ਨਵੇਂ ਸਾਲ ਵਿੱਚ ਭ੍ਰਿਸ਼ਟਾਚਾਰੀ ਨਿਜਾਮ ਬਦਲਣ ਦਾ ਵਧੀਆ ਮੌਕਾ: ਡਾ. ਬਲਬੀਰ ਸਿੰਘ

ਮਨਪ੍ਰੀਤ ਕੌਰ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 1 ਜਨਵਰੀ:
ਨਵਾਂ ਵਰ੍ਹਾ ਪੰਜਾਬ ਲਈ ਨਵੀਂ ਸ਼ੁਰੂਆਤ ਕਰਨ ਦਾ ਸੁਨਹਿਰੀ ਮੌਕਾ ਹੈ। ਇਹ ਇਕ ਅਜਿਹਾ ਪਲ ਹੈ ਜਦੋਂ ਲੋਕ ਬੀਤੇ ਤੇ ਬੁਰੇ ਸਮੇਂ ਤੋਂ ਨਸੀਹਤ ਲੈ ਕੇ ਨਵਾਂ ਸਮਾਜ ਸਿਰਜ ਸਕਦੇ ਹਨ। ਸਪਸ਼ਟ ਸਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਕੋਲ ਇਹ ਇਕ ਮੌਕਾ ਹੈ ਜਦੋਂ ਪੰਜਾਬ ਦੇ ਹਰ ਪੱਖੋਂ ਵਿਕਾਸ ਲਈ ਉਹ ਯੁੱਗ ਪਲਟਾ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਨਵੇਂ ਸਾਲ ਮੌਕੇ ਪਟਿਆਲਾ ਦੇ ਵੱਖ ਵੱਖ ਵਾਰਡਾਂ ’ਚ ਚੋਣ ਪ੍ਰਚਾਰ ਦੌਰਾਨ ਕੀਤਾ। ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਦਿਆਂ ਡਾ. ਬਲਬੀਰ ਸਿੰਘ ਨੇ ਹਲਕਾ ਪਟਿਆਲਾ ਸ਼ਹਿਰੀ ਦੇ ਪ੍ਰੇਮ ਕਲੋਨੀ, ਰਾਘੋਮਾਜਰਾ, ਤੇਜਬਾਗ ਕਲੋਨੀ, ਬਡੂੰਗਰ ਆਦਿ ਇਲਾਕਿਆਂ ਦੇ ਵਾਰਡਾਂ ਦਾ ਦੌਰਾ ਕੀਤਾ। ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਨੂੰ ਆਪ ਦੀ ਸਰਕਾਰ ਆਉਣ ’ਤੇ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਲੋਕ ਅਜੋਕੇ ਆਧੁਨਿਕ ਯੁੱਗ ਵਿਚ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ। ਜਿਥੇ ਇਸ ਸ਼ਾਹੀ ਸ਼ਹਿਰ ਦਾ ਆਧੁਨਿਕੀਕਰਨ ਕਰਕੇ ਪੂਰੀ ਦੁਨੀਆ ਦੇ ਨਕਸ਼ੇ ’ਤੇ ਲਿਆਉਣ ਦੀ ਜ਼ਰੂਰਤ ਸੀ ਉਥੇ ਸਿਆਸਤਦਾਨਾਂ ਦੀ ਮਾੜੀ ਸੋਚ ਨੇ ਇਸ ਨੂੰ ਵਿਕਾਸ ਦੀ ਲੀਹ ਤੋਂ ਹੀ ਲਾਹ ਦਿੱਤਾ ਹੈ। ਪਿਛਲੇ 65 ਸਾਲਾਂ ਤੋਂ ਸੰਤਾਪ ਭੋਗ ਰਹੇ ਇਸ ਇਤਿਹਾਸਕ ਸ਼ਹਿਰ ਦੀ ਕਾਇਆ ਕਲਪ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਪਟਿਆਲਵੀਆਂ ਨੂੰ ਅਪੀਲ ਕੀਤੀ ਕਿ ਇਸ ਵਾਰ ਲੋਕਾਂ ਨੂੰ ਭਰਮ ਦੇ ਜਾਲ ਵਿਚ ਫਸਾ ਕੇ ਲੁੱਟਣ ਵਾਲੀਆਂ ਰਿਵਾਇਤੀ ਸਿਆਸੀ ਪਾਰਟੀਆਂ ਦੇ ਲੋਕਾਂ ਨੂੰ ਮੂੰਹ ਨਾ ਲਾਇਆ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਲਈ ਨਵਾਂ ਵਰ੍ਹਾ ਇਕ ਵੱਡਾ ਸੁਨੇਹਾ ਲੈ ਕੇ ਆਇਆ ਹੈ। ਇਸ ਨਵੇਂ ਵਰ੍ਹੇ ’ਚ ਪੰਜਾਬ ਦੀ ਆਵਾਮ ਰਜਵਾੜਿਆਂ ਤੇ ਪੀੜ੍ਹੀ ਦਰ ਪੀੜ੍ਹੀ ਰਾਜ ਕਰਨ ਦਾ ਸੁਪਨਾ ਲੈਣ ਵਾਲਿਆਂ ਨੂੰ ਸੱਤਾ ਤੋਂ ਲਾਂਭੇ ਕਰਕੇ ਨਵੇਂ ਪੰਜਾਬ ਦੀ ਸਥਾਪਨਾ ਕਰਨ। ਜਿਸ ਵਿਚ ਅਮਨ ਤੇ ਕਾਨੂੰਨ ਦੀ ਮਜ਼ਬੂਤ ਸਥਿਤੀ ਦੇ ਨਾਲ ਨਾਲ ਭ੍ਰਿਸ਼ਟਾਚਾਰ ਮੁਕਤ ਸਮਾਜ ਹੋਵੇ। ਸਿੱਖਿਆ, ਸਿਹਤ, ਰੁਜ਼ਗਾਰ, ਉਦਯੋਗ, ਕਰਜ਼ਾ ਰਹਿਤ ਕਿਰਸਾਨੀ ਤੇ ਹਰ ਵਰਗ ਲਈ ਸਹੂਲਤਾਂ ਦੇਣ ਵਾਲੀ ਸਰਕਾਰ ਹੋਵੇ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਤਿਹਾਸ ਸਿਰਜਣ ਲਈ ਤਿਆਰ ਹਨ। ਇਸ ਮੌਕੇ ਡਾ. ਬਲਬੀਰ ਸਿੰਘ ਨਾਲ ਜੇ.ਪੀ. ਸਿੰਘ, ਰਾਜਵੰਤ ਸਿੰਘ ਮੁਹਾਲੀ, ਕਰਨੈਲ ਸਿੰਘ ਸੇਖੋਂ, ਕੁਲਵੰਤ ਸਿੰਘ ਸਾਬਕਾ ਐਕਸੀਅਨ, ਮੁਖਤਿਆਰ ਸਿੰਘ, ਵਿਸ਼ਾਲ, ਇੰ: ਹਰਮੇਸ਼ ਗੁਪਤਾ, ਸ਼ਵਿੰਦਰ ਧਨੰਜੇ, ਪ੍ਰਦੀਪ ਜੋਸ਼ਣ, ਕਿਰਪਾਲ ਸੈਣੀ, ਜਸਬੀਰ ਗਾਂਧੀ, ਬਲਕਾਰ ਸਿੰਘ, ਸਰਬਜੀਤ ਉੱਖਲਾ, ਗੱਜਣ ਸਿੰਘ ਤੇ ਗੁਰਿੰਦਰ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…