ਘਾਤਕ ਸਟਰੋਕ ਦੀ ਸਮੇਂ ਸਿਰ ਸਰਜਰੀ ਨਾਲ ਸੁਰੱਖਿਆ ਇੰਚਾਰਜ ਨੂੰ ਮਿਲੀ ਨਵੀਂ ਜ਼ਿੰਦਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜਨਵਰੀ:
ਚੰਬਾ ਦੇ ਚਮੇਰਾ ਪ੍ਰਾਜੈਕਟ ਦੇ ਸੁਰੱਖਿਆ ਇੰਚਾਰਜ ਅਸ਼ੋਕ ਕੁਮਾਰ (56 ਸਾਲ) ਨੂੰ ਹਾਲ ਹੀ ਵਿੱਚ ਸਥਾਨਕ ਆਈਵੀ ਹਸਪਤਾਲ ਸੈਕਟਰ-71 (ਮੁਹਾਲੀ) ਵਿਖੇ ਘਾਤਕ ਦਿਮਾਗ ਦੇ ਸਟਰੋਕ ਦੀ ਸਮੇਂ ਸਿਰ ਕੀਤੀ ਗਈ ਸਰਜਰੀ ਨਾਲ ਇੱਕ ਨਵੀਂ ਜ਼ਿੰਦਗੀ ਮਿਲੀ। ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਆਈਵੀ ਹਸਪਤਾਲ ਦੇ ਕਾਰਡੀਓ ਵੈਸਕੁਲਰ ਸਰਜਨ ਡਾ. ਹਰਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਮਰੀਜ਼ ਦੇ ਦਿਮਾਗ ਦੀ ਖੱਬੇ ਪਾਸੇ ਦੀ ਨਾੜੀ ਵਿਚ ਰੁਕਾਵਟ ਸੀ। ਨਾੜੀ ਵਿਚ ਰੁਕਾਵਟ ਨਾਜ਼ੁਕ ਸੀ ਅਤੇ ਕਿਸੇ ਵੀ ਸਮੇਂ ਘਾਤਕ ਪੇਚੀਦਗੀਆਂ ਦਾ ਕਾਰਨ ਬਣ ਸਕਦੀ ਹੈ। ਮਰੀਜ਼ ਦੀ ਗੰਭੀਰ ਸਥਿਤੀ ਨੂੰ ਦੇਖਦਿਆਂ ਉਸ ਨੂੰ ਤੁਰੰਤ ਸਰਜਰੀ ਲਈ ਲਿਜਾਇਆ ਗਿਆ।
ਕੈਰੋਟਿਡ ਆਰਟਰੀ ਸਟੇਨੋਸਿਸ ਇਕ ਅਜਿਹੀ ਸਥਿਤੀ ਜਿਸ ਵਿਚ ਦਿਮਾਗ ਵਿਚ ਲਹੂ ਕੁਝ ਸਮੇਂ ਲਈ ਪਹੁੰਚਣਾ ਬੰਦ ਕਰ ਦਿੰਦਾ ਹੈ, ਇਸ ਸਥਿਤੀ ਦਾ ਇਲਾਜ ਕਰਨ ਲਈ ਕੈਰੋਟਿਡ ਐਂਡਾਰਟੇਕਟਰੋਮੀ ਦੀ ਲੋੜ ਹੁੰਦੀ ਹੈ। ਰੁਕਾਵਟ ਨੂੰ ਕੈਰੋਟਿਡ ਐਂਡਾਰਟੇਕਟਰੋਮੀ ਸਰਜਰੀ ਦੁਆਰਾ ਦੂਰ ਕੀਤਾ ਗਿਆ। ਦਿਮਾਗ ਦੇ ਨੁਕਸਾਨ ਦੀ ਸੰਭਾਵਨਾ ਨੂੰ ਘਟਾਉਣ ਲਈ, ‘ਬੇਦੀ ਕੂਲਿੰਗ ਟਰਬਾਈਨ ਤਕਨੀਕ’ ਦੀ ਵਰਤੋਂ ਕੀਤੀ ਗਈ। ਸਰਜਰੀ ਤੋਂ ਬਾਅਦ ਅਸ਼ੋਕ ਕੁਮਾਰ ਨੇ ਉਮੀਦ ਅਨੁਸਾਰ ਸਹੀ ਸਿਹਤਯਾਬੀ ਕੀਤੀ।

Load More Related Articles

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …