Share on Facebook Share on Twitter Share on Google+ Share on Pinterest Share on Linkedin ਸਿੰਘਪੁਰਾ ਵਿੱਚ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 23 ਜੁਲਾਈ: ਨੇੜਲੇ ਪਿੰਡ ਸਿੰਘਪੁਰਾ ਵਿਖੇ ਪਿੰਡ ਦੀਆਂ ਅੌਰਤਾਂ ਅਤੇ ਲੜਕੀਆਂ ਨੇ ਤੀਆਂ ਦਾ ਤਿਉਹਾਰ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਜਗਮੋਹਨ ਕੌਰ ਪਤਨੀ ਜ਼ੈਲਦਾਰ ਕਮਲਜੀਤ ਸਿੰਘ ਸੰਮਤੀ ਮੈਂਬਰ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਕਰਵਾਏ ਸਮਾਰੋਹ ਦਾ ਉਦਘਾਟਨ ਸਰਪੰਚ ਬਲਜਿੰਦਰ ਕੌਰ ਨੇ ਕੀਤਾ। ਇਸ ਮੌਕੇ ਅੌਰਤਾਂ ਅਤੇ ਲੜਕੀਆਂ ਨੇ ਢੋਲ ਦੀ ਥਾਪ ਤੇ ਗਿੱਧਾ ਪਾਕੇ ਬੋਲੀਆਂ ਰਾਂਹੀ ਕਈ ਘੰਟੇ ਰੰਗ ਬੰਨ੍ਹਿਆ। ਇਸ ਦੌਰਾਨ ਇਕੱਤਰ ਸਭਨਾਂ ਅੌਰਤਾਂ ਅਤੇ ਲੜਕੀਆਂ ਨੇ ਪੀਘਾਂ ਝੂਟਣ ਦਾ ਆਨੰਦ ਵੀ ਮਾਣਿਆ। ਇਸ ਦੌਰਾਨ ਜਗਮੋਹਨ ਕੌਰ ਨੇ ਦੱਸਿਆ ਕਿ ਪਿੰਡ ਦੀਆਂ ਵਿਆਹੀਆਂ ਲੜਕੀਆਂ ਨੂੰ ਪਿੰਡ ਆਉਣ ਤੇ ਉਹ ਸਾਂਝੇ ਰੂਪ ਵਿਚ ਇੱਕ ਥਾਂ ਤੇ ਤੀਆਂ ਮਨਾਉਣ ਦਾ ਉਪਰਾਲਾ ਕਰਦੇ ਹਨ ਜਿਸ ਨਾਲ ਸਾਰੀਆਂ ਪੁਰਾਣੀਆਂ ਵਿਛੜੀਆਂ ਸਹੇਲੀਆਂ ਇੱਕ ਦੂਸਰੇ ਨੂੰ ਮਿਲ ਲੈਂਦੀਆਂ ਹਨ ਤੇ ਤੀਆਂ ਵੀ ਮਨ ਹੋ ਜਾਂਦੀਆਂ ਹਨ। ਇਸ ਮੌਕੇ ਗੁਰਜਿੰਦਰ ਕੌਰ, ਸੁਖਵਿੰਦਰ ਕੌਰ, ਰਣਜੀਤ ਕੌਰ, ਲੀਜ਼ਾ ਪਾਠਕ, ਰਿਤੂ ਜੋਸ਼ੀ, ਸੁਨੀਤਾ ਰਾਣੀ, ਪੂਨਮ, ਕਮਲਜੀਤ ਕੌਰ, ਅਮਰਜੀਤ ਅਕੁਰ, ਗਗਨਜੋਤ ਕੌਰ, ਜਸਵਿੰਦਰ ਕੌਰ, ਰੇਖਾ, ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ, ਭਿੰਦਰ ਕੌਰ, ਸਵਰਨ ਕੌਰ, ਭੁਪਿੰਦਰ ਕੌਰ ਸਮੇਤ ਵੱਡੀ ਗਿਣਤੀ ਵਿਚ ਨਿੱਕੀਆਂ ਨਿੱਕੀਆਂ ਬਾਲੜੀਆਂ ਨੇ ਵੀ ਤੀਆਂ ਮਨਾਈਆਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ