
ਸ਼ਹੀਦ ਭਗਤ ਸਿੰਘ ਖਾਲਸਾ ਆਦਰਸ਼ ਸਕੂਲ ਪਡਿਆਲਾ ਵਿੱਚ ਤੀਆਂ ਮਨਾਈਆਂ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਜੁਲਾਈ:
ਨੇੜਲੇ ਪਿੰਡ ਪਡਿਆਲਾ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਖਾਲਸਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਤੀਆਂ ਦਾ ਸਮਾਗਮ ਸਾਬਕਾ ਵਿਧਾਇਕ ਬੀਬੀ ਦਲਜੀਤ ਕੌਰ ਦੀ ਦੇਖ ਰੇਖ ਵਿਚ ਕਰਾਇਆ ਗਿਆ। ਇਸ ਦੌਰਾਨ ਵਿਦਿਆਰਥਣਾਂ ਵਿੱਚ ਪ੍ਰਬੰਧਕਾਂ ਵੱਲੋਂ ਮਹਿੰਦੀ ਲਾਉਣ ਦੇ ਮੁਕਾਬਲੇ ਵੀ ਕਰਾਏ ਗਏ। ਇਸ ਦੌਰਾਨ ਸਕੂਲੀ ਵਿਦਿਆਰਥੀਣਾਂ ਨੇ ਗਿੱਧਾ, ਬੋਲੀਆਂ ਤੇ ਤੀਆਂ ਨਾਲ ਸਬੰਧਤ ਗੀਤ ਗਾ ਕੇ ਖ਼ੂਬ ਰੌਣਕਾਂ ਲਾਈਆਂ। ਇਸੇ ਦੌਰਾਨ ਵਿਦਿਆਰਥਣਾਂ ਨੇ ਪੀਂਘਾਂ ਵੀ ਝੂਟੀਆਂ। ਇਸ ਦੌਰਾਨ ਪ੍ਰੋ.ਮੋਨਿਕਾ ਸੂਦ ਨੇ ਤੀਆਂ ਦੇ ਵਿਰਾਸਤੀ ਪਿਛੋਕੜ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥਣਾਂ ਨੂੰ ਤੀਆਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ। ਇਸ ਮੌਕੇ ਪੂਨਮ ਰਾਣੀ ਨੇ ਵਿਦਿਆਰਥਣਾਂ ਵਿਚ ਕਰਵਾਏ ਸਮਾਰੋਹ ਦੀ ਤਿਆਰੀ ਕਰਵਾਈ। ਇਸ ਮੌਕੇ ਮਨਪ੍ਰੀਤ ਕੌਰ, ਸਰਬਜੀਤ ਕੌਰ, ਕੋਮਲਪ੍ਰੀਤ ਕੌਰ, ਗਗਨਦੀਪ ਕੌਰ, ਪਿੰਕੀ ਰਾਣੀ, ਸਿਮਰਨਪ੍ਰੀਤ ਕੌਰ, ਬਲਜਿੰਦਰ ਕੌਰ ਆਦਿ ਹਾਜ਼ਰ ਸਨ।