ਬੈਂਕਾਂ ਵਿੱਚ ਕੰਮ ਕਰਨ ਦਾ ਸਮਾਂ ਵਧਾਇਆ ਜਾਵੇ: ਜੋਗੀ

24 ਘੰਟੇ ਰਾਤ ਨੂੰ ਵੀ ਬੈਂਕ ਖੁੱਲ੍ਹੇ ਰੱਖੇ ਜਾਣ ਲਈ ਕੇਂਦਰੀ ਵਿੱਤ ਮੰਤਰੀ ਨੂੰ ਲਿਖਿਆ ਪੱਤਰ

ਨਿਊਜ਼ ਡੈਸਕ
ਮੁਹਾਲੀ, 9 ਦਸੰਬਰ
ਸਮਾਜ ਸੇਵੀ ਆਗੂ ਜੋਗਿੰਦਰ ਸਿੰਘ ਜੋਗੀ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਨੋਟਬੰਦੀ ਕਾਰਨ ਲੋਕਾਂ ਨੂੰ ਬੈਂਕਾਂ ਵਿੱਚ ਹੋ ਰਹੀ ਪ੍ਰੇਸ਼ਾਨੀ ਨੂੰ ਦੇਖਦਿਆਂ ਫੌਰੀ ਤੌਰ ’ਤੇ ਬੈਂਕਾਂ ਵਿੱਚ ਕੰਮ ਕਰਨ ਦਾ ਸਮਾਂ ਵਧਾਇਆ ਜਾਵੇ। ਸ੍ਰੀ ਜੋਗੀ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਬੈਂਕਾਂ ਦਾ ਕੰਮ ਕਰਨ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਹੈ। ਜਦੋਂ ਕਿ ਇਹ ਹੀ ਸਮਾਂ ਆਮ ਲੋਕਾਂ ਦੇ ਰੁਜਗਾਰ ਕਰਨ, ਕੰਮ ਕਰਨ, ਦੁਕਾਨਦਾਰੀ ਕਰਨ, ਨੌਕਰੀ ਕਰਨ ਦਾ ਹੁੰਦਾ ਹੈ। ਇਸ ਕਰਕੇ ਇਸ ਸਮੇਂ ਦੌਰਾਨ ਆਪਣਾ ਕੰਮ ਕਰ ਰਹੇ ਵਿਅਕਤੀ ਕੋਲ ਬੈਂਕ ਵਿੱਚ ਜਾਣਾ ਆਸਾਨ ਨਹੀਂ ਹੁੰਦਾ, ਕਿਉਂਕਿ ਜੇ ਉਹ ਬੈਂਕਾਂ ਅੱਗੇ ਲੱਗੀ ਲਾਈਨ ਵਿੱਚ ਲੱਗ ਜਾਂਦਾ ਹੈ ਤਾਂ ਸਾਰਾ ਦਿਨ ਉਸ ਦਾ ਬੈਂਕ ਵਿੱਚ ਹੀ ਬੀਤ ਜਾਂਦਾ ਹੈ ਅਤੇ ਫਿਰ ਉਹ ਆਪਣੇ ਕੰਮ ਧੰਦੇ ਉਪਰ ਨਹੀਂ ਜਾ ਸਕਦਾ। ਇਸ ਤਰ੍ਹਾਂ ਸਬੰਧਤ ਵਿਅਕਤੀ ਦੀ ਦਿਹਾੜੀ ਮਰ ਜਾਂਦੀ ਹੈ ਅਤੇ ਦੁਕਾਨਦਾਰਾਂ ਦਾ ਕੰਮ ਠੱਪ ਹੋ ਜਾਂਦਾ ਹੈ।
ਸ੍ਰੀ ਜੋਗੀ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਬੈਂਕਾਂ ਦੇ ਕੰਮ ਕਰਨ ਦਾ ਸਮਾਂ ਵਧਾਇਆ ਜਾਵੇ ਅਤੇ ਰਾਤ ਸਮੇਂ ਵੀ ਬੈਂਕ ਖੁਲੇ ਰਖੇ ਜਾਣ। ਉਨ੍ਹਾਂ ਕਿਹਾ ਕਿ ਭਾਵੇਂ ਰਾਤ ਸਮੇਂ ਬੈਂਕਾਂ ਵਿੱਚ ਸਿਰਫ ਪੈਸੇ ਦੇਣ ਦਾ ਹੀ ਕੰਮ ਹੋਵੇ ਤੇ ਹੋਰ ਕੰਮ ਨਾ ਹੋਣ ਪਰ ਬੈਂਕਾਂ ਵਿੱਚ ਰਾਤ ਸਮੇਂ ਪੈਸੇ ਦੇਣ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਦਿਨੇ ਆਪਣੇ ਕੰਮ ਧੰਦੇ ਵਿੱਚ ਰੁਝੇ ਲੋਕ ਰਾਤ ਸਮੇਂ ਬਂੈਕਾਂ ਵਿੱਚੋਂ ਆਪਣੇ ਪੈਸੇ ਕਢਾ ਸਕਣ। ਉਨ੍ਹਾਂ ਕਿਹਾ ਕਿ ਜਿਸ ਤਰਾਂ ਏ ਟੀ ਐਮ 24 ਘੰਟੇ ਕੰਮ ਕਰਦੇ ਹੇਨ, ਉਸੇ ਤਰਾਂ ਹੀ ਬੈਂਕਾਂ ਦਾ ਸਮਾਂ ਵੀ 24 ਘੰਟੇ ਕਰ ਦੇਣਾ ਚਾਹੀਦਾ ਹੈ, ਜੇ 24 ਘੰਟੇ ਬੈਂਕਾਂ ਦਾ ਕੰਮ ਕਰਨ ਦਾ ਸਮਾਂ ਸੰਭਵ ਨਾ ਹੋਵੇ ਤਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਬੈਂਕਾਂ ਵਿੱਚ ਕੰਮ ਕਾਜ ਜਾਰੀ ਰਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਕਰਨ ਨਾਲ ਆਮ ਲੋਕਾਂ ਨੂੰ ਕਾਫੀ ਸਹੁਲਤ ਮਿਲੇਗੀ ਅਤੇ ਬੈਂਕਾਂ ਵਿੱਚ ਲੱਗ ਰਹੀਆਂ ਲਾਈਨਾਂ ਵੀ ਘੱਟ ਹੋ ਜਾਣਗੀਆਂ ਅਤੇ ਹਰ ਇਕ ਵਿਅਕਤੀ ਨੂੰ ਉਸ ਦੀ ਲੋੜ ਅਨੁਸਾਰ ਪੈਸਾ ਮਿਲ ਜਾਵੇਗਾ।
ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਸਨਿੱਚਰਵਾਰ ਅਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਖੋਲ੍ਹਿਆ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਕੰਮ ਧੰਦੇ ਬੈਂਕ ਵਿੱਚ ਇਹਨਾਂ ਦਿਨਾਂ ਦੌਰਾਨ ਵੀ ਹੋ ਸਕਣ। ਉਨ੍ਹਾਂ ਕਿਹਾ ਕਿ ਬੈਂਕ ਜਰੂਰੀ ਸੇਵਾਵਾਂ ਅਧੀਨ ਆਂਉਂਂਦੇ ਹਨ। ਇਸ ਲਈ ਬੈਕਾਂ ਵਿੱਚ ਹਰ ਤਰਾਂ ਦੀਆਂ ਹੋਣ ਵਾਲੀਆਂ ਛੁੱਟੀਆਂ ਰੱਦ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਸਨਿੱਚਰਵਾਰ ਅਤੇ ਐਤਵਾਰ ਨੂੰ ਵੀ ਬੈਂਕ ਖੁਲੇ ਰੱਖੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਣ ਮਹੀਨੇ ਦੇ ਦੂਜੇ ਅਤੇ ਚੌਥੇ ਸਨਿੱਚਰਵਾਰ ਅਤੇ ਹਰੇਕ ਐਤਵਾਰ ਬੈਂਕ ਬੰਦ ਰਹਿੰਦੇ ਹਨ। ਇਸ ਸਿਸਟਮ ਨੂੰ ਵੀ ਬਦਲ ਕੇ ਹਰ ਸਨੀਵਾਰ ਅਤੇ ਐਤਵਾਰ ਬੈਂਕ ਖੱੁਲੇ ਰੱਖੇ ਜਾਣੇ ਚਾਹੀਦੇ ਹਨ ਅਤੇ ਬੈਂਕਾਂ ਦਾ ਸਮਾਂ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੱਕ ਕਰਨਾ ਚਾਹੀਦਾ ਹੈ ਤਾਂ ਕਿ ਬੈਂਕਾਂ ਵਿੱਚ ਪੈਸੇ ਲੈਣ ਆਏ ਲੋਕਾਂ ਅਤੇ ਹੋਰ ਕੰਮ ਧੰਦੇ ਆਏ ਲੋਕਾਂ ਨੂੰ ਰਾਹਤ ਮਿਲ ਸਕੇ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…