾੜੇ ਵਿੱਚ ‘ਤੀਆਂ ਧੀਆਂ ਦੀਆਂ’ ਫੇਜ਼-1 ਵਿੱਚ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਦਲਜੀਤ ਕੌਰ ਸਿੱਧੂ ਪਤਨੀ ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ, ਸ੍ਰੀਮਤੀ ਸੁਮਨ ਕੌਂਸਲਰ ਮੁਹਾਲੀ ਅਤੇ ਗੋਪਾਲ ਸ਼ਰਮਾ ਤੇ ਗੁਰਮੁੱਖ ਸਿੰਘ ਲੌਂਗੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਪੀਂਘਾਂ ਝੂਟਦੇ ਹੋਏ ਗਿੱਧੇ ਦਾ ਖੁੱਲਾ ਪਿੜ ਬੰਨ ਕੇ ਹੋਈ। ਇਸ ਮੌਕੇ ਤੀਆਂ ਦੇ ਗੀਤਾਂ ਨਾਲ ਦਵਿੰਦਰ, ਸਿਮਰਨ ਰੰਧਾਵਾ, ਸਿਸ਼ੀ, ਆਰਾ ਦੀਪ, ਰਮਨ, ਸਿਮਰਨਜੀਤ ਵੱਲੋਂ ਸੱਭਿਆਚਾਰਕ ਗੀਤ ਗਾਏ। ਵਿਸ਼ੇਸ਼ ਪੇਸ਼ਕਾਰੀਆਂ ਵਿੱਚ ਲੋਕ ਗਾਇਕ ਭੁਪਿੰਦਰ ਬਾਬਲ ਦੀ ਨਿਰਦੇਸ਼ਨਾ ਹੇਠ ਬੀਬਾ ਪੂਜਾ ਨੇ ਘੜਾ ਵਜਾ ਕੇ ਹਾਜ਼ਰੀ ਲਵਾਈ। ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੰਗਾ ਦੀ ਨਿਰਦੇਸ਼ਨਾਂ ਹੇਠ ਅਨੁਰੀਤ ਪਾਲ ਕੌਰ ਤੇ ਲੀਜ਼ਾ ਨੰਦਾ ਨੇ ਪਹਿਲੀ ਵਾਰ ਕੁੜੀਆਂ ਵੱਲੋੱ ਲੋਕ ਸਾਜ਼ ਅਲਗੋਜ਼ੇ ਦੀ ਪੇਸ਼ਕਾਰੀ ਦੇ ਕੇ ਵਾਹ ਵਾਹ ਖੱਟੀ। ਬੇਬੀ ਗੁਨਤਾਸ਼, ਗੁਰਨੂਰ ਤੇ ਦੀਪਇੰਦਰ ਵੱਲੋਂ ਗੀਤ ਤੇ ਪੇਸ਼ਕਾਰੀ ਦੇ ਨਾਲ ਬਲਬੀਰ ਚੰਦ ਦੀ ਨਿਰਦੇਸ਼ਨਾਂ ਵਿੱਚ ਲੋਕ-ਨਾਚ ਜਿੰਦੂਆ ਪੇਸ਼ ਹੋਇਆ।
ਵਿਰਾਸਤੀ ਪਹਿਰਾਵਾ ਮੁਕਾਬਲਾ ਪਿਓਰ ਪੰਜਾਬਣ ਵਿੱਚ ਸਿਮਰਨ ਰੰਧਾਵਾ ਪਹਿਲੇ, ਸਿਮਰ ਧੀਮਾਨ, ਅੰਮ੍ਰਿਤ ਪਾਲ ਕੌਰ, ਅਨੁਰੀਤ ਪਾਲ ਕੌਰ ਜੇਤੂ ਰਹੀਆਂ। ਨਿਰਦੇਸ਼ਕ ਤੇ ਫਿਲਮ ਅਦਾਕਾਰਾਂ ਤੇਜੀ ਸੰਧੂ, ਸ੍ਰੀਮਤੀ ਕੋਹਿਨੂਰ ਵਰਲਡ ਪੰਜਾਬਣ ਜੇਤੂ ਤਰਨਜੀਤ ਕੌਰ, ਗਾਇਕਾ ਆਰ ਦੀਪ ਰਮਨ ਨੇ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ। ਮਲਕੀਤ ਸਿੰਘ ਰੌਣੀ ਫਿਲਮ ਅਦਾਕਾਰ ਨੇ ਵਿਸ਼ੇਸ਼ ਸ਼ਿਰਕਤ ਕਰਕੇ ਅੌਰਤਾਂ ਦੀ ਸਮਾਜ ਵਿੱਚ ਨਿਭਾਈ ਜਾ ਰਹੀ ਭੂਮਿਕਾ ਲਈ ਸ਼ਲਾਘਾ ਕੀਤੀ। ਸੁਸਾਇਟੀ ਵੱਲੋੱ ਵਿਸ਼ੇਸ਼ ਤੌਰ ਤੇ ਲੋਕ ਗਾਇਕਾ ਭੁਪਿੰਦਰ ਕੌਰ ਮੁਹਾਲੀ, ਨਿਰਦੇਸ਼ਕ ਤੇ ਅਦਾਕਾਰਾ ਅਨੀਤਾ ਸਬਦੀਸ਼ ਤੇ ਰਮਨ ਢਿੱਲੋਂ ਨੂੰ ਕਲਾ ਖੇਤਰ ਵਿੱਚ ਦਿੱਤੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਸ਼ਿਖਰ ਵਿੱਚ ਭੁਪਿੰਦਰ ਕੌਰ ਮੁਹਾਲੀ ਵੱਲੋਂ ਜੁਗਨੀ ਮਿਰਜ਼ਾ ਗਾਇਆ ਗਿਆ। ਸੁਖਬੀਰ ਪਾਲ ਕੌਰ ਵੱਲੋਂ ਨਿਰਦੇਸ਼ਿਤ ਗਿੱਧੇ ਵਿੱਚ, ਗੁਨੀਸ਼ਾ, ਤਾਰੀਕਾਂ, ਰੂਚੀ, ਸਾਹਿਬਾਂ, ਬਲਜੀਤ, ਜਗਜੋਤ, ਪਾਇਲ, ਅਨੂਰੀਤ ਨੇ ਤੀਆਂ ਨੂੰ ਯਾਦਗਾਰੀ ਬਣਾ ਦਿੱਤਾ।
ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਅੰਮ੍ਰਿਤਪਾਲ ਸਿੰਘ, ਬਲਕਾਰ ਸਿੱਧੂ, ਹਰਕੀਰਤ, ਬਲਜੀਤ ਫਿੱਡੀਆਵਾਲਾ, ਸ਼ਗਨਪ੍ਰੀਤ, ਹਰਮਨ, ਮਨਿੰਦਰ, ਜਤਿੰਦਰ ਸਿੰਘ ਐਸਡੀਓ ਦੀ ਵਿਸ਼ੇਸ਼ ਭੂਮਿਕਾ ਰਹੀ। ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਤੇ ਫਿਲਮ ਅਦਾਕਾਰ ਨਰਿੰਦਰ ਨੀਨਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਜਦੋਂਕਿ ਮੰਚ ਸੰਚਾਲਨ ਗੁਰਲੀਨ ਕੌਰ ਨੇ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…