ਮਾਤਾ ਸੁਰਿੰਦਰ ਕੌਰ ਦੀ ਯਾਦ ਵਿੱਚ ਪਿੰਡ ਕਾਲੇਵਾਲ ਵਿੱਚ ਲਾਇਬਰੇਰੀ ਬਣਾਉਣ ਦਾ ਐਲਾਨ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 15 ਸਤੰਬਰ:
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਦੇ ਮਾਤਾ ਸਰਦਾਰਨੀ ਸੁਰਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ ਗੁਰਦਵਾਰਾ ਸਾਹਿਬ ਪਿੰਡ ਕਾਲੇਵਾਲ ਵਿੱਚ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਵਿਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਲੋਕ ਸਭਾ ਦੇ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਆਗੂ ਰਣਜੀਤ ਸਿੰਘ ਗਿੱਲ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਡੇਰਾਬੱਸੀ ਤੋਂ ਅਕਾਲੀ ਦਲ ਦੇ ਵਿਧਾਇਕ ਐਨ.ਕੇ ਸ਼ਰਮਾ ਅਤੇ ਐਸਜੀਪੀਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੇ ਮਾਤਾ ਸੁਰਿੰਦਰ ਕੌਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣ ਪਾਇਆ। ਸ੍ਰੀ ਚੰਦੂਮਾਜਰਾ ਨੇ ਸਵਰਗੀ ਮਾਤਾ ਸੁਰਿੰਦਰ ਕੌਰ ਦੀ ਯਾਦ ਵਿੱਚ ਪਿੰਡ ਕਾਲੇਵਾਲ ਵਿੱਚ ਲਾਇਬਰੇਰੀ ਬਣਾਉਣ ਦਾ ਐਲਾਨ ਕੀਤਾ ਅਤੇ ਇਸ ਕੰਮ ਲਈ ਉਨ੍ਹਾਂ ਢਾਈ ਲੱਖ ਰੁਪਏ ਦੀ ਗਰਾਂਟ ਦੇਣ ਦਾ ਵਾਅਦਾ ਵੀ ਕੀਤਾ।
ਇਸ ਮੌਕੇ ਜਥੇਦਾਰ ਉਜਾਗਰ ਸਿੰਘ ਬਡਾਲੀ, ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਲਖਵਿੰਦਰ ਕੌਰ ਗਰਚਾ, ਰਾਕੇਸ਼ ਕਾਲੀਆ, ਜਥੇ. ਮਨਜੀਤ ਸਿੰਘ ਮੁੰਧੋਂ, ਜਥੇ. ਬਲਜੀਤ ਸਿੰਘ ਕੁੰਬੜਾ, ਪਰਮਜੀਤ ਕੌਰ ਲਾਂਡਰਾ, ਕਾਲਾ ਗਿਲਕੋ, ਚੌਧਰੀ ਅਰਜਨ ਸਿੰਘ ਕਾਂਸਲ, ਦਵਿੰਦਰ ਸਿੰਘ ਬਾਜਵਾ, ਜਥੇਦਾਰ ਅਜਮੇਰ ਸਿੰਘ ਲੱਖੇਵਾਲ, ਦਰਸ਼ਨ ਸਿੰਘ ਸ਼ਿਵਜੋਤ, ਹਰਪਾਲ ਸਿੰਘ ਜੱਲਾ, ਢਾਡੀ ਮਲਕੀਤ ਸਿੰਘ ਪਪਰਾਲੀ, ਰਵਿੰਦਰ ਸਿੰਘ ਖੇੜਾ, ਡਾਇਰੈਕਟਰ ਬਲਵਿੰਦਰ ਸਿੰਘ ਕਾਕਾ, ਰਣਧੀਰ ਸਿੰਘ ਧੀਰਾ, ਸਰਬਜੀਤ ਸਿੰਘ ਕਾਦੀਮਾਜਰਾ, ਦਿਲਬਾਗ ਸਿੰਘ ਮੀਆਂਪੁਰ ਪ੍ਰਧਾਨ, ਰਣਜੀਤ ਸਿੰਘ ਗੁਡਵਿੱਲ, ਹਰਪ੍ਰੀਤ ਸਿੰਘ ਬਸੰਤ, ਪ੍ਰਧਾਨ ਹਰਜੀਤ ਸਿੰਘ ਰਾਮਪੁਰ ਟੱਪਰੀਆਂ, ਪ੍ਰਧਾਨ ਕੁਲਵੰਤ ਸਿੰਘ ਪੰਮਾ, ਪ੍ਰਧਾਨ ਕ੍ਰਿਸ਼ਨਾ ਦੇਵੀ ਧੀਮਾਨ, ਗੁਰਚਰਨ ਸਿੰਘ ਰਾਣਾ ਮੀਤ ਪ੍ਰਧਾਨ, ਹਰਨੇਕ ਸਿੰਘ ਨੇਕੀ, ਕੁਲਵੰਤ ਕੌਰ ਪਾਬਲਾ, ਅਮ੍ਰਿਤਪਾਲ ਕੌਰ ਬਾਠ, ਸੁਰਿੰਦਰ ਕੌਰ ਸ਼ੇਰਗਿੱਲ, ਗੁਰਬਚਨ ਸਿੰਘ ਨਵਾਂਗਰਾਓ, ਅੰਜੂ ਚੰਦਰ ਪ੍ਰਧਾਨ ਖਰੜ, ਗੁਰਚਰਨ ਸਿੰਘ ਸੈਣੀ, ਸਾਬਕਾ ਚੇਅਰਮੈਨ ਗੁਰਨੇਕ ਸਿੰਘ ਭਾਗੋਮਾਜਰਾ, ਸਤਿੰਦਰ ਸਿੰਘ ਗਿੱਲ, ਹਰਸਿਮਰਨ ਬੰਨੀ ਯੂਥ ਪ੍ਰਧਾਨ, ਸਾਹਿਬ ਸਿੰਘ ਬਡਾਲੀ, ਚੇਅਰਪਰਸ਼ਨ ਮਨਜੀਤ ਕੌਰ, ਮਨਦੀਪ ਸਿੰਘ ਖਿਜ਼ਰਾਬਾਦ, ਕੁਲਵਿੰਦਰ ਸਿੰਘ ਸਰਪੰਚ ਰਕੌਲੀ, ਵਿਸ਼ੂ ਕੁਰਾਲੀ, ਇੰਦਰਬੀਰ ਸਿੰਘ ਪ੍ਰਧਾਨ, ਗੁਰਮੀਤ ਸਿੰਘ ਸਾਂਟੂ, ਲਖਵੀਰ ਲੱਕੀ, ਰਾਜਦੀਪ ਹੈਪੀ, ਦਵਿੰਦਰ ਠਾਕੁਰ, ਦਲਵਿੰਦਰ ਸਿੰਘ ਬੈਨੀਪਾਲ ਆਪ ਆਗੂ, ਇੰਦਰਬੀਰ ਸਿੰਘ ਪ੍ਰਧਾਨ ਕੁਰਾਲੀ, ਕਮਲਜੀਤ ਸਿੰਘ ਸਿੰਘਪੁਰਾ, ਹਰਜਿੰਦਰ ਸਿੰਘ ਮੁੰਧੋ, ਲੱਕੀ ਕਲਸੀ, ਵਿਨੀਤ ਕਾਲੀਆ, ਲਖਵੀਰ ਲੱਕੀ, ਹਰਜੀਤ ਹਰਮਨ, ਅਵਤਾਰ ਸਿੰਘ ਸਰਪੰਚ ਸਲੇਮਪੁਰ, ਹਰਦੀਪ ਸਿੰਘ ਸਰਪੰਚ ਖਿਜ਼ਰਾਬਾਦ, ਪ੍ਰਿੰਸ ਕੁਰਾਲੀ, ਹਰਪਾਲ ਸਿੰਘ ਦਾਤਾਰਪੁਰ, ਦਲਵਿੰਦਰ ਸਿੰਘ ਕਿਸ਼ਨਪੁਰਾ, ਕਮਲ ਕਿਸ਼ੋਰ ਸ਼ਰਮਾ, ਪ੍ਰੀਤਮਹਿੰਦਰ ਸਿੰਘ ਬਿੱਟਾ, ਜਸਵੀਰ ਸਿੰਘ ਰਕੌਲੀ, ਸਵਰਨ ਸਿੰਘ ਪ੍ਰਧਾਨ ਗੁਰਦਵਾਰਾ ਕੁਰਾਲੀ, ਅਮਨਦੀਪ ਸਿੰਘ ਗੋਲਡੀ, ਹਰਿੰਦਰ ਸਿੰਘ ਧਨੋਆ, ਜਸਪਾਲ ਸਿੰਘ ਤਾਨ, ਗੁਰਨਾਮ ਸਿੰਘ ਮੁੰਡੀਖਰੜ, ਹੈਪੀ ਧੀਮਾਨ, ਰੇਸ਼ਮ ਸਿੰਘ ਖਰੜ, ਜੁਗਰਾਜ ਸਿੰਘ ਮਾਨਖੇੜੀ, ਹਰਭਾਗ ਸਿੰਘ ਦੇਸੁਮਾਜਰਾ, ਹਰਵਿੰਦਰ ਸਿੰਘ ਝਿੰਗੜਾਂ, ਮਨਜੀਤ ਸਿੰਘ ਮਹਿਤੋਂ, ਕੁਲਵੰਤ ਸਿੰਘ ਕਾਂਤਾ, ਸੁਰਿੰਦਰ ਸਿੰਘ ਖਾਲਸਾ, ਜਗਜੀਤ ਸਿੰਘ ਰਤਨਗੜ੍ਹ, ਸੁਖਵਿੰਦਰ ਸਿੰਘ ਤੋਗਾਂ, ਸਾਧੂ ਸਿੰਘ ਟੋਡਰਮਾਜਰਾ, ਨਾਇਬ ਸਿੰਘ ਮੁੱਲਾਂਪੁਰ, ਸੋਢੀ ਸਿੰਘ ਕੁੱਬਾਹੇੜੀ, ਹਰਵਿੰਦਰ ਸਿੰਘ ਕਾਲਾ, ਰਣਜੀਤ ਸਿੰਘ ਖੈਰਪੁਰ, ਹਰਦੇਵ ਸਿੰਘ ਓ.ਐਸ.ਡੀ, ਗੁਰਮੇਲ ਸਿੰਘ ਪਾਬਲਾ, ਨੰਦੀਪਾਲ ਬਾਂਸਲ, ਮਾਸਟਰ ਗੁਰਮੁਖ ਸਿੰਘ, ਬਲਜੀਤ ਸਿੰਘ ਸੈਣੀ, ਸਰਪੰਚ ਸੁਰਿੰਦਰ ਸਿੰਘ, ਜਸਪਾਲ ਸਿੰਘ ਬੱਸੀ, ਬਿੱਟੂ ਬਾਜਵਾ ਸਮੇਤ ਪਾਰਟੀ ਦੇ ਆਗੂਆਂ ਨੇ ਚਰਨਜੀਤ ਸਿੰਘ ਚੰਨਾ ਕਾਲੇਵਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਡਾ.ਦਲਜੀਤ ਸਿੰਘ ਚੀਮਾ ਨੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਵੱਲੋਂ ਸ਼ੋਕ ਸੰਦੇਸ਼ ਵੀ ਦਿੱਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …