Share on Facebook Share on Twitter Share on Google+ Share on Pinterest Share on Linkedin ਫਲੈਗ ਮਾਰਚ ਦਾ ਫੇਸਬੁੱਕ ‘ਤੇ ਆ ਰਹੇ ਲਾਈਵ ਦੌਰਾਨ ਇਕ ਮਾਂ ਵੱਲੋਂ ਬੇਟੇ ਦਾ ਜਨਮ ਦਿਨ ਮਨਾਉਣ ਦੀ ਅਪੀਲ ਪੁਲਿਸ ਕਮਿਸ਼ਨਰ ਵੱਲੋਂ ਉਸ ਦੇ ਬੇਟੇ ਦਾ ਜਨਮ ਦਿਨ ਮੰਗਲਵਾਰ ਦੇਰ ਸ਼ਾਮ ਨੂੰ ਮਨਾਉਣਾ ਬਣਾਇਆ ਯਕੀਨੀ ਅੱਠ ਸਾਲਾ ਬੱਚੇ ਦੇ ਸਾਰੇ ਪਰਿਵਾਰ ਵਲੋਂ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵਿਲੱਖਣ ਪਹਿਲ ਦੀ ਸ਼ਲਾਘਾ ਨਬਜ਼-ਏ-ਪੰਜਾਬ ਬਿਊਰੋ, ਜਲੰਧਰ, 29 ਅਪ੍ਰੈਲ: ਇਕ ਹੋਰ ਲਾਮਿਸਾਲੀ ਕਾਰਜ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਅੱਠ ਸਾਲਾ ਲੜਕੇ ਹਰਸ਼ੀਲ ਗੁਜਰਾਲ ਦੀ ਮਾਂ ਵਲੋਂ ਫਲੈਗ ਮਾਰਚ ਦਾ ਫੇਸਬੁੱਕ ‘ਤੇ ਆ ਰਹੇ ਲਾਈਵ ਦੌਰਾਨ ਉਸ ਦੇ ਬੇਟੇ ਦਾ ਜਨਮ ਦਿਨ ਮਨਾਉਣ ਦੀ ਕੀਤੀ ਗਈ ਅਪੀਲ ਤਹਿਤ ਉਸ ਦੇ ਬੇਟੇ ਦਾ ਜਨਮ ਦਿਨ ਮਨਾ ਕੇ ਉਸ ਦੇ ਚਹਿਰੇ ‘ਤੇ ਖ਼ੁਸ਼ੀ ਲਿਆਂਦੀ। ਮੰਗਲਵਾਰ ਦੀ ਦੇਰ ਸ਼ਾਮ ਨੂੰ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਬੀ.ਐਮ.ਸੀ.ਚੌਕ, ਜੋਤੀ ਚੌਕ, ਬਸਤੀ ਅੱਡਾ ਚੌਕ, ਫੁੱਟਬਾਲ ਚੌਕ, ਬਸਤੀ ਨੌ, ਬਸਤੀ ਗੁਜਾਂ, ਬਾਬੂ ਜਗਜੀਵਨ ਰਾਮ ਚੌਕ, ਬਬਰੀਕ ਚੌਕ, ਬਸਤੀ ਸ਼ੇਖ, ਮਾਡਲ ਹਾਊਸ, ਗੁਰੂ ਰਵਿਦਾਸ ਚੌਕ, ਵਡਾਲਾ ਚੌਕ, ਚੀਮਾ ਚੌਕ, ਅਰਬਨ ਅਸਟੇਟ ਅਤੇ ਹੋਰਨਾਂ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਫੇਸਬੁੱਕ ‘ਤੇ ਲਾਈਵ ਆ ਰਿਹਾ ਸੀ। ਦੇਰ ਸ਼ਾਮ 8.10 ਵਜੇ ਸ੍ਰੀਮਤੀ ਮੋਨੀਸ਼ਾ ਗੁਜਰਾਲ ਵਾਸੀ ਹਰਬੰਸ ਨਗਰ ਵਲੋਂ ਫੇਸਬੁੱਕ ‘ਤੇ ਲਾਈਵ ਆ ਰਹੇ ਫਲੈਗ ਮਾਰਚ ਦੌਰਾਨ ਫੇਸਬੁੱਕ ਤੇ ਕੁਮੈਂਟ ਕਰਕੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਉਸ ਦਾ ਅੱਠ ਸਾਲਾ ਬੇਟਾ ਲਾਕਡਾਊਨ/ਕਰਫ਼ਿਊ ਦੌਰਾਲ ਉਸ ਦਾ ਜਨਮ ਦਿਨ ਨਾ ਮਨਾਉਣ ਕਰਕੇ ਬਹੁਤ ਬੁਰੀ ਤਰ•ਾਂ ਰੋ ਰਿਹਾ ਹੈ । ਉਸ ਨੇ ਅਧਿਕਾਰੀਆਂ ਪਾਸੋਂ ਬੇਟੇ ਦਾ ਜਨਮ ਦਿਨ ਮਨਾਉਣ ਲਈ ਸਹਾਇਤਾ ਦੀ ਮੰਗ ਕੀਤੀ ਤਾਂ ਕਿ ਉਸ ਦਾ ਬੇਟਾ ਰੋਵੇ ਨਾ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਕਮਿਸ਼ਨਰ ਵਲੋਂ ਖੁਦ ਪਰਿਵਾਰ ਨਾਲ ਗੱਲਬਾਤ ਕਰਕੇ ਵਧਾਈ ਦਿੱਤੀ ਗਈ। ਸ੍ਰੀ ਭੁੱਲਰ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਉਨ•ਾਂ ਫਿਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਗੁਰਮੀਤ ਸਿੰਘ ਅਤੇ ਸਹਾਇਕ ਕਮਿਸ਼ਨਰ ਪੁਲਿਸ ਸ੍ਰੀ ਬਰਜਿੰਦਰ ਸਿੰਘ ਨੂੰ ਤੁਰੰਤ ਲੜਕੇ ਦੇ ਘਰ ਜਾ ਕੇ ਉਸ ਦਾ ਜਨਮ ਦਿਨ ਮਨਾਉਣ ਲਈ ਕਿਹਾ। ਜਿਵੇਂ ਹੀ ਪੁਲਿਸ ਟੀਮ ਛੋਟੇ ਬੱਚੇ ਹਰਸ਼ੀਲ ਦੇ ਘਰ ਪਹੁੰਚੀ ਉਸ ਦਾ ਸਾਰਾ ਪਰਿਵਾਰ ਪਿਤਾ ਦੀਪਕ ਗੁਜਰਾਲ, ਮਾਂ ਮੋਨੀਸ਼ਾ ਗੁਜਰਾਲ, ਭਰਾ ਲਕਸ਼ ਗੁਜਰਾਲ, ਦਾਦਾ ਸੁਭਾਸ਼ ਗੁਜਰਾਲ ਅਤੇ ਦਾਦੀ ਸ਼ਸੀ ਬਾਲਾ ਹੈਰਾਨ ਰਹਿ ਗਏ। ਪੁਲਿਸ ਪਾਰਟੀ ਵਲੋਂ ਲੜਕੇ ਦਾ ਜਨਮ ਦਿਨ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਮਨਾਇਆ ਗਿਆ ਅਤੇ ਭਰੋਸਾ ਦੁਆਇਆ ਕਿ ਕਮਿਸ਼ਨਰੇਟ ਪੁਲਿਸ ਸਮਾਜ ਦੀ ਪੂਰੇ ਮਿਸ਼ਨਰੀ ਭਾਵਨਾ ਨਾਲ ਸੇਵਾ ਕਰਨ ਲਈ ਵਚਨਬੱਧ ਹੈ। ਇਸ ਮੌਕੇ ਮੋਨੀਸ਼ਾ ਗੁਜਰਾਲ ਵਲੋਂ ਕਮਿਸ਼ਨਰ ਪੁਲਿਸ ਦਾ ਕਰਫ਼ਿਊ ਦੇ ਬਾਵਜੂਦ ਵੀ ਉਸ ਦੇ ਬੇਟੇ ਦੇ ਜਨਮ ਦਿਨ ਨੂੰ ਯਾਦਗਾਰ ਦਿਨ ਬਣਾਉਣ ਲਈ ਧੰਨਵਾਦ ਕੀਤਾ ਗਿਆ। ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਉਸ ਦੇ ਬੇਟੇ ਦਾ ਜਨਮ ਦਿਨ ਸ਼ਾਨਦਾਰ ਢੰਗ ਨਾਲ ਮਨਾਉਣਾ ਸਾਰੇ ਪਰਿਵਾਰ ਵਲੋਂ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਪੰਜਾਬ ਪੁਲਿਸ ਨੂੰ ਸਲਾਮ ਕਰਦਿਆਂ ਸ੍ਰੀਮਤੀ ਗੁਜਰਾਲ ਨੇ ਕਿਹਾ ਕਿ ਉਨ•ਾਂ ਪਾਸ ਜਲੰਧਰ ਪੁਲਿਸ ਦੇ ਇਸ ਸਹਿਯੋਗ ਦਾ ਧੰਨਵਾਦ ਕਰਨ ਲਈ ਲਫ਼ਜ ਨਹੀਂ ਹਨ ਅਤੇ ਉਹ ਹਮੇਸ਼ਾਂ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਕੀਤੇ ਗਏ ਇਸ ਸਲਾਘਾਯੋਗ ਉਪਰਾਲੇ ਨੂੰ ਯਾਦ ਰੱਖਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ